August 22, 2026 03:52:02

ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਪ੍ਰੋ. ਗੁਰਬਖ਼ਸ਼ ਕੌਰ ਕਾਹਲੋਂ ਰਚਿਤ ਪੁਸਤਕ “ਕਥਿਹੁ ਅਕਥ ਕਹਾਣੀ” ਲੁਧਿਆਣਾ ਵਿੱਚ ਸੰਗਤ ਅਰਪਣ

Aug20,2026 | Meenu Galhotra | Ludhiana



ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੈਲੇਫੋਰਨੀਆ(ਅਮਰੀਕਾ ਵਾਸੀ) ਗੁਰਬਖ਼ਸ਼ ਕੌਰ ਕਾਹਲੋਂ ਰਚਿਤ ਪੁਸਤਕ “ਕਥਿਹੁ ਅਕਥ ਕਹਾਣੀ” ਲੁਧਿਆਣਾ ਵਿੱਚ ਸੰਗਤ ਅਰਪਣ ਕਰਦਿਆਂ ਕਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਪਰਮਾਤਮਾ ਦੇ ਸਰੂਪ ਬਾਰੇ ਬਿਆਨ ਕੀਤੀ ਅਕੱਥ ਦੀ ਕਹਾਣੀ ਨੂੰ ਆਸਾਨ ਭਾਸ਼ਾ ਵਿੱਚ ਲਿਖਣਾ ਬੇਹੱਦ ਸ਼ਲਾਘਾ ਯੋਗ ਕਾਰਜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਸੇਵਾ ਨਿਭਾਉਣ ਉਪਰੰਤ 1977 ਤੋਂ ਅਮਰੀਕਾ ਵੱਸਦੇ ਬੀਬੀ ਜੀ ਗੁਰਬਖ਼ਸ਼ ਕੌਰ ਕਾਹਲੋਂ ਦੀ ਇਹ ਲਿਖਤ ਸਾਡਾ ਪੰਜਾਬੀਆਂ ਦਾ ਰਾਹ ਰੁਸ਼ਨਾਵੇਗੀ। ਗੁਰਮਤਿ ਗਾਡੀਰਾਹ ਤੇ ਤੁਰਦਿਆਂ ਅਨੇਕਾਂ ਪ੍ਰਸ਼ਨ ਸਾਡੇ ਸਾਹਮਣੇ ਆਣ ਖਲੋਂਦੇ ਹਨ ਜਿੰਨ੍ਹਾਂ ਦਾ ਉੱਤਰ ਗੁਰਬਾਣੀ ਸਪਸ਼ਟ ਰੂਪ ਲਿੱਚ ਦੇਂਦੀ ਹੈ ਪਰ ਵਿਦਵਾਨ ਲੋਕਾਂ ਦੀ ਗੁੰਝਲਦਾਰ ਭਾਸ਼ਾ ਕਾਰਨ ਸਾਡੇ ਲਈ ਅਣਸੁਲਝੇ ਸਵਾਲ ਰਹਿ ਜਾਂਦੇ ਹਨ।
ਉਨ੍ਹਾਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ ਜਿਹੜੇ ਹਰ ਫੇਰੀ ਤੇ ਮੈਂਨੂੰ ਪੁਸਤਕਾਂ ਦੇ ਕੇ ਨਿਵਾਜਦੇ ਹਨ। ਅੱਜ ਵੀ ਇਸ ਕਿਤਾਬ ਤੋਂ ਇਲਾਵਾ ਉਨ੍ਹਾਂ ਨੇ ਮੈਨੂੰ ਖ਼ਾਲਸਾ ਕਾਲਿਜ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਜੀ ਬਾਰੇ ਸੱਚਲ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਛਾਪੀ ਪੁਸਤਕ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਡਾ. ਜਸਵਿੰਦਰ ਭੱਲਾ ਬਾਰੇ ਬਾਲ ਮੁਕੰਦ ਸ਼ਰਮਾ ਤੇ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖੀ ਕਿਤਾਬ ਤੋਂ ਇਲਾਵਾ ਕੁਝ ਹੋਰ ਪੁਸਤਕਾਂ ਵੀ ਭੇਂਟ ਕੀਤੀਆਂ ਹਨ।
ਇਸ ਮੌਕੇ (ਸਿਡਨੀ)ਆਸਟ੍ਰੇਲੀਆ ਤੋਂ ਭਾਰਤ ਫੇਰੀ ਤੇ ਆਏ ਸ. ਪ੍ਰਭਜੋਤ ਸਿੰਘ ਸੰਧੂ ਨੇ ਵੀ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨਾਲ ਪੰਜਾਬ ਦੇ ਖੇਤੀ ਅਰਥਚਾਰੇ ਦੇ ਵਿਕਾਸ ਲਈ ਕੁਝ ਠੋਸ ਸੁਝਾਅ ਦਿੱਤੇ। ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰਭਜੋਤ ਸਿੰਘ ਸੰਧੂ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸ. ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਮਤਿ ਮਾਰਗ ਦੀ ਸਹੀ ਤੇ ਸੁਖੈਨ ਵਿਆਖਿਆ ਵਾਲੀ ਪੁਸਤਕ ਦਾ ਉਨ੍ਹਾਂ ਵਰਗੇ ਨਿੱਤ ਨੇਮੀ ਆਦਮੀ ਵੱਲੋਂ ਹੋਣਾ ਯਕੀਨਨ ਬਖਸ਼ਿਸ਼ ਵਾਂਗ ਹੈ ਕਿਉਂ ਕੱਲ੍ਹ ਹੀ ਇਹ ਪੁਸਤਕ ਸਿੰਘ ਬਰਦਰਜ਼ ਅੰਮ੍ਰਿਤਸਰ ਦੇ ਮਾਲਕ ਸ. ਗੁਰਸਾਗਰ ਸਿੰਘ ਵੱਲੋਂ ਮੈਨੂੰ ਪ੍ਰਾਪਤ ਹੋਈ ਹੈ। ਇਸ ਮੌਕੇ ਸਰਬੱਤ ਦਾ ਭਲਾ ਟਰਸਟ ਦੇ ਲੁਧਿਆਣਾ ਵਿੱਚ ਰੂਹੇ ਰਵਾਂ ਸ, ਜਸਵੰਤ ਸਿੰਘ ਛਾਪਾ ਤੇ ਕੁਝ ਹੋਕ ਸ਼ਖਸੀਅਤਾਂ ਹਾਜ਼ਰ ਸਨ।

About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead