April 22, 2026 15:43:02

ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਦੀਆਂ 2 ਗੈਰ-ਕਾਨੂੰਨੀ ਉਸਾਰੀਆਂ ਢਹਿ-ਢੇਰੀ

Apr20,2026 | Meenu Galhotra | Malerkotla

*ਨਸਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਵਾਲੇ ਦਾ ਨਾਮ ਰੱਖਿਆ ਜਾਵੇਗਾ ਗੁਪਤ

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਯੁੱਧ ਨਸ਼ਿਆਂ ਵਿਰੁੱਧਮੁਹਿੰਮ ਦੇ ਤਹਿਤ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੀ.ਐਸ.ਪੀ. ਮਾਨਵਜੀਤ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ. ਦਰਸ਼ਨ ਸਿੰਘ ਅਤੇ ਭਾਰੀ ਪੁਲਿਸ ਫੋਰਸ ਵੱਲੋਂ2ਨਸ਼ਾ ਤਸਕਰਾਂ ਦੇ ਨਜਾਇਜ ਕਬਜਿਆਂ ਨੂੰ ਢਹਿ ਢੇਰੀ ਕੀਤਾ ਗਿਆ। ਡੀ.ਐਸ.ਪੀ. ਮਾਨਵਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਸਲ ਦੇ ਸਹਿਯੋਗ ਨਾਲ ਥਾਣਾ ਸਿਟੀ1ਅਤੇ ਥਾਣਾ ਸਿਟੀ2ਮਾਲੇਰਕੋਟਲਾ ਦੇ ਦੋ ਗੈਰ-ਕਾਨੂੰਨੀ ਜਾਇਦਾਦ ਤੇ ਕਾਰਵਾਈ ਕੀਤੀ ਗਈ।ਨਸ਼ਾ ਤਸਕਰੀ ਨਾਲ ਸਬੰਧਤ ਮੁਹੰਮਦ ਸ਼ਮਸ਼ਾਦ ਉਰਫ ਬੰਨਾ ਪੁੱਤਰ ਮੁਹੰਮਦ ਯਾਕੂਬ ਵਾਸੀ ਕਿਲ੍ਹਾ ਰਹਿਮਤਗੜ੍ਹ ਅਤੇ ਮੁਹੰਮਦ ਯਾਕੂਬ ਪੁੱਤਰ ਮੁਹੰਮਦ ਰਫੀਕ ਵਾਸੀ ਕੁਟੀ ਰੋਡ ਦੇੜਾਖੂਹ ਵੱਲੋਂ ਸਰਕਾਰੀ ਥਾਵਾਂ ਤੇ ਗੈਰ-ਕਾਨੂੰਨੀ ਕਬਜਾ ਕੀਤਾ ਹੋਇਆ ਸੀ। ਇਸ ਲਈ ਸਿਵਲ ਪ੍ਰਸ਼ਾਸ਼ਨ ਨੇ ਪੁਲਿਸ ਵਿਭਾਗ ਨਾਲ ਮਿਲਕੇ ਇਨਾਂ ਅਣਅਧਿਕਾਰਤ ਕੀਤੀ ਉਸਾਰੀ ਨੂੰ ਢਹਿ-ਢੇਰੀ ਕੀਤਾ ਗਿਆ।ਡੀ.ਐਸ.ਪੀ. ਮਾਲੇਰਕੋਟਲਾ ਨੇ ਹੋਰ ਦੱਸਿਆ ਕਿ ਕਾਨੂੰਨੀ ਰਿਕਾਰਡ ਮੁਤਾਬਿਕ ਇਹਨਾਂ ਵਿਅਕਤੀਆਂ ਤੇ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਹਨ ਜਿਨ੍ਹਾਂ ਵਿੱਚ ਮੁਹੰਮਦ ਯਾਕੂਬ ਪੁੱਤਰ ਮੁਹੰਮਦ ਰਫੀਕ ਤੇ5ਮਾਮਲੇ ਦਰਜ ਹਨ,ਜਦਕਿ ਮੁਹੰਮਦ ਸ਼ਮਸ਼ਾਦ ਉਰਫ ਬੰਨਾ ਪੁੱਤਰ ਮੁਹੰਮਦ ਯਾਕੂਬ ਖ਼ਿਲਾਫ਼2ਮਾਮਲੇ ਦਰਜ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰਯੁੱਧ ਨਸ਼ਿਆਂ ਵਿਰੁੱਧਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵੱਡੇ ਪੱਧਰਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਦੇ ਜਾਲ ਨੂੰ ਪੂਰਨ ਤੌਰ ਤੇ ਖ਼ਤਮ ਕਰਨ ਲਈ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਸ਼੍ਰੀ ਗੋਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਗੈਰ-ਕਾਨੂੰਨੀ ਧੰਦੇ ਨੂੰ ਤੁਰੰਤ ਛੱਡ ਦੇਣ,ਨਹੀਂ ਤਾਂ ਭਵਿੱਖ ਵਿੱਚ ਉਨ੍ਹਾ ਖ਼ਿਲਾਫ਼ ਕਾਨੂੰਨ ਅਨੁਸਾਰ ਇਸੇ ਤਰ੍ਹਾਂ ਦੀ ਕੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਡੀ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਵਟਸਐਪ ਨੰਬਰ97791-00200 ‘ਤੇ ਸਾਂਝੀ ਕੀਤੀ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

2-Illegal-Structures-Of-Drug-Traffickers-Demolished-Under-war-On-Drugs-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead