ਭਾਰਤੀ ਕਿਸਾਨ ਯੂਨੀਅਨ ਏਕਤਾ ( ਆਜ਼ਾਦ) ਵਲੋ ਕੇ.ਐਮ,ਐਮ, ਤੇ ਐਸ, ਕੇ ਐਮ ਗੈਰ ਰਾਜਨੈਤਿਕ ਦੇ ਸੱਦੇ ਤੇ ਕਸਬਾ ਲੌਂਗੋਵਾਲ ਵਿਖੇ ਭਾਜਪਾ ਆਗੂਆਂ ਦੇ ਨਾ ਦਾਖਲ ਹੋਣ ਸਬੰਧੀ ਚੇਤਾਵਨੀ ਦੇ ਫਲੈਕਸ ਲਗਾਏ ਗਏ ।ਇਸ ਮੌਕੇ ਬਲਾਕ ਆਗੂ ਦਰਵਾਰਾ ਸਿੰਘ ਲੋਹਾਖੇੜਾ, ਸੁਖਦੇਵ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਇਕਾਈ ਲੌਂਗੋਵਾਲ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਹਿ ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨੀ ਅੰਦੋਲਨ ਮੌਕੇ ਅਣਮਨੁੱਖੀ ਜਬਰ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਹੰਜੂ ਗੈਸ ਦੇ ਗੋਲੇ ਸੁੱਟੇ ਤੇ ਗੋਲੀਆਂ ਚਲਾਈਆਂ,ਜਿਸ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਕਿਸਾਨਾਂ ਦੇ ਟਰੈਕਟਰ ਵੀ ਭੰਨ ਦਿੱਤੇ ਗਏ । ਆਗੂਆਂ ਨੇ ਕਿਹਾ ਕਿ ਇਸ ਲਈ ਹੁਣ ਕਿਸਾਨ ਵੀ ਭਾਜਪਾ ਨੇਤਾਵਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਣਗੇ। ਇਸ ਮੌਕੇ ਬਲਦੇਵ ਸਿੰਘ ਖੜਕਾ, ਬਿੰਦਰ ਸਿੰਘ, ਜੱਗਰ ਸਿੰਘ, ਭੋਲਾ ਸਿੰਘ, ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਮੌਜੂਦ ਸਨ ।
Farmers-Put-Up-Flags-To-Prevent-Bjp-Leaders-From-Entering-The-Village
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)