ਵਿਦਿਆ "> ਵਿਦਿਆ" />
September 16, 2026 01:48:20

ਸੀਟੀ ਯੂਨੀਵਰਸਿਟੀ ਦੇ ਬੀਸੀਏ ਵਿਦਿਆਰਥੀਆਂ ਨੇ ਨਵੀਨਤਾ ਨੂੰ ਦਿੱਤੇ ਪਰ, ਤਿਆਰ ਕੀਤਾ ‘ਬਰਡ ਡਰੋਨ’

Sep14,2026 | Meenu Galhotra | Chandigarh

ਵਿਦਿਆਰਥੀਆਂ ਨੇ ਵਿਕਸਿਤ ਕੀਤਾ ਬਾਇਓ-ਇੰਸਪਾਇਰਡ ਏਰੀਅਲ ਪ੍ਰੋਟੋਟਾਈਪ


ਸੀਟੀ ਯੂਨੀਵਰਸਿਟੀ ਦੀ ਰੋਬੋਟਿਕਸ ਲੈਬ ਵਿੱਚ ਤਿਆਰ ਹੋਇਆ ਨਵਾਂ ਡਰੋਨ


ਰਚਨਾਤਮਕਤਾ ਅਤੇ ਵਿਹਾਰਕ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸੀਟੀ ਯੂਨੀਵਰਸਿਟੀ ਦੇ ਬੀਸੀਏ ਵਿਦਿਆਰਥੀਆਂ ਨੇ ਇੱਕ ਨਵੀਨਤਮ ‘ਬਰਡ ਡਰੋਨ’ ਤਿਆਰ ਕੀਤਾ ਹੈ। ਪੰਛੀ ਵਰਗੀ ਦਿੱਖ ਵਾਲਾ ਇਹ ਛੋਟਾ ਬਾਇਓ-ਇੰਸਪਾਇਰਡ ਏਰੀਅਲ ਵਾਹਨ ਘੱਟ ਨਜ਼ਰ ਆਉਣ ਵਾਲੀਆਂ ਹਵਾਈ ਗਤੀਵਿਧੀਆਂ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਸ ਪ੍ਰੋਜੈਕਟ ਦੀ ਸੰਕਲਪਨਾ, ਡਿਜ਼ਾਈਨ ਅਤੇ ਨਿਰਮਾਣ ਰੋਬੋਟਿਕਸ ਐਂਡ ਆਟੋਮੇਸ਼ਨ ਲੈਬ ਵਿੱਚ ਕੀਤਾ ਗਿਆ। ਇਸ ਨੂੰ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਸੁਖਰਾਜ ਸਿੰਘ, ਆਕਾਸ਼ ਅਤੇ ਸੁਖਮਨਪ੍ਰੀਤ ਸਿੰਘ ਅਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਵਿਵੇਕ ਗੋਗਨਾ ਅਤੇ ਜੈਵੰਤ ਸਿੰਘ ਨੇ ਮਿਲ ਕੇ ਤਿਆਰ ਕੀਤਾ।
ਇਹ ਡਰੋਨ 2 ਕਿਲੋਮੀਟਰ ਤੱਕ ਦੀ ਦੂਰੀ ਤੱਕ ਕੰਮ ਕਰ ਸਕਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਗਤੀ ਲਗਭਗ 10–15 ਮੀਟਰ ਪ੍ਰਤੀ ਸਕਿੰਟ ਹੈ। ਇਸ ਦੇ ਸੰਭਾਵਿਤ ਉਪਯੋਗਾਂ ਵਿੱਚ ਵਾਤਾਵਰਣ ਦੀ ਨਿਗਰਾਨੀ, ਹਵਾਈ ਅਵਲੋਕਨ ਅਤੇ ਹਲਕੇ ਸਮਾਨ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾਉਣਾ ਸ਼ਾਮਲ ਹੈ।
ਮਾਹਿਰਾਂ ਦੀ ਰਹਿਨੁਮਾਈ ਨਾਲ ਸਾਕਾਰ ਹੋਇਆ ਵਿਦਿਆਰਥੀਆਂ ਦਾ ਨਵੀਨ ਵਿਚਾਰ
ਵਿਦਿਆਰਥੀਆਂ ਨੂੰ ਏਰ. ਪੁਲਕਿਤ ਸਾਂਗੜ, ਏਰ. ਧਰਮਪ੍ਰੀਤ ਸਿੰਘ ਅਤੇ ਸ੍ਰੀ ਗੁਰਕੀਰਤ ਸਿੰਘ ਵੱਲੋਂ ਤਕਨੀਕੀ ਰਹਿਨੁਮਾਈ ਦਿੱਤੀ ਗਈ। ਮਾਹਿਰਾਂ ਨੇ ਨਿਰਮਾਣ ਪ੍ਰਕਿਰਿਆ ਵਿੱਚ ਵੀ ਸਹਿਯੋਗ ਦਿੱਤਾ, ਜਿਸ ਵਿੱਚ ਡਰੋਨ ਦੇ ਮਹੱਤਵਪੂਰਨ ਹਿੱਸਿਆਂ ਦੀ 3ਡੀ ਪ੍ਰਿੰਟਿੰਗ ਵੀ ਸ਼ਾਮਲ ਰਹੀ।
ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਵਿਦਿਆਰਥੀਆਂ ਅਤੇ ਮੈਨਟਰਾਂ ਨੂੰ ਵਧਾਈ ਦਿੰਦਿਆਂ ਕਿਹਾ, “ਬਰਡ ਡਰੋਨ ਉਸ ਨਵੀਨਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜਿਸ ਨੂੰ ਅਸੀਂ ਸੀਟੀ ਯੂਨੀਵਰਸਿਟੀ ਵਿੱਚ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਜਦੋਂ ਵਿਦਿਆਰਥੀਆਂ ਨੂੰ ਪ੍ਰਯੋਗ ਕਰਨ, ਸਿਰਜਣ ਅਤੇ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਹੱਲ ਲੱਭਣ ਦੀ ਆਜ਼ਾਦੀ ਮਿਲਦੀ ਹੈ, ਤਾਂ ਉਹ ਭਵਿੱਖ ਦੇ ਨਵੀਨਤਾਕਾਰੀ ਬਣਦੇ ਹਨ। ਮੈਂ ਪੂਰੀ ਟੀਮ ਨੂੰ ਇੱਕ ਵਿਚਾਰ ਨੂੰ ਕਾਰਜਸ਼ੀਲ ਤਕਨੀਕੀ ਪ੍ਰੋਟੋਟਾਈਪ ਵਿੱਚ ਬਦਲਣ ਲਈ ਵਧਾਈ ਦਿੰਦਾ ਹਾਂ।”
ਰੋਬੋਟਿਕਸ ਐਂਡ ਆਟੋਮੇਸ਼ਨ ਲੈਬ ਦੇ ਮੁਖੀ ਡਾ. ਹਰਮੀਤ ਸਿੰਘ ਨੇ ਡਰੋਨ ਦੀਆਂ ਸਮਰੱਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਦੀ ਨਵੇਂ ਵਿਚਾਰਾਂ ਨੂੰ ਵਿਹਾਰਕ ਅਤੇ ਕਾਰਜਸ਼ੀਲ ਪ੍ਰੋਟੋਟਾਈਪ ਵਿੱਚ ਬਦਲਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ।

About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead