•*ਜ਼ਿਨੋਵ ਕਨਫਲੂਐਂਸ 2026 ਵਿੱਚ ਅਮਨ ਅਰੋੜਾ ਨੇ ਪੰਜਾਬ ਦੇ ਉੱਚ ਪੱਧਰੀ ਵਫ਼ਦ ਦੀ ਕੀਤੀ ਅਗਵਾਈ " />
August 22, 2026 03:53:24

ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋਂ ਕੀਤਾ ਪੇਸ਼: ਅਮਨ ਅਰੋੜਾ ਨੇ ਬੈਂਗਲੁਰੂ ਵਿੱਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਕੀਤਾ ਆਕਰਸ਼ਿਤ

Aug20,2026 | Meenu Galhotra | Chandigarh

•*ਜ਼ਿਨੋਵ ਕਨਫਲੂਐਂਸ 2026 ਵਿੱਚ ਅਮਨ ਅਰੋੜਾ ਨੇ ਪੰਜਾਬ ਦੇ ਉੱਚ ਪੱਧਰੀ ਵਫ਼ਦ ਦੀ ਕੀਤੀ ਅਗਵਾਈ ਅਤੇ ਨਿਵੇਸ਼ਕਾਂ ਨੂੰ ਟੀਅਰ-2 ਲਾਗਤ 'ਤੇ ਟੀਅਰ-1 ਸਮਰੱਥਾ ਦਾ ਲਾਭ ਉਠਾਉਣ ਦਾ ਦਿੱਤਾ ਸੱਦਾ*

•*ਪੰਜਾਬ ਦੇ ਵਫ਼ਦ ਨੇ ਨਾਸਕਾਮ, ਟੇਕੇਡਾ, ਪਰਸਿਸਟੈਂਟ, ਫੇਸਟੋ, ਨਾਗਾਰੋ ਅਤੇ ਵਿਸ਼ਵ ਪ੍ਰਸਿੱਧ ਹੋਰ ਕੰਪਨੀਆਂ ਨਾਲ ਸੀਐਕਸਓ ਗੋਲਮੇਜ਼ ਮੀਟਿੰਗ ਕੀਤੀ*

•*ਉਦਯੋਗ ਮੰਤਰੀ ਨੇ ਮੋਹਾਲੀ ਦੇ 40,000 ਤੋਂ ਵੱਧ ਸਾਲਾਨਾ ਗ੍ਰੈਜੂਏਟਾਂ, ਸੰਚਾਲਨ ਸਬੰਧੀ ਲਾਭ, ਪਲੱਗ-ਐਂਡ-ਪਲੇਅ ਬੁਨਿਆਦੀ ਢਾਂਚਾ ਅਤੇ ਬਿਹਤਰ ਉਦਯੋਗਿਕ ਨੀਤੀ ਸਮੇਤ ਵੱਖ-ਵੱਖ ਵਿਸ਼ੇਸ਼ਤਾਵਾਂ ‘ਤੇ ਪਾਇਆ ਚਾਨਣਾ*


ਪੰਜਾਬ ਦੇ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸ੍ਰੀ ਅਮਨ ਅਰੋੜਾ ਨੇ ਬੰਗਲੁਰੂ ਵਿਖੇ ਦੋ ਰੋਜ਼ਾ ਵਿਆਪਕ ਇਨਵੈਸਟਮੈਂਟ ਆਊਟਰੀਚ ਦੌਰਾਨ ਸੂਬੇ ਦੇ ਉੱਚ ਪੱਧਰੀ ਵਫ਼ਦ ਦੀ ਅਗਵਾਈ ਕੀਤੀ ਜਿਸ ਵਿੱਚ ਉਨ੍ਹਾਂ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਅਤੇ ਤਕਨਾਲੋਜੀ ਹੱਬ ਵਜੋਂ ਪੇਸ਼ ਕੀਤਾ ਜੋ ਟੀਅਰ-2 ਸਿਟੀ ਲਾਗਤ 'ਤੇ ਟੀਅਰ-1 ਸਿਟੀ ਸਮਰੱਥਾ ਪ੍ਰਦਾਨ ਕਰਦਾ ਹੈ। ਇਸ ਦੌਰਾਨ ਉਨ੍ਹਾਂ ਨਵੇਂ ਗਲੋਬਲ ਕੈਪੇਬਿਲਟੀ ਸੈਂਟਰ (ਜੀ.ਸੀ.ਸੀ.), ਆਈ.ਟੀ. /ਆਈ.ਟੀਜ਼, ਖੋਜ ਅਤੇ ਵਿਕਾਸ (ਆਰ ਐਂਡ ਡੀ) ਅਤੇ ਸੈਮੀਕੰਡਕਟਰ ਨਿਵੇਸ਼ਾਂ ਸਬੰਧੀ ਭਾਰਤ ਦੀ ਪੜਚੋਲ ਕਰ ਰਹੇ ਵਿਸ਼ਵ ਭਰ ਦੇ ਦਿੱਗਜਾਂ ਨੂੰ ਪੰਜਾਬ ਦੀਆਂ ਸਮਰੱਥਾਵਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ।
ਇਹ ਆਊਟਰੀਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਉਸ ਮਜ਼ਬੂਤ ਰਣਨੀਤੀ ਦਾ ਹਿੱਸਾ ਹੈ ਜਿਸ ਦਾ ਉਦੇਸ਼ ਭਾਰਤ ਦੇ ਪ੍ਰਮੁੱਖ ਵਪਾਰਕ ਅਤੇ ਤਕਨਾਲੋਜੀ ਕੇਂਦਰਾਂ ਵਿੱਚ ਕਾਰਪੋਰੇਟ ਫੈਸਲੇ ਲੈਣ ਵਾਲਿਆਂ, ਜੀਸੀਸੀ ਮੁਖੀਆਂ ਅਤੇ ਈਕੋਸਿਸਟਮ ਸਮਰੱਥਕਾਂ ਨਾਲ ਸਿੱਧੇ ਤੌਰ 'ਤੇ ਜੁੜ ਕੇ ਪੰਜਾਬ, ਖਾਸ ਕਰਕੇ ਮੋਹਾਲੀ ਨੂੰ ਵਿਸ਼ਵ ਪੱਧਰ ‘ਤੇ ਨਿਵੇਸ਼ ਲਈ ਪਸੰਸਦੀਦਾ ਸਥਾਨ ਬਣਾਉਣਾ ਹੈ।
19-20 ਅਗਸਤ ਨੂੰ ਦੋ ਰੋਜ਼ਾ ਦੌਰੇ ਦੌਰਾਨ, ਸ੍ਰੀ ਅਮਨ ਅਰੋੜਾ ਨੇ ਪੰਜਾਬ ਦੇ ਵਫ਼ਦ ਦੀ ਅਗਵਾਈ ਕੀਤੀ ਅਤੇ ਜ਼ਿਨੋਵ ਕਨਫਲੂਐਂਸ 2026 ਨਾਲ ਮਿਲ ਕੇ ਪ੍ਰਮੁੱਖ ਜੀਸੀਸੀਜ਼ ਨਾਲ ਇੱਕ ਉੱਚ-ਪੱਧਰੀ ਸੀਐਕਸਓ ਗੋਲਮੇਜ਼ ਮੀਟਿੰਗ ਕੀਤੀ, ਵਿਸ਼ਵ ਭਰ ਦੇ ਕਾਰਪੋਰੇਟਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਦੀਆਂ ਸਮਰੱਥਾਵਾਂ ਦਾ ਲਾਭ ਲੈਣ ਸਬੰਧੀ ਈਕੋਸਿਸਟਮ ਭਾਈਵਾਲਾਂ ਨਾਲ ਰੂਪਰੇਖਾ ਤਿਆਰ ਕੀਤੀ।
ਇਸ ਗੋਲਮੇਜ਼ ਵਿੱਚ ਜ਼ਿਨੋਵ, ਨਾਸਕਾਮ, ਟੇਕੇਡਾ, ਵਿੰਗਬਾਕਸ ਏਆਈ, ਪਰਸਿਸਟੈਂਟ ਸਿਸਟਮਜ਼, ਫੇਸਟੋ, ਨਾਗਾਰੋ, ਆਸਟਰੀਆ ਦੇ ਦੂਤਾਵਾਸ ਅਤੇ ਪ੍ਰਮੁੱਖ ਜੀਸੀਸੀ, ਤਕਨਾਲੋਜੀ ਅਤੇ ਸਲਾਹਕਾਰ ਮਾਹਿਰਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਪ੍ਰਤਿਭਾ, ਤੁਰੰਤ ਵਰਤੋਂ ਲਈ ਤਿਆਰ ਬੁਨਿਆਦੀ ਢਾਂਚਾ, ਕਨੈਕਟੀਵਿਟੀ, ਲਾਗਤ ਸਬੰਧੀ ਮੁਕਾਬਲੇਬਾਜ਼ੀ, ਮਿਆਰੀ ਜੀਵਨ ਅਤੇ ਈਕੋਸਿਸਟਮ ਦੀ ਮਜ਼ਬੂਤੀ ਸਮੇਤ ਅਹਿਮ ਪਹਿਲੂਆਂ 'ਤੇ ਵਿਚਾਰ-ਵਟਾਂਦਰਾ ਕੀਤਾ।
ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਮੋਹਾਲੀ ਟੀਅਰ-2 ਓਪਰੇਟਿੰਗ ਲਾਗਤ ’ਤੇ ਟੀਅਰ-1 ਵਾਲੀ ਸਮਰੱਥਾ ਪ੍ਰਦਾਨ ਕਰਦਾ ਹੈ। ਚੰਡੀਗੜ੍ਹ-ਮੋਹਾਲੀ ਖੇਤਰ ਵਿੱਚ ਪਹਿਲਾਂ ਹੀ ਤਕਨਾਲੋਜੀ ਪੇਸ਼ੇਵਰਾਂ ਦਾ ਇੱਕ ਮਜ਼ਬੂਤ ਅਧਾਰ ਹੈ ਅਤੇ ਹਰ ਸਾਲ 40,000 ਤੋਂ ਵੱਧ ਨਵੇਂ ਗ੍ਰੈਜੂਏਟ ਪੈਦਾ ਹੁੰਦੇ ਹਨ। ਟੀਅਰ-1 ਸਥਾਨਾਂ ਨਾਲੋਂ ਮਹੱਤਵਪੂਰਨ ਲਾਭ, ਤਿਆਰ ਅਤੇ ਆਉਣ ਵਾਲੀ ਪਲੱਗ-ਐਂਡ-ਪਲੇ ਵਪਾਰਕ ਥਾਵਾਂ ਅਤੇ ਚੰਡੀਗੜ੍ਹ-ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਨੇੜੇ ਹੋਣ ਦੀ ਸਹੂਲਤ ਦੇ ਨਾਲ, ਮੋਹਾਲੀ ਇੱਕ ਪ੍ਰਭਾਵੀ ਪ੍ਰਸਤਾਵ ਪੇਸ਼ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜ ਦੀ ਨਵੀਂ ਉਦਯੋਗਿਕ ਨੀਤੀ ਜੀਸੀਸੀ, ਲਈ ਸਮਰਪਿਤ ਸਹਾਇਤਾ ਪ੍ਰਦਾਨ ਕਰਦੀ ਹੈ, ਜਿਸ ਵਿੱਚ ਪ੍ਰਤੀ ਕਰਮਚਾਰੀ 7,500 ਰੁਪਏ ਪ੍ਰਤੀ ਮਹੀਨਾ ਰੁਜ਼ਗਾਰ ਸਬਸਿਡੀ, ਕਿਰਾਏ ਦੀ ਸਬਸਿਡੀ, ਕੈਪੀਟਲ ਸਬਸਿਡੀ ਅਤੇ ਹੋਰ ਵਿੱਤੀ ਪ੍ਰੋਤਸਾਹਨ ਸ਼ਾਮਲ ਹਨ।
ਵਫ਼ਦ ਨੇ ਜ਼ਿਨੋਵ, ਪਰਸਿਸਟੈਂਟ ਸਿਸਟਮ, ਐਨਐਕਸਪੀ ਸੈਮੀਕੰਡਕਟਰ, ਨੈਕਸਟੀਰ ਆਟੋਮੋਟਿਵ ਅਤੇ ਗਲੋਬਲਫਾਉਂਡਰੀਜ਼ ਨਾਲ ਵੀ ਵਿਚਾਰ ਚਰਚਾ ਕੀਤੀ, ਜਿਸ ਵਿੱਚ ਜੀਸੀਸੀ, ਆਰਐਂਡਡੀ, ਸੈਮੀਕੰਡਕਟਰ ਡਿਜ਼ਾਈਨ ਅਤੇ ਈਐਸਡੀਐਮ, ਐਡਵਾਂਸਡ ਮੋਬਿਲਿਟੀ, ਐਗਰੀਟੈਕ ਅਤੇ ਤਕਨਾਲੋਜੀ-ਅਗਵਾਈ ਵਾਲੇ ਨਿਵੇਸ਼ਾਂ ਸਬੰਧੀ ਮੌਕੇ ਸ਼ਾਮਲ ਸਨ। ਵਿਚਾਰ-ਵਟਾਂਦਰੇ ਵਿੱਚ ਪੰਜਾਬ ਨੂੰ ਲਾਗਤ ਆਰਬਿਟਰੇਜ ਤੋਂ ਪਰੇ ਰੱਖਣ ਅਤੇ ਉਦਯੋਗਾਂ ਮੁਤਾਬਿਕ ਹੁਨਰ , ਡੂੰਘੀਆਂ ਤਕਨਾਲੋਜੀ ਸਮਰੱਥਾਵਾਂ, ਨਵੀਨਤਾ, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਮਜ਼ਬੂਤ ਉਦਯੋਗ-ਅਕਾਦਮਿਕ-ਸਟਾਰਟਅੱਪ ਸਬੰਧਾਂ ਦੇ ਆਲੇ-ਦੁਆਲੇ ਇੱਕ ਵਿਭਿੰਨ ਮੁੱਲ ਪ੍ਰਸਤਾਵ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ।
ਇਸ ਤੋਂ ਇਲਾਵਾ, ਪੰਜਾਬ ਦੇ ਵਫ਼ਦ ਨੇ ਜੀਸੀਸੀ ਆਊਟਰੀਚ ਨੂੰ ਚਲਾਉਣ ਲਈ ਸੰਭਾਵੀ ਸਹਿਯੋਗ ਵਾਸਤੇ ਏਐਨਐਸਆਰ ਪ੍ਰਬੰਧਨ ਨਾਲ ਵਿਸਤ੍ਰਿਤ ਚਰਚਾ ਵੀ ਕੀਤੀ। ਪ੍ਰਸਤਾਵਿਤ ਭਾਈਵਾਲੀ ਭਾਰਤ ਦੇ ਪ੍ਰਮੁੱਖ ਤਕਨੀਕੀ ਹੱਬਾਂ ਵਿੱਚ ਜੀਸੀਸੀ ਆਗੂਆਂ ਨਾਲ ਸੈਕਟਰ-ਵਿਸ਼ੇਸ਼ ਗੋਲਮੇਜ਼ ਮੀਟਿੰਗ ਾਂਦਾ ਆਯੋਜਨ ਕਰਨ, ਅੰਤਰਰਾਸ਼ਟਰੀ ਅਤੇ ਵਿਦੇਸ਼ਾਂ ਚ ਰਹਿੰਦੇ ਭਾਰਤੀਆਂ ਤੱਕ ਪਹੁੰਚ ਕਰਨ ਅਤੇ ਯੂਨੀਵਰਸਿਟੀਆਂ ਤੇ ਉਦਯੋਗਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਏ.ਆਈ. ਅਤੇ ਜੀਸੀਸੀ-ਅਧਾਰਤ ਪ੍ਰਤਿਭਾ ਵਾਲਾ ਸਾਜ਼ਗਾਰ ਮਾਹੌਲ ਬਣਾਉਣ ’ਤੇ ਕੇਂਦਰਿਤ ਹੈ।
ਜ਼ਿਨੋਵ ਕਨਫਲੂਐਂਸ 2026 ਵਿੱਚ ਇੱਕ ਇਵੈਂਟ ਪਾਰਟਨਰ ਵਜੋਂ, ਪੰਜਾਬ ਨੇ ਜ਼ਿਨੋਵ ਆਈਕੋਨ 2026 ਪੁਰਸਕਾਰ ਸਮਾਰੋਹ ਵਿੱਚ ਵੀ ਹਿੱਸਾ ਲਿਆ, ਜਿੱਥੇ ਸ਼੍ਰੀ ਅਮਨ ਅਰੋੜਾ ਨੇ ਜੀਸੀਸੀ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪਹਿਲਕਦਮੀਆਂ ਲਈ ਮਾਨਤਾ ਦਿੰਦੇ ਹੋਏ ਪੁਰਸਕਾਰ ਦਿੱਤੇ ਅਤੇ ਸਾਰੇ ਜੇਤੂਆਂ ਨੂੰ ਨਵੀਨਤਾ ਅਤੇ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਜੀਸੀਸੀ ਵਾਤਾਵਰਣ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਵਧਾਈ ਦਿੱਤੀ।
ਬੰਗਲੁਰੂ ਆਊਟਰੀਚ ਤੋਂ ਬਾਅਦ ਪਛਾਣੀਆਂ ਗਈਆਂ ਕੰਪਨੀਆਂ ਅਤੇ ਈਕੋਸਿਸਟਮ ਭਾਈਵਾਲਾਂ ਨਾਲ ਢਾਂਚਾਗਤ ਰਾਬਤਾ ਕੀਤਾ ਜਾਵੇਗਾ ਕਿਉਂਕਿ ਪੰਜਾਬ ਹੁਣ ਮੋਹਾਲੀ ਨੂੰ ਜੀਸੀਸੀ ਅਤੇ ਤਕਨਾਲੋਜੀ ਨਿਵੇਸ਼ਾਂ ਲਈ ਉੱਤਰੀ ਭਾਰਤ ਦੇ ਅਗਲੇ ਪਸੰਦੀਦਾ ਸਥਾਨ ਵਜੋਂ ਸਥਾਪਤ ਕਰਨ ਵੱਲ ਵਧ ਰਿਹਾ ਹੈ।

About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead