ਸ੍ਰੀ ਗੁਰੂ ਰਵਿਦਾਸ ਦੀ ਬਾਣੀ ਵਿਚ ਬੇਗਮਪੁਰੇ ਦਾ ਸੰਕਲਪ ਦੁਨੀਆ ਨੂੰ ਇਕਸਾਰਤਾ ਦਾ ਸੰਦੇਸ਼ : ਡਾ. ਸਰਬਜੀਤ ਸਿੰਘ" />
March 27, 2026 01:35:54

ਸ੍ਰੀ ਗੁਰੂ ਰਵਿਦਾਸ ਦੇ ਜੀਵਨ ਫ਼ਲਸਫ਼ੇ ਤੇ ਹੋਇਆ ਪਹਿਲਾ ਸੈਮੀਨਾਰ ਯਾਦਗਾਰੀ ਹੋ ਨਿੱਬੜਿਆ

Mar23,2026 | Meenu Galhotra | Ludhiana

ਸ੍ਰੀ ਗੁਰੂ ਰਵਿਦਾਸ ਦੀ ਬਾਣੀ ਵਿਚ ਬੇਗਮਪੁਰੇ ਦਾ ਸੰਕਲਪ ਦੁਨੀਆ ਨੂੰ ਇਕਸਾਰਤਾ ਦਾ ਸੰਦੇਸ਼ : ਡਾ. ਸਰਬਜੀਤ ਸਿੰਘ
ਆਪਣੀ ‌ਅਧਿਆਤਮਕ ਸ਼ਕਤੀ ਨਾਲ ਗੁਰੂ ਰਵਿਦਾਸ ਨੇ ਸਮਕਾਲ ਦੇ ਰਾਜੇ ਰਾਣੀਆਂ ਨੂੰ ਗੁਰੂ ਸ਼ਬਦ ਨਾਲ ਜੋੜਿਆ : ਡਾ. ਕਮਲਜੀਤ ਸਿੰਘ



ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਸੂਬੇ ਭਰ ਵਿਚ ਸੈਮੀਨਾਰ ਦੇ ਕੀਤੇ ਫ਼ੈਸਲੇ ਦੇ ਸਬੰਧ ਵਿਚ ਇਸ ਲੜੀ ਤਹਿਤ ਪਹਿਲਾ ਸੈਮੀਨਾਰ ‘ਗੁਰੂ ਰਵਿਦਾਸ ਦੇ ਜੀਵਨ ਫ਼ਲਸਫ਼ੇ ਤੇ ਸੰਵਾਦ, ਸਮਾਜ ਤੇ ਵਿਚਾਰ’ ਵਿਸ਼ੇ ਤੇ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ ਮਿਲਕਫੈੱਡ ਪੰਜਾਬ ਦੇ ਸਾਬਕਾ ਜੀ ਐੱਮ ਬਲਵਿੰਦਰ ਸਿੰਘ ਜਾਤੀਵਾਲ ਦੀ ਪ੍ਰਧਾਨਗੀ ਵਿਚ ਕਰਾਇਆ ਗਿਆ। ਇਸ ਸੈਮੀਨਾਰ ਵਿਚ ਵਿਸ਼ੇਸ਼ ਪੇਪਰ ਪੜ੍ਹਨ ਲਈ ਦਿਲੀ ਯੂਨੀਵਰਸਿਟੀ ਦੇ ਦਿਆਲ ਕਾਲਜ ਦੇ ਪ੍ਰੋਫੈਸਰ ਡਾ. ਕਮਲਜੀਤ ਸਿੰਘ ਪੁੱਜੇ, ਉਨ੍ਹਾਂ ਤੋਂ ਇਲਾਵਾ ਸਾਬਕਾ ਪ੍ਰਿੰਸੀਪਲ ਦੇ ਗੁਰੂ ਰਵਿਦਾਸ ਦੀ ਬਾਣੀ ਤੇ ਜੀਵਨ ਤੇ ਵਿਸ਼ੇਸ਼ ਖੋਜਕਾਰ ਡਾ. ਗੁਰਮੀਤ ਸਿੰਘ ਕਲੱਰਮਾਜਰੀ ਨੇ ਵੀ ਪੇਪਰ ਪੜ੍ਹਿਆ, ਇਸ ਸੈਮੀਨਾਰ ਵਿਚ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਡਾ. ਸਰਬਜੀਤ ਸਿੰਘ ਨੇ ਕੁੰਜੀਵਤ ਭਾਸ਼ਣ ਦਿੱਤਾ। ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਭਦੌੜ ਤੇ ਵਿਸ਼ੇਸ਼ ਮਹਿਮਾਨ ਦਲਜੀਤ ਸਿੰਘ ਜੀ ਐੱਮ ਵੇਰਕਾ ਮਿਲਕ ਪਲਾਂਟ ਲੁਧਿਆਣਾ ਸਨ।
ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਦੀ ਅਗਵਾਈ ਵਿਚ ਕਰਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਵਿਚ ਪਹਿਲੇ ਸੈਮੀਨਾਰ ਵਿਚ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਸਰਬਜੀਤ ਸਿੰਘ ਨੇ ਕਿਹਾ ਸ੍ਰੀ ਗੁਰੂ ਰਵਿਦਾਸ ਦੀ ਬਾਣੀ ਵਿਚ ਬੇਗਮਪਰੇ ਦਾ ਸੰਕਲਪ ਦੁਨੀਆ ਨੂੰ ਇਕਸਾਰਤਾ ਦਾ ਸੰਦੇਸ਼ ਦਿੰਦਾ ਹੈ। ਸ੍ਰ਼ੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਰਵਿਦਾਸ ਦੀ ਬਾਣੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਬਾਣੀ ਹੈ, ਜਿਸ ਵਿਚ ਉਨ੍ਹਾਂ ਨੇ ਜਿੱਥੇ ਕ੍ਰਾਂਤੀਕਾਰੀ ਵਿਚਾਰਾਂ ਵਿਚ ਰਾਜਨੀਤੀ ਦਾ ਗਿਆਨ ਵੀ ਦਿੱਤੇ ਤੇ ਅਧਿਆਤਮਿਕਤਾ ਦੀ ਗੱਲ ਵੀ ‘ਗੁਰਪ੍ਰਸਾਦ’ ਦਾ ਸੰਦੇਸ਼ ਦਿੰਦਿਆਂ ‘ਸ਼ਬਦ ਗੁਰੂ’ ਦੀ ਦੁਨੀਆ ਵਿਚ ਅਹਿਮੀਅਤ ਦੱਸੀ। ਇਸ ਵੇਲੇ ਪੇਪਰ ਪੜ੍ਹਦਿਆਂ ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜਿੱਥੇ ਜਾਤ ਪਾਤ ਨੂੰ ਮੁੱਢੋਂ ਰੱਦ ਕਰਦੇ ਹਨ, ਉੱਥੇ ਹੀ ਉਹ ਆਪਣੀ ਅਧਿਆਤਮਿਕ ਸ਼ਕਤੀ ਨਾਲ ਉਨ੍ਹਾਂ ਦੇ ਸਮਕਾਲ ਦੇ ਰਾਜਿਆਂ ਦੇ ਰਾਣੀਆਂ ਦੇ ਗੁਰੂ ਬਣੇ ਤੇ ਉਨ੍ਹਾਂ ਨੂੰ ਗੁਰਸ਼ਬਦ ਨਾਲ ਜੋੜਿਆ,। ਡਾ. ਗੁਰਮੀਤ ਸਿੰਘ ਕਲੱਰਮਾਜਰੀ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਗੁਰੂ ਰਵਿਦਾਸ ਵੱਲੋਂ ਚਲਾਏ ਜਾ ਰਹੇ ਮਿਸ਼ਨ ਅਤੇ ਉਨ੍ਹਾਂ ਦੇ ਸੰਕਲਪ ਤੋਂ ਸੇਧ ਲੈਂਦਿਆਂ ਹੁਣ ਦੁਨੀਆ ਵਿਚ ਮਾਨਵਤਾ ਦੀ ਏਕਤਾ ਦੀ ਗੱਲ ਕੀਤੀ ਜਾ ਰਹੀ ਹੈ, ਉਹ ਇਨਸਾਨ ਨਾਲ ਇਨਸਾਨ ਹੋ ਰਹੀਆਂ ਲੜਾਈਆਂ ਨੂੰ ਇਨਸਾਨੀਅਤ ਦਾ ਨਾਸ ਕਰਨ ਵਾਲੀ ਖ਼ਤਰਨਾਕ ਪਿਰਤ ਦੱਸਦੇ ਹਨ। ਇਸ ਵੇਲੇ ਸਵਾਲਾਂ-ਜਵਾਬ ਦੇ ਚੱਲੇ ਸੈਸ਼ਨ ਵਿਚ ਉੱਘੇ ਲੇਖਕ ਨਵਤੇਜ ਗੜ੍ਹਦੀਵਾਲਾ, ਪਰਮਜੀਤ ਸਿੰਘ ਜਾਗ੍ਰਿਤੀ, ਸੰਤ ਸਤਵਿੰਦਰ ਸਿੰਘ ਹੀਰਾ, ਪਰਮਿੰਦਰ ਸਿੰਘ ਪਟਿਆਲਾ, ਲੇਖਕ ਜਸਵੰਤ ਸਿੰਘ, ਅਮਰਜੀਤ ਸ਼ੇਰਪੁਰੀ ਆਦਿ ਹੋਰ ਕਈਆਂ ਵੱਲੋਂ ਉਠਾਏ ਸਵਾਲਾਂ ਦੇ ਵਿਦਵਾਨਾਂ ਨੇ ਜਵਾਬ ਦਿੱਤੇ। ਸੰਸਥਾ ਦੇ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਨੇ ਕਿਹਾ ਕਿ ਜੋ ਸਵਾਲ ਇੱਥੇ ਉਠਾਏ ਗਏ ਹਨ ਉਨ੍ਹਾਂ ਦਾ ਅਗਲੇ ਸੈਮੀਨਾਰਾਂ ਵਿਚ ਕੋਰ ਕਮੇਟੀ ਵਿਚ ਵਿਚਾਰ ਕਰਕੇ ਜਵਾਬ ਦਿੱਤਾ ਜਾਵੇਗਾ, ਇਸ ਵੇਲੇ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਇਨ੍ਹਾਂ ਸੈਮੀਨਾਰਾਂ ਵਿਚ ਸਿਰਫ਼ ਰਵੀਦਾਸ ਨਾਮ ਲੇਵਾ ਕੌਮ ਦੇ ਵਿਦਵਾਨ ਹੀ ਪੇਪਰ ਨਹੀਂ ਪੜ੍ਹਨਗੇ ਸਗੋਂ ਇਨ੍ਹਾਂ ਸੈਮੀਨਾਰ ਵਿਚ ਹੋਰ ਵਿਦਵਾਨ ਵੀ ਪੇਪਰ ਪੜ੍ਹਨ ਲਈ ਸੱਦੇ ਜਾ ਰਹੇ ਹਨ। ਅਗਲਾ ਸੈਮੀਨਾਰ ਜਲੰਧਰ ਵਿਖੇ 5 ਅਪਰੈਲ ਨੂੰ ਹੋਵੇਗਾ। ਇਸ ਵੇਲੇ ਲੋਕ ਸੰਪਰਕ ਪੰਜਾਬ ਦੇ ਡਿਪਟੀ ਡਾਇਰੈਕਟਰ ਪ੍ਰਭਜੀਤ ਸਿੰਘ ਨੱਥੂਵਾਲ, ਐਨ ਬੀ ਟੀ ਤੋਂ ਮਿਸਰਦੀਪ ਸਿੰਘ ਦਿਲੀ ਤੋਂ, ਪ੍ਰੋ. ਲਾਲ ਬਹਾਦਰ ਭਾਟੀਆ ਜਲੰਧਰ, ਇੰਜ. ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਕੁਲਦੀਪ ਚੰਦ ਨੰਗਲ (ਰੋਪੜ), ਡਾ. ਸੰਤੋਖ ਸੁੱਖੀ ਪਟਿਆਲਾ, ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਹਰਦੇਵ ਸਿੰਘ ਬੋਪਾਰਾਏ ਆਦਿ ਨੇ ਵੀ ਸਵਾਲ ਖੜੇ ਕੀਤੇ। ਇਸ ਸੈਮੀਨਾਰ ਦਾ ਡੀ-5 ਪੰਜਾਬੀ ਚੈਨਲ ਤੋਂ ਇਲਾਵਾ ਹੋਰ ਕਈ ਚੈਨਲਾਂ ਨੇ ਲਾਈਵ ਵੀ ਦਿਖਾਇਆ।

The-First-Seminar-On-The-Life-Philosophy-Of-Sri-Guru-Ravidass-Was-A-Memorable-One


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead