ਵਿਦੇਸ਼ ਬਰਾਮਦ ਲਈ ਡੈਲੀਗੇਟਸ ਵਲੋਂ ਦਿਖਾਈ ਗਈ ਦਿਲਚਸਪੀ
ਪੰਜਾਬ ਸਰਕਾਰ ਵੱਲੋਂ ਪਲਾਕਸਾ਼ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਨਿਵੇਸ਼ ਸੰਮੇਲਨ ਦੌਰਾਨ ਵੇਰਕਾ ਵਲੋਂ ਆਪਣੇ ਉਤਪਾਦਾਂ ਸਬੰਧੀ ਲਗਾਇਆ ਗਿਆ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।
ਇਸ ਸਟਾਲ ਉਤੇ ਵੱਖ ਵੱਖ ਦੇਸ਼ਾਂ ਅਤੇ ਦੇਸ਼ ਦੇ ਸੂਬਿਆਂ ਤੋਂ ਆਏ ਡੈਲੀਗੇਟਸ ਨੇ ਵੇਰਕਾ ਦੇ ਉਤਪਾਦਾਂ ਦੀ ਬਰਾਮਦ ਲਈ ਡੂੰਘੀ ਦਿਲਚਸਪੀ ਦਾ ਪ੍ਰਗਟਾਵਾ ਕੀਤਾ ਹੈ। ਡੈਲੀਗੇਟਸ ਨੇ ਵੇਰਕਾ ਤੋਂ ਟੈਟਰਾ ਪੈਕ, ਮਿਲਕ ਹੈਡਲਿੰਗ ਅਤੇ ਪ੍ਰੋਸੈਸਿੰਗ ਸਬੰਧੀ ਤਕਨੀਕ ਲੈਣ ਲਈ ਵੀ ਦਿਲਚਸਪੀ ਦਿਖਾਈ ਗਈ। ਡੈਲੀਗੇਟਸ ਨੇ ਇੰਗਲੈਂਡ ਅਤੇ ਸਿੰਗਾਪੁਰ ਵਿੱਚ ਵੇਰਕਾ ਦੇ ਉਤਪਾਦਾਂ ਦੀ ਬਰਾਮਦ ਲਈ ਵਿਸ਼ੇਸ਼ ਦਿਲਚਸਪੀ ਦਿਖਾਈ ਗਈ।
ਡੈਲੀਗੇਟਸ ਨੇ ਵੇਰਕਾ ਦੇ ਉਤਪਾਦ ਜਿਨ੍ਹਾਂ ਵਿੱਚ ਦੇਸੀ ਘਿਉ, ਮੱਖਣ, ਪੰਜੀਰੀ, ਗੱਚਕ, ਦੁੱਧ, ਲੱਸੀ, ਖੀਰ,ਦਹੀਂ , ਯੋਗਟ,ਕਰੀਮ, ਪ੍ਰੋਟੀਨ ਯੋਗਟ,ਕਾਜੂ ਪਿੰਨੀ, ਰਬੜੀ ਆਦਿ ਬਾਰੇ ਜਾਣਕਾਰੀ ਲਈ।
ਵੇਰਕਾ ਦੇ ਉਤਪਾਦਾਂ ਬਾਰੇ ਜਾਣਕਾਰੀ ਦਿੰਦਿਆਂ ਸਿਮਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਵੇਰਕਾ ਨੇ ਟਰਾਈਸਿਟੀ ਵਿੱਚ ਅਮੁੱਲ ਨੂੰ ਪੂਰੀ ਤਰ੍ਹਾਂ ਪਛਾੜ ਦਿੱਤਾ ਹੈ ਅਤੇ ਅਜਿਹਾ ਸਫਲਤਾ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਸਹਿਕਾਰੀ ਸੰਸਥਾ ਹੈ।ਉਨ੍ਹਾਂ ਦੱਸਿਆ ਕਿ ਵੇਰਕਾ ਕੋਲ ਇਸ ਸਮੇਂ 75 ਫ਼ੀਸਦੀ ਤਾਜ਼ੇ ਦੁੱਧ ਦਾ ਮਾਰਕੀਟਿੰਗ ਸ਼ੇਅਰ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਵਲੋਂ ਦੁੱਧ ਦੀ ਗੁਣਵੱਤਾ ਅਤੇ ਮਿਲਾਵਟ ਨੂੰ ਰੋਕਣ ਲਈ ਦੁਨੀਆ ਦੀ ਨਵੀਨਤਮ ਤਕਨਾਲੋਜੀ ਉਤੇ ਅਧਾਰਿਤ ਮਸ਼ੀਨਾਂ ਰਾਹੀਂ ਚਾਰ ਪੜਾਵਾਂ ਤੇ ਜਾਂਚ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਦੁਧ ਦੀ ਪਹਿਲੀ ਜਾਂਚ ਕੁਲੈਕਸਨ ਸੈਂਟਰ ਵਿੱਚ ਕੀਤੀ ਜਾਂਦੀ ਹੈ ਅਤੇ ਆਖਰੀ ਜਾਂਚ ਮਿਲਕ ਪਲਾਂਟ ਵਿੱਚ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੀਕਿਰਿਆ ਦੌਰਾਨ ਦੁਧ ਦੇ 80 ਦੇ ਕਰੀਬ ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਮੋਹਾਲੀ ਸਥਿਤ ਪਲਾਂਟ ਦੀ ਸਮਰੱਥਾ ਨੂੰ ਜਪਾਨ ਦੀ ਜੇ.ਆਈ.ਸੀ.ਏ.ਨਾਲ ਮਿਲ ਕੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਮਿਡਲ ਈਸਟ, ਸਾਊਥ ਈਸਟ ਏਸ਼ੀਆ ਅਤੇ ਆਸਟ੍ਰੇਲੀਆ ਵਿੱਚ ਵੇਰਕਾ ਦੇ ਉਤਪਾਦਾਂ ਨੂੰ ਬਰਾਮਦ ਕੀਤੀ ਜਾ ਰਿਹਾ ਹੈ।
Verka-s-Products-Became-Center-Of-Attraction-During-Progressive-Punjab-Investors-Summit
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)