ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੰਚ ਦੀ ਮਹਿਲਾ ਵਿੰਗ ਦੀ ਚੇਅਰਪਰਸਨ ਸਿੰਮੀ ਕਵਾਤਰਾ, ਵਾਈਸ ਪ੍ਰਧਾਨ ਰਾਣਾ ਝਾਂਡੇ, ਜਨਰਲ ਸਕੱਤਰ ਮੰਚ ਲਖਵਿੰਦਰ ਸਿੰਘ, ਪ੍ਰੋ. ਗੁਰਸ਼ਰਨ ਕੌਰ, ਜਨਰਲ ਸਕੱਤਰ ਅਮਰਜੀਤ ਸ਼ੇਰਪੁਰੀ ਮੁੱਖ ਤੌਰ 'ਤੇ ਸ਼ਾਮਿਲ ਹੋਏ। ਇਸ ਸਮੇਂ ਨਿਰਮਲ ਸਿੰਘ ਗਰੇਵਾਲ ਨੂੰ ਮੰਚ ਦਾ ਅਮਰੀਕਾ ਦਾ ਪ੍ਰਧਾਨ, ਰਣਜੀਤ ਸਿੰਘ ਮੰਚ ਕਨਵੀਨਰ, ਸੁਖਵਿੰਦਰ ਸਿੰਘ ਬਸੈਮੀ ਮੰਚ ਦੇ ਜਨਰਲ ਸਕੱਤਰ, ਬੀਬੀ ਸੁਖਵਿੰਦਰ ਬਾਵਾ ਮੰਚ ਦੀ ਮਹਿਲਾ ਵਿੰਗ ਦੀ ਕਨਵੀਨਰ, ਜਦ ਕਿ ਜਗਜੀਵਨ ਸਿੰਘ ਗਰੀਬ, ਅਸ਼ੋਕ ਵਰਮਾਨੀ, ਮਨੀ ਖੀਵਾ, ਸਵਰਨਜੀਤ ਸਿੰਘ ਨੂੰ ਸਕੱਤਰ ਮੰਚ ਨਿਯੁਕਤ ਕੀਤਾ ਗਿਆ।
ਇਸ ਸਮੇਂ ਸ੍ਰੀ ਬਾਵਾ ਅਤੇ ਲਵਲੀ ਨੇ ਕਿਹਾ ਕਿ 29ਵਾਂ ਧੀਆਂ ਦਾ ਲੋਹੜੀ ਮੇਲਾ 11 ਜਨਵਰੀ ਨੂੰ ਗੁਰੂ ਨਾਨਕ ਭਵਨ ਵਿਖੇ ਲਗਾਇਆ ਜਾਵੇਗਾ ਜਦ ਕਿ 10 ਜਨਵਰੀ ਨੂੰ "ਯਾਦਾਂ ਜਸੋਵਾਲ ਦੀਆਂ" ਵਿਸ਼ੇ ਤੇ ਸੈਮੀਨਾਰ ਹੋਵੇਗਾ। ਉਹਨਾਂ ਕਿਹਾ ਕਿ ਇਸ ਵਾਰ ਲੋਹੜੀ ਮੇਲੇ ਸਬੰਧੀ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਸਰੋਤੇ, ਆਰਟਿਸਟ, ਅਤੇ ਮਹਿਮਾਨ ਹਿੱਸਾ ਲੈਣਗੇ। ਉਹਨਾਂ ਦੱਸਿਆ ਕਿ ਮੇਲੇ ਵਿੱਚ ਗਿੱਧਾ, ਭੰਗੜਾ, ਗੀਤ-ਸੰਗੀਤ ਦੇ ਨਾਲ ਨਾਲ ਹਰ ਸਾਲ ਦੀ ਤਰ੍ਹਾਂ 125 ਨਵ-ਜੰਮੀਆ ਬੱਚੀਆਂ ਜਿਨਾਂ ਦਾ ਜਨਮ 2024 ਵਿੱਚ ਹੋਇਆ ਉਹਨਾਂ ਨਾਲ ਲੋਹੜੀ ਮਨਾਈ ਜਾਵੇਗੀ। ਬੱਚੀਆਂ ਨੂੰ ਸ਼ਗਨ, ਖਿਡਾਉਣੇ, ਸੂਟ, ਮਿਠਾਈ ਅਤੇ ਮਾਂ ਨੂੰ ਵੀ ਸ਼ਾਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ 11 ਨਵ-ਵਿਆਹੇ (2024) ਜੋੜਿਆਂ ਦਾ ਵੀ ਵਿਸ਼ੇਸ਼ ਸਨਮਾਨ ਹੋਵੇਗਾ। ਮਾਤਾ-ਪਿਤਾ ਦੀ ਸੇਵਾ ਕਰਨ ਵਾਲੇ ਸਪੁੱਤਰ-ਸਪੁੱਤਰੀ ਨੂੰ ਸਰਵਣ ਪੁੱਤਰ ਦਾ ਐਵਾਰਡ ਪ੍ਰਦਾਨ ਕੀਤਾ ਜਾਵੇਗਾ।
ਇਸ ਸਮੇਂ ਪਰਮਿੰਦਰ ਸਿੰਘ ਤੂਰ, ਵਿਪਨ ਕੁਮਾਰ, ਕੁਲਦੀਪ ਬਾਵਾ, ਅਵਤਾਰ ਸਿੰਘ ਹੰਬੜਾਂ, ਖੁਸ਼ਦੀਪ ਕੌਰ, ਰਣਜੀਤ ਕੌਰ ਗਰੇਵਾਲ ਯੂ.ਐੱਸ.ਏ., ਅਮੋਲਪ੍ਰੀਤ ਗਰੇਵਾਲ ਯੂ.ਐੱਸ.ਏ., ਅਰਜੁਨ ਬਾਵਾ ਮਨਜੋਤ ਕੌਰ ਬਾਵਾ ਆਦਿ ਹਾਜ਼ਰ ਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)