July 9, 2026 01:11:14

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵੇਰਕਾ ਨੇ ਨਵਾਂ ਮੀਲਪੱਥਰ ਕਾਇਮ ਕੀਤਾ; ਜੂਨ ਮਹੀਨੇ ਵਿੱਚ 551 ਕਰੋੜ ਦਾ ਰਿਕਾਰਡ ਕਾਰੋਬਾਰ ਕੀਤਾ

Jul7,2026 | Meenu Galhotra | Chandigarh


ਦੁੱਧ ਦੀ ਖਰੀਦ ਵਿੱਚ ਰੋਜ਼ਾਨਾ ਲਗਭਗ 2 ਲੱਖ ਲੀਟਰ ਦਾ ਵਾਧਾ ਦਰਜ, ਜੋ ਕੌਮੀ ਵਿਕਾਸ ਦਰ ਨਾਲੋਂ ਦੁੱਗਣਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵੇਰਕਾ ਦੇ ਦੁੱਧ ਤੋਂ ਤਿਆਰ ਉਤਪਾਦਾਂ ਵਿੱਚ ਦਰਜ ਮਜ਼ਬੂਤ ਵਾਧਾ ਖਪਤਕਾਰਾਂ ਦੇ ਵਧ ਰਹੇ ਭਰੋਸੇ ਦਾ ਸੰਕੇਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਸਰਕਾਰ ਸਹਿਕਾਰੀ ਡੇਅਰੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ


ਵੇਰਕਾ (ਮਿਲਕਫੈੱਡ ਪੰਜਾਬ) ਨੇ 14.79 ਫੀਸਦ ਦੇ ਵਾਧੇ ਨਾਲ ਜੂਨ, 2026 ਵਿੱਚ 551 ਕਰੋੜ ਰੁਪਏ ਦਾ ਕਾਰੋਬਾਰ ਦਰਜ ਕੀਤਾ ਹੈ ਜਦਕਿ ਜੂਨ, 2025 ਵਿੱਚ 480 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ।
ਇਹ ਪ੍ਰਾਪਤੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁੱਧ ਦੀ ਵੱਧ ਤੋਂ ਵੱਧ ਖਰੀਦ, ਪ੍ਰੋਸੈਸਿੰਗ ਸਮਰੱਥਾ ਵਿੱਚ ਸੁਧਾਰ ਅਤੇ ਦੁੱਧ ਤੋਂ ਤਿਆਰ ਉਤਪਾਦਾਂ 'ਤੇ ਵਧੇਰੇ ਜ਼ੋਰ ਦੇ ਕੇ ਸਹਿਕਾਰੀ ਡੇਅਰੀ ਖੇਤਰ ਦੇ ਵਿਸਤਾਰ 'ਤੇ ਲਗਾਤਾਰ ਧਿਆਨ ਕੇਂਦਰਿਤ ਕਰ ਰਹੀ ਹੈ।
ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਮਿਲਕਫੈੱਡ ਪੰਜਾਬ ਨੇ ਜੂਨ, 2026 ਦੌਰਾਨ 551 ਕਰੋੜ ਰੁਪਏ ਦੀ ਟਰਨਓਵਰ ਦਰਜ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਇਹ 480 ਕਰੋੜ ਰੁਪਏ ਸੀ। 71 ਕਰੋੜ ਰੁਪਏ ਦਾ ਇਹ ਬੇਮਿਸਾਲ ਵਾਧਾ ਸਾਲ-ਦਰ-ਸਾਲ 14.79 ਫੀਸਦ ਦੀ ਵਿਕਾਸ ਦਰ ਨੂੰ ਦਰਸਾਉਂਦਾ ਹੈ ਅਤੇ ਵੇਰਕਾ ਬ੍ਰਾਂਡ ਵਿੱਚ ਖਪਤਕਾਰਾਂ ਦੇ ਲਗਾਤਾਰ ਵਧ ਰਹੇ ਭਰੋਸੇ ਦੇ ਨਾਲ-ਨਾਲ ਪੰਜਾਬ ਦੇ ਸਹਿਕਾਰੀ ਡੇਅਰੀ ਖੇਤਰ ਦੀ ਵਧ ਰਹੀ ਮਜ਼ਬੂਤੀ ਦਾ ਸੰਕੇਤ ਹੈ।"
ਮੁੱਖ ਮੰਤਰੀ ਨੇ ਕਿਹਾ, "ਜੂਨ ਦੌਰਾਨ ਦੁੱਧ ਦੀ ਖਰੀਦ ਵਿੱਚ ਵੀ ਰੋਜ਼ਾਨਾ ਲਗਭਗ ਦੋ ਲੱਖ ਲੀਟਰ ਦਾ ਵਾਧਾ ਹੋਇਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 11 ਫੀਸਦ ਵੱਧ ਹੈ। ਇਹ ਵਿਕਾਸ ਦਰ 5 ਤੋਂ 6 ਫੀਸਦ ਦੀ ਰਾਸ਼ਟਰੀ ਔਸਤ ਵਿਕਾਸ ਦਰ ਨਾਲੋਂ ਲਗਭਗ ਦੁੱਗਣੀ ਹੈ, ਜੋ ਡੇਅਰੀ ਖੇਤਰ ਵਿੱਚ ਪੰਜਾਬ ਦੀ ਸਹਿਕਾਰਤਾ ਲਹਿਰ ਦੀ ਨਿਰੰਤਰ ਹੋ ਰਹੀ ਪ੍ਰਗਤੀ ਦਾ ਪ੍ਰਮਾਣ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, "ਇਹ ਪ੍ਰਾਪਤੀ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਭਰ ਦੇ ਡੇਅਰੀ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਸਾਡੀ ਸਰਕਾਰ ਦੇ ਉਦੇਸ਼ ਨਾਲ ਮੇਲ ਖਾਂਦੀ ਹੈ। ਅਸੀਂ ਲਗਾਤਾਰ ਪ੍ਰੋਸੈਸਿੰਗ ਸਮਰੱਥਾ ਵਧਾਉਣ, ਦੁੱਧ ਤੋਂ ਤਿਆਰ ਉਤਪਾਦਾਂ ਨੂੰ ਉਤਸ਼ਾਹਿਤ ਕਰਨ, ਮਾਰਕੀਟ ਤੱਕ ਪਹੁੰਚ ਵਿੱਚ ਸੁਧਾਰ ਕਰਨ ਅਤੇ ਦੁੱਧ ਉਤਪਾਦਕਾਂ ਲਈ ਬਿਹਤਰ ਮੁਨਾਫਾ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਜੂਨ ਮਹੀਨੇ ਦੌਰਾਨ ਇਸ ਸ਼ਾਨਦਾਰ ਕਾਰਗੁਜ਼ਾਰੀ ਦੇ ਨਾਲ-ਨਾਲ ਕਈ ਦੁੱਧ ਤੋਂ ਤਿਆਰ ਡੇਅਰੀ ਉਤਪਾਦਾਂ ਵਿੱਚ ਪ੍ਰਭਾਵਸ਼ਾਲੀ ਵਾਧੇ ਦੇ ਚਲਦਿਆਂ ਇਸਨੂੰ ਹੋਰ ਮਜ਼ਬੂਤੀ ਮਿਲੀ ਹੈ। ਟੇਬਲ ਬਟਰ ਨੇ 94 ਫੀਸਦ, ਯੂ.ਐਚ.ਟੀ. ਕਰੀਮ ਨੇ 213 ਫੀਸਦ, ਯੂ.ਐਚ.ਟੀ. ਮਿਲਕ ਨੇ ਫੀਸਦ, ਆਈਸ ਕਰੀਮ ਨੇ ਫੀਸਦ, ਟੈਟਰਾ ਪੈਕ ਲੱਸੀ ਨੇ ਫੀਸਦ, ਘਿਓ ਨੇ 41 ਫੀਸਦ ਅਤੇ ਡੇਅਰੀ ਵ੍ਹਾਈਟਨਰ ਨੇ 58 ਫੀਸਦ ਦਾ ਵਾਧਾ ਦਰਜ ਕੀਤਾ ਹੈ। ਇਹ ਸਪੱਸ਼ਟ ਤੌਰ 'ਤੇ ਸੂਬੇ ਭਰ ਵਿੱਚ ਵੇਰਕਾ ਦੇ ਉੱਚ-ਗੁਣਵੱਤਾ ਵਾਲੇ ਡੇਅਰੀ ਉਤਪਾਦਾਂ ਲਈ ਖਪਤਕਾਰਾਂ ਦੀ ਵਧ ਰਹੀ ਪਸੰਦ ਨੂੰ ਦਰਸਾਉਂਦਾ ਹੈ।" ।
ਮੁੱਖ ਮੰਤਰੀ ਨੇ ਕਿਹਾ, "ਇਹ ਸ਼ਾਨਦਾਰ ਪ੍ਰਦਰਸ਼ਨ ਉਤਪਾਦਾਂ ਦੇ ਬਿਹਤਰ ਸੁਮੇਲ, ਬਿਹਤਰ ਮੰਡੀਕਰਨ ਨੀਤੀ ਅਤੇ ਵੇਰਕਾ ਦੇ ਵੈਲਿਊ ਐਡਿਡ ਉਤਪਾਦਾਂ ਲਈ ਖਪਤਕਾਰਾਂ ਦੀ ਵਧ ਰਹੀ ਤਰਜੀਹ ਸਦਕਾ ਸੰਭਵ ਹੋਇਆ ਹੈ। ਸਾਡੀ ਸਰਕਾਰ ਡੇਅਰੀ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਨਿਵੇਸ਼, ਤਕਨਾਲੋਜੀ ਨੂੰ ਅਪਣਾਉਣ, ਉਤਪਾਦਾਂ ਵਿੱਚ ਨਵੀਨਤਾ, ਕੋਲਡ-ਚੇਨ ਦੇ ਵਿਸਤਾਰ ਅਤੇ ਮਾਰਕੀਟ ਦੇ ਵਿਕਾਸ ਰਾਹੀਂ ਮਿਲਕਫੈੱਡ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਦੀ ਸਹਿਕਾਰਤਾ ਡੇਅਰੀ ਲਹਿਰ ਪੇਂਡੂ ਜੀਵਨ ਦੀ ਖੁਸ਼ਹਾਲੀ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਿਸਾਨਾਂ ਦੇ ਸਸ਼ਕਤੀਕਰਨ ਦੇ ਇੱਕ ਮਜ਼ਬੂਤ ਇੰਜਣ ਵਜੋਂ ਉੱਭਰ ਰਹੀ ਹੈ। ਮੈਂ ਮਿਲਕਫੈੱਡ ਦੇ ਪ੍ਰਬੰਧਕਾਂ, ਇਸਦੇ ਕਰਮਚਾਰੀਆਂ, ਸਹਿਕਾਰੀ ਸਭਾਵਾਂ ਅਤੇ ਲੱਖਾਂ ਦੁੱਧ ਉਤਪਾਦਕਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਦੀ ਸਮੂਹਿਕ ਲਗਨ ਅਤੇ ਸਖ਼ਤ ਮਿਹਨਤ ਨੇ ਇਸ ਸ਼ਾਨਦਾਰ ਪ੍ਰਾਪਤੀ ਨੂੰ ਸੰਭਵ ਬਣਾਇਆ ਹੈ।"
ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ, "ਅਸੀਂ ਦੁੱਧ ਦੀ ਖਰੀਦ, ਆਧੁਨਿਕ ਪ੍ਰੋਸੈਸਿੰਗ ਬੁਨਿਆਦੀ ਢਾਂਚੇ, ਕੋਲਡ-ਚੇਨ ਦੇ ਵਿਕਾਸ, ਉਤਪਾਦਾਂ ਵਿੱਚ ਨਵੀਨਤਾ ਅਤੇ ਮਾਰਕੀਟ ਦੇ ਵਿਸਤਾਰ ਵਿੱਚ ਨਿਰੰਤਰ ਨਿਵੇਸ਼ ਕਰਨਾ ਜਾਰੀ ਰੱਖਾਂਗੇ। ਇਹ ਪਹਿਲਕਦਮੀਆਂ ਸਹਿਕਾਰਤਾ ਡੇਅਰੀ ਖੇਤਰ ਨੂੰ ਹੋਰ ਮਜ਼ਬੂਤ ਕਰਨਗੀਆਂ, ਡੇਅਰੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਗੀਆਂ, ਭਾਰਤੀ ਡੇਅਰੀ ਮਾਰਕੀਟ ਵਿੱਚ ਵੇਰਕਾ ਦੀ ਅਗਵਾਈ ਨੂੰ ਮਜ਼ਬੂਤ ਕਰਨਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਖਪਤਕਾਰਾਂ ਨੂੰ ਸੁਰੱਖਿਅਤ, ਪੌਸ਼ਟਿਕ ਅਤੇ ਉੱਚ-ਗੁਣਵੱਤਾ ਵਾਲੇ ਡੇਅਰੀ ਉਤਪਾਦ ਮਿਲਦੇ ਰਹਿਣ।"

Under-Leadership-Of-Cm-Bhagwant-Singh-Mann-Verka-Achieves-New-Milestone-Touches-Record-Turnover-Of-551-Crore-In-June


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead