March 27, 2026 01:33:12

ਸਿਟੀ ਬਿਊਟੀਫੁੱਲ ’ਚ ਐਮਐਸਐਮਈ ਨੂੰ ਉਤਸ਼ਾਹਿਤ ਕਰਨ ਲਈ ਰੈਂਪ ’ਚ ਕੀਤਾ ਵਿਚਾਰ-ਵਟਾਂਦਰਾ

Mar24,2026 | Meenu Galhotra | Chandigarh

ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਚੰਡੀਗੜ੍ਹ ਵਿੱਚ ਰੇਜ਼ਿੰਗ ਐਂਡ ਐਕਸਲ ਰੇਟਿੰਗ ਪਰਫਾਰਮੈਂਸ (ਰੈਂਪ) ਪ੍ਰੋਗਰਾਮ ਸੀਰੀਜ਼ ਦੇ ਤਹਿਤ ਐਮਐਸਐਮਈ ਗ੍ਰੋਥ ਨੂੰ ਤੇਜ਼ ਕਰਨ, ਮਾਰਕੀਟ ਪਹੁੰਚ, ਸਮੇਂ ਸਿਰ ਫਾਈਨਾਂਸ, ਕੁਆਲਿਟੀ ਸਟੈਂਡਰਡ ਅਤੇ ਐਕਸਪੋਰਟ ਦੀ ਤਿਆਰੀ ਬਾਰੇ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ।
ਪੀਐਚਡੀਸੀਸੀਆਈ ਚੰਡੀਗੜ੍ਹ ਚੈਪਟਰ ਦੇ ਚੇਅਰਪਰਸਨ ਰਜਨੀਸ਼ ਬਾਂਸਲ ਨੇ ਐਮਐਸਐਮਈ ਨੂੰ ਸਸ਼ਕਤ ਬਣਾਉਣ ਵਿੱਚ ਰੈਂਪ ਪ੍ਰੋਗਰਾਮ ਦੀ ਮਹੱਤਤਾ 'ਤੇ ਜ਼ੋਰ ਦਿੰਦਆਂ ਕਿਹਾ ਕਿ ਕਿਵੇਂ ਇਹ ਪਹਿਲ ਉਦਯੋਗਾਂ ਨੂੰ ਸਰਕਾਰੀ ਯੋਜਨਾਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਉਠਾਉਣ, ਉੱਭਰ ਰਹੀਆਂ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਟਿਕਾਊ ਅਤੇ ਵੱਡੇ ਪੱਧਰ 'ਤੇ ਵਿਕਾਸ ਵੱਲ ਵਧਣ ਵਿੱਚ ਮਦਦ ਕਰਦੀ ਹੈ।
ਸਿਡਬੀ ਦੇ ਮੈਨੇਜਰ ਵਰੁਣ ਸਿੰਘਵਾਲ ਨੇ ਐਮਐਸਐਮਈ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਵਿੱਚ ਸਮੇਂ ਸਿਰ ਭੁਗਤਾਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਸੈਸ਼ਨ ਇਸ ਗੱਲ 'ਤੇ ਕੇਂਦ੍ਰਿਤ ਰਿਹਾ ਕਿ ਕਿਵੇਂ ਡਿਜੀਟਲ ਫਾਈਨੈਂਸਿੰਗ ਹੱਲ ਐਮਐਸਐਮਈ ਲਈ ਨਕਦੀ ਦੀਆਂ ਕਮੀਆਂ ਨੂੰ ਘਟਾ ਸਕਦੇ ਹਨ ਅਤੇ ਕੈਸ਼ ਫਲੋ ਨੂੰ ਬਿਹਤਰ ਬਣਾ ਸਕਦੇ ਹਨ।
ਭਾਰਤੀ ਮਿਆਰ ਬਿਊਰੋ ਤੋਂ ਸ਼੍ਰੀਮਤੀ ਤਾਲਿਕਾ ਸ਼ਰਮਾ ਨੇ ਐਮਐਸਐਮਈ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਵਿੱਚ ਕੁਆਲਿਟੀ ਸਟੈਂਡਰਡ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਮੋਹਿਤ ਸਿੰਘ ਨੇ ਕਿਹਾ ਕਿ ਭਾਗੀਦਾਰਾਂ ਨੇ ਆਪਣੇ ਕਾਰੋਬਾਰਾਂ ਨੂੰ ਵਧਾਉਣ ਅਤੇ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਓਐਨਡੀਸੀ ਦਾ ਲਾਭ ਉਠਾਉਣ ਲਈ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ।
ਐੱਸ.ਕੇ. ਐਗਜ਼ਿਮ ਐਂਟਰਪ੍ਰਾਈਜ਼ਿਜ਼ ਦੇ ਮੁੱਖ ਕਾਰਜਕਾਰੀ ਗੁਪਤਾ ਨੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਅੰਤਰਰਾਸ਼ਟਰੀ ਵਪਾਰ ਵਿੱਚ ਮੁੱਖ ਮੌਕਿਆਂ ਅਤੇ ਸੁਚਾਰੂ ਨਿਰਯਾਤ ਕਾਰਜਾਂ ਲਈ ਰੈਗੂਲੇਟਰੀ ਪਾਲਣਾ ਦੀ ਮਹੱਤਤਾ 'ਤੇ ਚਾਨਣਾ ਪਾਇਆ। ਪੀਐਚਡੀਸੀਸੀਆਈ ਦੇ ਰੈਜ਼ੀਡੈਂਟ ਮੈਨੇਜਰ ਨਵੀਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਸਮਾਗਮ ਦੀ ਸਫਲਤਾ ਵਿੱਚ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਸਤਿਕਾਰਯੋਗ ਬੁਲਾਰਿਆਂ, ਭਾਗੀਦਾਰਾਂ ਅਤੇ ਭਾਈਵਾਲਾਂ ਦਾ ਦਿਲੋਂ ਧੰਨਵਾਦ ਕੀਤਾ।

Awareness-Session-On-accelerating-Msme-Growth-Market-Access-Timely-Finance-Quality-Standards-Export-Readiness-Under-Ramp-Programme-Series


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead