ਭਾਜਪਾ ਜਿਲਾ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਪ੍ਰੈਸ ਕਾਨਫਰੰਸ ਵਿੱਚ ਪੰਜਾਬ ਭਾਜਪਾ ਮਹਾਮੰਤਰੀ ਅਨਿਲ ਸਰੀਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਸਰਬਪੱਖੀ,ਤੇ ਵਿਕਾਸ ਪੱਖੀ ਹੈ ਅਤੇ 140 ਕਰੋੜ ਦੇਸ਼ਵਾਸੀਆਂ ਦੀ ਆਸਾਂ, ਖਾਹਿਸ਼ਾਂ ਅਤੇ ਅੰਮ੍ਰਿਤਕਾਲ ਦੇ ਸਾਰੇ ਸੰਕਲਪਾਂ ਨੂੰ ਸਿੱਧ ਕਰਨ ਵਾਲਾ ਹੈ| ਇਹ ਬਜਟ ਵਿਕਸਿਤ ਭਾਰਤ ਦੇ ਲਈ ਭਾਜਪਾ ਦੀ ਵਿਚਾਰਧਾਰਾ ਨੂੰ ਧਿਆਨ ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ ਭਾਰਤੀ ਅਰਥ ਵਿਵਸਥਾ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਉਣ ਵਾਲੇ ਇਸ ਬਜਟ ਵਿੱਚ ਸਰਕਾਰ ਦਾ ਫੋਕਸ ਗਰੀਬ, ਮਹਿਲਾ ਕਿਸਾਨ ਅਤੇ ਨੌਜਵਾਨਾਂ ਨਾਲ ਹਰ ਵਰਗ ਦੀਆਂ ਆਸ਼ਾਵਾਂ ਅਤੇ ਅਕਾਂਸ਼ਾਂ ਨੂੰ ਪੂਰਾ ਕਰਨ ਵਿੱਚ ਹੈ। ਕੇਂਦਰੀ ਬਜਟ ਵਿੱਚ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਅਤੇ ਸਭ ਦੀ ਕੋਸ਼ਿਸ਼ ਦੇ ਮੂਲ ਮੰਤਰ ਦੇ ਨਾਲ ਹਰ ਵਰਗ ਨੂੰ ਅਨੇਕਾਂ ਕਲਿਆਣਕਾਰੀ ਜਨ ਹਿਤੇਸ਼ੀ ਅਤੇ ਪ੍ਰਗਤੀਸ਼ੀਲ ਘੋਸ਼ਣਾਵਾਂ ਕੀਤੀਆਂ ਗਈਆਂ ਹਨ। ਇਹਦੇ ਨਾਲ ਦੇਸ਼ ਦੇ ਵਿਕਾਸ ਨੂੰ ਵਾਧਾ ਮਿਲੇਗਾ ਅਤੇ ਸਾਡਾ ਦੇਸ਼ ਸਾਲ2047 ਤੱਕ ਵਿਕਸੀਤ ਅਰਥ ਵਿਵਸਥਾ ਦਾ ਦਰਜਾ ਹਾਸਿਲ ਕਰਨ ਦੇ ਵਿੱਚ ਯੋਗ ਬਣ ਸਕੇਗਾ।ਅਨਿਲ ਸਰੀਨ ਨੇ ਕਿਹਾ ਕਿ ਇਸ ਬਜਟ ਨੂੰ 'ਵਿਕਸਿਤ ਭਾਰਤ ਦਾ ਸੰਕਲਪ' ਦੱਸਦਿਆਂ ਕਿਹਾ ਕਿ ਇਹ ਬਜਟ ਦੇਸ਼ ਨੂੰ ਤੀਸਰੀ ਅਰਥਵਿਵਸਥਾ ਬਣਾਉਣ ਲਈ ਕਾਰਗਰ ਸਾਬਤ ਹੋਵੇਗਾ ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਇਹ ਅਜਿਹਾ ਬਜਟ ਹੈ ਜੋ ਨੌਜਵਾਨਾਂ ਨੂੰ ਅਣਗਿਣਤ ਮੌਕੇ ਪ੍ਰਦਾਨ ਕਰੇਗਾ। ਇਸ ਬਜਟ ਨਾਲ ਮੱਧ ਵਰਗ ਨੂੰ ਨਵੀਂ ਤਾਕਤ ਮਿਲੇਗੀ। ਇਹ ਕਬਾਇਲੀ ਸਮਾਜ, ਦਲਿਤਾਂ ਅਤੇ ਪਛੜੇ ਲੋਕਾਂ ਦੇ ਸਸ਼ਕਤੀਕਰਨ ਲਈ ਮਜ਼ਬੂਤ ਯੋਜਨਾਵਾਂ ਲੈ ਕੇ ਆਇਆ ਹੈ। ਇਹ ਬਜਟ ਔਰਤਾਂ ਦੀ ਆਰਥਿਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਬਜਟ ਵਪਾਰੀਆਂ ਅਤੇ ਛੋਟੇ ਉਦਯੋਗਾਂ ਨੂੰ ਤਰੱਕੀ ਦਾ ਨਵਾਂ ਰਾਹ ਪ੍ਰਦਾਨ ਕਰੇਗਾ।ਉਹਨਾਂ ਕਿਹਾ ਕਿ ਬਜਟ ਵਿੱਚ ਬਿਨਾਂ ਗਾਰੰਟੀ ਮੁਦਰਾ ਲੋਨ ਦੀ ਕੀਮਤ10ਲੱਖ ਤੋਂ ਵਧਾ ਕੇ20ਲਖ ਕੀਤੀ
ਗਈ।ਇਸ ਨਾਲ ਪਛੜੇ ਲੋਕਾਂ, ਦਲਿਤਾਂ ਅਤੇ ਆਦਿਵਾਸੀਆਂ ਨੂੰ ਫਾਇਦਾ ਹੋਵੇਗਾ। ਬਜਟ ਵਿੱਚ ਦੇਸ਼ ਨੂੰ ਇੱਕ ਉਦਯੋਗਿਕ ਹੱਬ ਬਣਾਉਣ ਲਈ ਦੇਸ਼ ਦੇ ਐਮਐਸਐਮਈ ਸੈਕਟਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਛੋਟੇ ਉਦਯੋਗਾਂ ਨੂੰ ਵੱਡਾ ਹੁਲਾਰਾ ਮਿਲੇਗਾ ਕਿਉਂਕਿ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਪੈਦਾ ਕਰਨਾ ਮੋਦੀ ਸਰਕਾਰ ਦੀ ਪਛਾਣ ਰਹੀ ਹੈ।ਉਹਨਾਂ ਕਿਹਾ ਕਿ ਮੋਦੀ ਸਰਕਾਰ ਦੁਆਰਾ ਆਯੁਸ਼ਮਨ ਕਾਰਡ ਦੁਆਰਾ ਹੁਣ ਫਰੀ ਇਲਾਜ ਦੀ ਸੁਵਿਧਾ ਦੇ ਲਈ 70 ਸਾਲ ਦੀ ਉਮਰ ਨਿਰਧਾਰਿਤ ਕੀਤੀ ਗਈ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ, ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਡਾ: ਨਿਰਮਲ ਨਈਅਰ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ, ਦਫ਼ਤਰ ਸਕੱਤਰ ਪਰਵੀਨ ਸ਼ਰਮਾ ਆਦਿ ਹਾਜ਼ਰ ਸਨ |
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)