ਸ੍ਰੀਮਤੀ ਧੰਨਪ੍ਰੀਤ ਕੌਰ, ਆਈ.ਪੀ.ਐਸ, ਆਈ.ਜੀ, ਲੁਧਿਆਣਾ ਰੇਂਜ, ਲੁਧਿਆਣਾ ਦੀ ਰਹਿਨੁਮਾਈ ਹੇਠ ਮਿਸ. ਅਸ਼ਵੀਨੀ ਗੋਟਿਆਲ, ਆਈ.ਪੀ.ਐਸ, ਸੀਨੀਅਰ ਕਪਤਾਨ, ਪੁਲਿਸ, ਖੰਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਸ੍ਰੀ ਸੌਰਵ ਜਿੰਦਲ ਪੀ.ਪੀ.ਐਸ, ਕਪਤਾਨ ਪੁਲਿਸ (ਆਈ), ਖੰਨਾ, ਸ੍ਰੀ ਤਰਲੋਚਨ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਮਰਾਲਾ, ਸ੍ਰੀ ਅੰਮ੍ਰਿਤਪਾਲ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਖੰਨਾ, ਇੰਚਾਰਜ ਸੀ.ਆਈ.ਏ, ਸਟਾਫ, ਖੰਨਾ, ਮੁੱਖ ਅਫਸਰ ਥਾਣਾ ਸਦਰ, ਖੰਨਾ ਵੱਲੋਂ ਇੱਕ ਕਤਲ ਦੀ ਗੁੱਥੀ ਨੂੰ ਕੁੱਝ ਘੰਟਿਆਂ ਵਿੱਚ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਰਿਵਾਲਵਰ .32 ਬੋਰ ਸਮੇਤ 03 ਜਿੰਦਾ ਕਾਰਤੂਸ, 01 ਖਾਲੀ ਖੋਲ .32 ਬੋਰ ਅਤੇ ਸਕੂਟਰੀ ਨੰਬਰੀ PB-26H-7201 ਬ੍ਰਾਮਦ ਕੀਤੀ ਗਈ। ਮਿਤੀ 10.09.2024 ਨੂੰ ਹਰਪ੍ਰੀਤ ਸਿੰਘ ਪੁੱਤਰ ਲੇਟ ਤਰਲੋਚਨ ਸਿੰਘ ਵਾਸੀ ਪਿੰਡ ਇਕੋਲਾਹਾ ਨੇ ਪੁਲਿਸ ਨੂੰ ਬਿਆਨ ਰਾਹੀ ਇਤਲਾਹ ਦਿੱਤੀ ਕਿ ਮਿਤੀ 09.09.2024 ਨੂੰ ਵਕਤ ਕਰੀਬ 5:40 ਪੀ.ਐਮ ਉਹ ਅਤੇ ਉਸਦਾ ਪਿਤਾ ਤਰਲੋਚਨ ਸਿੰਘ ਮੋਟਰ ਤੋ ਆਪਣੇ-2 ਵਹੀਕਲਾਂ ਪਰ ਘਰ ਨੂੰ ਵਾਪਸ ਆ ਰਹੇ ਸੀ, ਉਹ ਆਪਣੇ ਪਿਤਾ ਦੇ ਵਹੀਕਲ ਤੋਂ ਥੋੜਾ ਪਿੱਛੇ ਸੀ। ਜਦੋਂ ਉਸਦਾ ਪਿਤਾ ਤਰਲੋਚਨ ਸਿੰਘ ਸੂਆ ਪੁੱਲੀ ਰੋੜੀ ਵਾਲੇ ਰਾਹ ਪਾਸ ਪੁੱਜਾ ਤਾਂ ਉਥੇ ਪਿੰਡ ਦਾ ਰਣਜੀਤ ਸਿੰਘ ਪੁੱਤਰ ਬੰਤ ਸਿੰਘ ਖੜ੍ਹਾ ਸੀ, ਜਿਸਨੇ ਆਪਣੇ ਡੱਬ ਵਿੱਚੋਂ ਪਿਸਟਲ ਕੱਢ ਕੇ ਉਸਦੇ ਪਿਤਾ ਤਰਲੋਚਨ ਸਿੰਘ ਪਰ ਫਾਇਰ ਕਰਨੇ ਸੁਰੂ ਕਰ ਦਿੱਤੇ, ਜਿਸ ਕਰਕੇ ਉਸਦਾ ਪਿਤਾ ਸਕੂਟਰੀ ਸਮੇਤ ਸੜ੍ਹਕ ਪਰ ਡਿੱਗ ਗਿਆ ਅਤੇ ਰਣਜੀਤ ਸਿੰਘ ਉਸਨੂੰ ਵੇਖ ਕੇ ਪਿਸਟਲ ਸਮੇਤ ਮੌਕਾ ਤੋ ਭੱਜ ਗਿਆ। ਵਜ੍ਹਾ ਰੰਜਿਸ਼ ਇਹ ਹੈ ਕਿ ਕੁੱਝ ਸਾਲ ਪਹਿਲਾ ਰਣਜੀਤ ਸਿੰਘ ਨੇ ਉਸਦੇ ਪਿਤਾ ਤਰਲੋਚਨ ਸਿੰਘ ਅਤੇ ਉਸਦੇ ਸੱਟਾਂ ਮਾਰੀਆਂ ਸਨ, ਇਸ ਸਬੰਧੀ ਉਨ੍ਹਾਂ ਦਾ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਰਾਜੀਨਾਮਾ ਕਰਵਾ ਦਿੱਤਾ ਸੀ। ਇਸ ਕਰਕੇ ਰਣਜੀਤ ਸਿੰਘ ਉਨ੍ਹਾਂ ਨਾਲ ਰੰਜਿਸ਼ ਰੱਖਦਾ ਸੀ। ਮੁਦਈ ਦੇ ਬਿਆਨ ਮੁਤਾਬਿਕ ਰਣਜੀਤ ਸਿੰਘ ਪੁੱਤਰ ਬੰਤ ਸਿੰਘ ਨੇ ਜਤਿੰਦਰ ਸਿੰਘ ਉਰਫ ਤੇਜਿੰਦਰ ਸਿੰਘ ਲੇਟ ਸੁਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਲੇਟ ਸੁਰਜੀਤ ਸਿੰਘ ਨਾਲ ਸਾਜਿਸ਼ ਰਚ ਕੇ ਰੰਜਿਸ਼ ਤਹਿਤ ਉਸਦੇ ਪਿਤਾ ਤਰਲੋਚਨ ਸਿੰਘ ਦਾ ਕਤਲ ਕੀਤਾ ਹੈ। हरड मुचता यूथड वेट के उर्वड भुवँरभा तंवत 179 भिडी 10.09.2024 भ/प 103 (1), 61 (2) BNS, 25/54/59 Arms Act, ਥਾਣਾ ਸਦਰ ਖੰਨਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋ ਪਿੰਡ ਇਕੋਲਾਹਾ ਵਿਖੇ ਮੌਕਾ ਪਰ ਜਾ ਕੇ ਤਫਤੀਹਾ ਕੀਤਾ ਗਿਆ ਅਤੇ ਮੌਕਾ ਤੋ 03 ਖਾਲੀ ਕਾਰਤੂਸ .32 ਬੋਰ ਬ੍ਰਾਮਦ ਕੀਤੇ ਗਏ। ਮੁਕੱਦਮਾ ਦੀ ਤਫਤੀਸ਼ ਦੌਰਾਨ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਉਕਤਾਨ ਦੋਸ਼ੀਆਂ ਦੀ ਭਾਲ ਕੀਤੀ ਗਈ ਅਤੇ ਮੁਕੱਦਮਾ ਦੀ ਤਫਤੀਸ਼ ਵਿਗਿਆਨਕ ਅਤੇ ਤਕਨੀਕੀ ਪੱਖ ਤੋ ਅਮਲ ਵਿੱਚ ਲਿਆਉਦੇ ਹੋਏ ਦੋਸ਼ੀ ਰਣਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਇਕੋਲਾਹਾ, ਥਾਣਾ ਸਦਰ ਖੰਨਾ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋ 01 ਰਿਵਾਲਵਰ .32 ਬੋਰ ਸਮੇਤ 03 ਜਿੰਦਾ ਕਾਰਤੂਸ, 01 ਖਾਲੀ ਖੋਲ .32 ਬੋਰ ਅਤੇ ਸਕੂਟਰੀ ਨੰਬਰੀ PB-26H-7201 ਬ੍ਰਾਮਦ ਕੀਤੀ ਗਈ। ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਹੋਏ ਦੋਸ਼ੀ ਪਾਸੋ ਪੁੱਛਗਿੱਛ ਜਾਰੀ ਹੈ। ਕੁੱਲ ਬ੍ਰਾਮਦਗੀ :- 01 ਰਿਵਾਲਵਰ .32 ਬੋਰ ਸਮੇਤ 03 ਜਿੰਦਾ ਕਾਰਤੂਸ। 3) ਸਕੂਟਰੀ ਨੰਬਰੀ PB-26H-7201
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)