February 17, 2026 03:44:59

ਮੰਦਬੁੱਧੀ ਦਲਿਤ ਨੌਜਵਾਨ ਨਾਲ ਕੁੱਤੇ ਤੋਂ ਕੁਕਰਮ ਕਰਵਾਉਣ ਦੇ ਮਾਮਲੇ ਵਿੱਚ ਐਸ.ਸੀ.ਕਮਿਸ਼ਨ ਵਲੋਂ ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਤੋਂ ਰਿਪੋਰਟ ਤਲਬ

Feb16,2026 | Abhi | Chandigarh

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਫਿਲੋਰ ਵਿੱਚ ਇਕ ਮੰਦਬੁੱਧੀ ਦਲਿਤ ਨੌਜਵਾਨ ਨਾਲ ਕੁੱਤੇ ਤੋਂ ਕੁਕਰਮ ਕਰਵਾਉਣ ਦੇ ਮਾਮਲੇ ਵਿੱਚ ਸੂ ਮੋਟੋ ਨੋਟਿਸ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਫਿਲੋਰ ਵਿੱਚ ਇਕ ਮੰਦਬੁੱਧੀ ਦਲਿਤ ਨੌਜਵਾਨ ਨਾਲ ਕੁੱਤੇ ਤੋਂ ਕੁਕਰਮ ਕਰਵਾਉਣ ਦੇ ਮਾਮਲੇ ਵਿੱਚ ਵੀਡੀਓ ਵਾਇਰਲ ਹੋਈ ਹੈ ਅਤੇ ਅਖ਼ਬਾਰਾਂ ਵਿਚ ਖ਼ਬਰਾਂ ਵੀ ਛਪੀਆਂ ਹਨ ਜਿਸ ਦਾ ਕਮਿਸ਼ਨ ਵਲੋਂ ਸੂ ਮੋਟੋ ਨੋਟਿਸ ਲੈਂਦਿਆਂ ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਤੋਂ 19 ਫਰਵਰੀ 2026 ਨੂੰ ਰਿਪੋਰਟ ਤਲਬ ਕਰਦਿਆਂ ਸੂਚਨਾ ਦੀ ਰਿਪੋਰਟ ਦੋ ਪੜਤਾਂ (ਇੱਕ ਅਸਲ ਅਤੇ ਇੱਕ ਫੋਟੋ ਕਾਪੀ) ਵਿੱਚ ਡੀ.ਐਸ.ਪੀ ਭਰਤ ਮਸੀਹ ਨੂੰ ਨਿੱਜੀ ਤੌਰ ਤੇ ਕਮਿਸ਼ਨ ਦਫਤਰ ਵਿਖੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

Sc-Commission-Takes-Suo-Motu-Notice-In-Case-Of-Bestiality-With-Mentally-Challenged-Dalit-Youth-Seeks-Report-From-Ssp-Jalandhar-Rural


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead