July 18, 2026 08:14:30

200 ਮੈਂਬਰਾਂ ਨਾਲ ਜੇਸੀਆਈ ਲੁਧਿਆਣਾ ਸੈਂਟਰਲ ਬਣਿਆ ਦੇਸ਼ ਦਾ ਦੂਜਾ ਸਭ ਤੋਂ ਵੱਡਾ ਚੈਪਟਰ, ਨੈਸ਼ਨਲ ਪ੍ਰੈਜ਼ੀਡੈਂਟ ਨੇ ਕੀਤੀ ਸ਼ਲਾਘਾ

Jul16,2026 | Meenu Galhotra | Ludhiana


ਲੁਧਿਆਣਾ, 15 ਜੁਲਾਈ। ਜੇਸੀਆਈ ਇੰਡੀਆ ਦੇ ਨੈਸ਼ਨਲ ਪ੍ਰੈਜ਼ੀਡੈਂਟ ਆਰਪੀਪੀ ਭਰਤ ਐਨ. ਆਚਾਰਿਆ ਦੇ ਜੋਨ-1 ਦੌਰੇ ਦੌਰਾਨ ਜੇਸੀਆਈ ਲੁਧਿਆਣਾ ਸੈਂਟਰਲ ਨੇ ਇੱਕ ਹੋਰ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ। 14 ਜੁਲਾਈ ਨੂੰ ਹੋਈ ਮਲਟੀ ਐਲਓ ਮੀਟ ਵਿੱਚ 200 ਮੈਂਬਰਾਂ ਨਾਲ ਜੇਸੀਆਈ ਇੰਡੀਆ ਦਾ ਦੂਜਾ ਸਭ ਤੋਂ ਵੱਡਾ ਲੋਕਲ ਆਰਗੇਨਾਈਜ਼ੇਸ਼ਨ ਬਣਨ ’ਤੇ ਜੇਸੀਆਈ ਲੁਧਿਆਣਾ ਸੈਂਟਰਲ ਨੂੰ ਗੋਲਡਨ ਕਾਲਰ ਅਤੇ ਜੇਸੀਆਈ ਪਿਨ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੇਸੀਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਜੇਐਫਐਮ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਨੈਸ਼ਨਲ ਪ੍ਰੈਜ਼ੀਡੈਂਟ ਸਾਹਮਣੇ ਆਪਣੀ ਪ੍ਰੈਜ਼ੀਡੈਂਟ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਮੈਂਬਰਸ਼ਿਪ ਵਾਧੇ, ਸਮਾਜ ਸੇਵਾ ਪ੍ਰੋਜੈਕਟਾਂ ਅਤੇ ਸੰਸਥਾ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਦੀ ਨੈਸ਼ਨਲ ਪ੍ਰੈਜ਼ੀਡੈਂਟ ਸਮੇਤ ਹਾਜ਼ਰ ਅਹੁਦੇਦਾਰਾਂ ਨੇ ਭਰਪੂਰ ਸ਼ਲਾਘਾ ਕੀਤੀ।
15 ਜੁਲਾਈ ਨੂੰ ਨੈਸ਼ਨਲ ਪ੍ਰੈਜ਼ੀਡੈਂਟ ਨੇ ਜੇਸੀਆਈ ਲੁਧਿਆਣਾ ਸੈਂਟਰਲ ਦੇ ਦਫ਼ਤਰ ਦਾ ਅਧਿਕਾਰਕ ਦੌਰਾ ਕੀਤਾ। ਇਸ ਮੌਕੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ 200 ਮੈਂਬਰਾਂ ਦੀ ਇਤਿਹਾਸਕ ਉਪਲਬਧੀ ਦਾ ਕੇਕ ਕੱਟ ਕੇ ਜਸ਼ਨ ਮਨਾਇਆ ਗਿਆ। ਇਸ ਦੌਰਾਨ ਆਉਣ ਵਾਲੇ ਪ੍ਰੋਜੈਕਟਾਂ ਅਤੇ ਸਮਾਜ ਸੇਵਾ ਗਤੀਵਿਧੀਆਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਨੈਸ਼ਨਲ ਪ੍ਰੈਜ਼ੀਡੈਂਟ ਨੇ ਪ੍ਰਭਾਵਸ਼ਾਲੀ ਲੀਡਰਸ਼ਿਪ ਅਤੇ ਗੁਣਵੱਤਾ ਭਰੇ ਪ੍ਰੋਜੈਕਟਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਮੈਂਬਰਾਂ ਨੂੰ ਅਹਿਮ ਮਾਰਗਦਰਸ਼ਨ ਦਿੱਤਾ।
ਇਸ ਤੋਂ ਬਾਅਦ ਜੇਸੀਆਈ ਲੁਧਿਆਣਾ ਸੈਂਟਰਲ ਵੱਲੋਂ ਨੈਸ਼ਨਲ ਫਲੈਗਸ਼ਿਪ ਪ੍ਰੋਗਰਾਮ ਤਹਿਤ ਮੇਗਾ ਸਸਟੇਨੇਬਲ ਸਿੱਪਿੰਗ ਪ੍ਰੋਜੈਕਟ ਕਰਵਾਇਆ ਗਿਆ। ਇਸ ਤਹਿਤ ਤਿੱਖੀ ਧੁੱਪ ਵਿੱਚ ਮਿਹਨਤ ਕਰ ਰਹੇ ਮਜ਼ਦੂਰਾਂ ਨੂੰ 500 ਸਟੀਲ ਦੀਆਂ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ। ਇਸ ਉਪਰਾਲੇ ਦਾ ਮਕਸਦ ਮਜ਼ਦੂਰਾਂ ਦੀ ਸਿਹਤ ਦੀ ਸੰਭਾਲ ਕਰਨਾ, ਉਨ੍ਹਾਂ ਨੂੰ ਸਾਫ਼ ਪਾਣੀ ਦੀ ਵਰਤੋਂ ਲਈ ਪ੍ਰੇਰਿਤ ਕਰਨਾ ਅਤੇ ਸਿੰਗਲ-ਯੂਜ਼ ਪਲਾਸਟਿਕ ਨੂੰ ਘਟਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦੇਣਾ ਸੀ।
ਇਸ ਮੌਕੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਜਸਦੇਵ ਸਿੰਘ ਸੇਖੋਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਖੁਦ ਮਜ਼ਦੂਰਾਂ ਨੂੰ ਸਟੀਲ ਦੀਆਂ ਬੋਤਲਾਂ ਵੰਡੀਆਂ ਅਤੇ ਜੇਸੀਆਈ ਲੁਧਿਆਣਾ ਸੈਂਟਰਲ ਵੱਲੋਂ ਸਮਾਜ ਸੇਵਾ ਅਤੇ ਵਾਤਾਵਰਣ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇਸ ਮੌਕੇ ਜੋਨ ਵੱਲੋਂ ਜੋਨ ਪ੍ਰੈਜ਼ੀਡੈਂਟ ਜੇਸੀ ਸੋਮਨ ਗੋਇਲ, ਜੋਨ ਵਾਈਸ ਪ੍ਰੈਜ਼ੀਡੈਂਟ ਜੇਸੀ ਵਿਭੂ ਅਰੋੜਾ, ਜੋਨ ਵਾਈਸ ਪ੍ਰੈਜ਼ੀਡੈਂਟ ਜੇਸੀ ਪੁਨੀਤ ਚੱਢਾ, ਜੋਨ ਵਾਈਸ ਪ੍ਰੈਜ਼ੀਡੈਂਟ ਜੇਸੀ ਵਿਨੋਦ ਯਾਦਵ ਅਤੇ ਜੋਨ ਸਕੱਤਰ ਮਿਤੁਲ ਡਾਂਗ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਜੇਸੀਆਈ ਲੁਧਿਆਣਾ ਸੈਂਟਰਲ ਵੱਲੋਂ ਜੇਸੀ ਪ੍ਰਦੀਪ ਸਿੰਘ ਮੁੰਡੀ, ਜੇਸੀ ਕੁਲਜੀਤ ਸਿੰਘ, ਜੇਸੀ ਰਸਲੀਨ ਕੌਰ, ਜੇਸੀ ਤੇਜਸਵੀ ਧੀਮਾਨ, ਜੇਸੀ ਅਵਤਾਰ ਸਿੰਘ, ਜੇਸੀ ਰੋਹਿਤ ਜਿੰਦਲ, ਜੇਸੀ ਰਿਪਨ ਗੋਇਲ, ਜੇਸੀ ਵਿਨਾਇਕ ਕਸ਼ਯਪ, ਜੇਸੀ ਜਸਪ੍ਰੀਤ ਸਿੰਘ, ਜੇਸੀ ਰਾਹੁਲ ਭਾਰਦਵਾਜ, ਜੇਸੀ ਜਗਪ੍ਰੀਤ ਸਿੰਘ, ਜੇਸੀ ਮਨਮੋਹਨ ਸਿੰਘ, ਜੇਸੀ ਕਰਨਵੀਰ ਸਿੰਘ, ਜੇਸੀ ਪਰਮਜੀਤ ਸਿੰਘ ਅਤੇ ਜੇਸੀ ਗੁਰਪ੍ਰੀਤ ਸਿੰਘ ਰਿਆਤ ਵੀ ਖਾਸ ਤੌਰ ’ਤੇ ਮੌਜੂਦ ਰਹੇ।
ਨੈਸ਼ਨਲ ਪ੍ਰੈਜ਼ੀਡੈਂਟ ਆਰਪੀਪੀ ਭਰਤ ਐਨ. ਆਚਾਰਿਆ ਨੇ ਜੇਸੀਆਈ ਲੁਧਿਆਣਾ ਸੈਂਟਰਲ ਦੀ ਤੇਜ਼ੀ ਨਾਲ ਵਧ ਰਹੀ ਮੈਂਬਰਸ਼ਿਪ, ਪ੍ਰਭਾਵਸ਼ਾਲੀ ਸੇਵਾ ਪ੍ਰੋਜੈਕਟਾਂ ਅਤੇ ਸ਼ਾਨਦਾਰ ਕਾਰਜਸ਼ੈਲੀ ਦੀ ਸਰਾਹਨਾ ਕਰਦਿਆਂ ਪੂਰੀ ਟੀਮ ਨੂੰ ਵਧਾਈ ਦਿੱਤੀ।

With-200-Members-Jci-Ludhiana-Central-Has-Become-The-Country-s-Second-largest-Chapter-The-National-President-Has-Commended-The-Achievement-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead