**ਅੰਮ੍ਰਿਤਸਰ, ਪਟਿਆਲਾ ਤੇ ਮੋਗਾ ‘ਚ ਨਵੇਂ ਲੋਟਰੀ ਦੁਕਾਨ ਖੋਲ੍ਹੇ ਜਾਣਗੇ: ਮਨਮੀਤ ਗਾਂਧੀ ਲੋਟਰੀ ਜਗਤ ਚ ਗਾਹਕਾਂ ਦੇ ਭਰੋਸੇ ਦਾ ਪਹਿਲਾ ਨਾਮ ਗਾਂਧੀ ਬ੍ਰਦਰਸ ਨੂੰ ਸਮਰ ਬੰਪਰ ਦੀਆਂ ਟਿਕਟਾਂ ਦੀ ਦੂਜੇ ਨੰਬਰ ਦੀ ਸ਼ਾਨਦਾਰ ਵਿਕਰੀ ਦੇ ਚਲਦਿਆਂ ਮਾਰਟਿਨ ਗਰੁੱਪ ਆਫ ਲੋਟਰੀ ਦੀ ਡਾਇਰੈਕਟਰ ਮੈਡਮ ਡੇਜੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਗਾਂਧੀ ਬ੍ਰਦਰਸ ਦੇ ਮਨਮੀਤ ਗਾਂਧੀ ਅਤੇ ਤ੍ਰਨਪ੍ਰੀਤ ਗਾਂਧੀ ਨੇ ਦੱਸਿਆ ਕਿ ਗਾਂਧੀ ਬ੍ਰਦਰਸ ਗਾਕਾਂ ਦੇ ਭਰੋਸੇ ਦਾ ਪਹਿਲਾ ਨਾਮ ਹੈ। ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਉੱਤੋਂ ਲੋਕ ਸਾਡੀਆਂ ਦੁਕਾਨਾਂ ਤੋਂ ਲਾਟਰੀ ਖਰੀਦ ਕੇ ਲਿਜਾਂਦੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਦੀਆਂ ਵੀਕਲੀ, ਮੰਥਲੀ ਅਤੇ ਬੰਪਰ ਲਾਟਰੀਆਂ ਦੀ ਵਿਕਰੀ ਕਰ ਰਹੇ ਹਨ। ਇਸ ਮੌਕੇ ਕੰਪਨੀ ਵੱਲੋਂ 7 ਕਰੋੜ ਦੇ ਰਾਖੀ ਬੰਪਰ ਅਤੇ 12 ਕਰੋੜ ਦੇ ਦਿਵਾਲੀ ਬੰਪਰ ਦੀ ਟਿਕਟਾਂ ਵੀ ਲਾਂਚ ਕੀਤੀਆਂ ਗਈਆਂ।
ਤ੍ਰਨਪ੍ਰੀਤ ਗਾਂਧੀ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਆਉਂਦੇ ਇੱਕ-ਦੋ ਹਫ਼ਤਿਆਂ ਤੱਕ ਅੰਮ੍ਰਿਤਸਰ ਵਿੱਚ ਵੀ ਦੁਕਾਨ ਖੋਲ੍ਹੀ ਜਾ ਰਹੀ ਹੈ। ਇਸ ਤੋਂ ਇਲਾਵਾ, ਗਾਹਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਪਟਿਆਲਾ ਅਤੇ ਮੋਗਾ ਵਿੱਚ ਵੀ ਆਉਂਦੇ ਦਿਨਾਂ ਦੌਰਾਨ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ।
ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਆਨਲਾਈਨ ਲਾਟਰੀ ਦੇ ਨਾਂਮ ਤੇ ਹੋਣ ਵਾਲੀ ਠੱਗੀ ਤੋਂ ਸਾਵਧਾਨ ਕੀਤਾ ਅਤੇ ਸਿਰਫ ਮਾਨਤਾ ਪ੍ਰਾਪਤ ਦੁਕਾਨਾਂ ਤੋਂ ਪ੍ਰਿੰਟ ਕੀਤੀ ਹੋਈ ਟਿਕਟ ਖਰੀਦਣ ਦੀ ਅਪੀਲ ਕੀਤੀ।
Gandhi-Brothers-Honoured-As-The-Most-Trusted-Name-Among-Lottery-Customers