October 17, 2026 03:45:35

ਮੁਜਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਉਣ ਵਾਲੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਉਤਸਵ 16 ਅਕਤੂਬਰ ਨੂੰ ਦੇਸੀ ਘਿਓ ਦੇ ਦੀਵੇ ਬਾਲ ਕੇ ਮਨਾਈਏ- ਬਾਵਾ

Oct16,2026 | Meenu Galhotra | Chandigarh

ਪੰਜਾਬ ਸਰਕਾਰ 16 ਅਕਤੂਬਰ ਦੀ ਛੁੱਟੀ ਦਾ ਐਲਾਨ ਕਰੇ ਅਤੇ ਸੂਬਾ ਪੱਧਰੀ ਸਮਾਗਮ ਆਯੋਜਿਤ ਕਰੇ- ਗਿੱਲ, ਝੱਮਟ

ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ ਦੀ ਸਰਪ੍ਰਸਤੀ ਹੇਠ ਸਰਕਟ ਹਾਊਸ ਵਿਖੇ ਪ੍ਰੈੱਸ ਮਿਲਨੀ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਤ੍ਰਿਲੋਚਨ ਸਿੰਘ ਸਫਰੀ ਵਾਈਸ ਪ੍ਰਧਾਨ, ਸੋਨੀਆ ਅਰੋੜਾ ਚੇਅਰਪਰਸਨ, ਅਸ਼ਵਨੀ ਮਹੰਤ ਵਾਈਸ ਚੇਅਰਮੈਨ ਬੈਰਾਗੀ ਮਹਾਂਮੰਡਲ ਪੰਜਾਬ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਜਾਣਕਾਰੀ ਦਿੰਦਿਆਂ ਸ਼੍ਰੀ ਬਾਵਾ ਨੇ ਕਿਹਾ ਕਿ ਲੋੜ ਹੈ ਮਹਾਨ ਯੋਧੇ, ਜਰਨੈਲ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਅੱਜ ਦੇ ਕਿਸਾਨਿਆਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ, ਉਹਨਾਂ ਦੇ ਜਨਮ ਉਤਸਵ ਤੇ 16 ਅਕਤੂਬਰ ਨੂੰ ਦੇਸੀ ਘਿਓ ਦੇ ਦੀਵੇ ਬਾਲੀਏ ਜਿਨਾਂ ਨੇ ਸਮਾਜਿਕ ਕ੍ਰਾਂਤੀ ਲਿਆਂਦੀ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੌਰਵਮਈ ਇਤਿਹਾਸ ਰਚਿਆ, ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਜਿਨਾਂ ਦੀ ਸ਼ਹਾਦਤ ਲਾ-ਮਿਸਾਲ ਹੈ। ਕਿਸ ਤਰ੍ਹਾਂ ਦਿੱਲੀ ਮਹਿਰੋਲੀ ਵਿਖੇ 740 ਸਿੰਘਾਂ ਸਾਥੀਆਂ ਸਮੇਤ ਬਾਬਾ ਜੀ ਨੂੰ ਤਸੀਹੇ ਦੇ ਕੇ ਕਤਲ ਕੀਤਾ ਗਿਆ। ਇੱਕ ਇੱਕ ਕਰਕੇ ਅੱਖ ਕੱਢੀ ਗਈ ਅਤੇ ਉਹਨਾਂ ਦੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਤੁੰਨਿਆ ਗਿਆ। ਇਸ ਸਮੇਂ ਗਿੱਲ ਅਤੇ ਝੱਮਟ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 356ਵੇਂ ਜਨਮ ਦਿਹਾੜੇ ਤੇ 16 ਅਕਤੂਬਰ ਦੀ ਰਾਖਵੀਂ ਛੁੱਟੀ ਨੂੰ ਰੈਗੂਲਰ ਛੁੱਟੀ ਕਰਨ ਦੀ ਮੰਗ ਕੀਤੀ ਤਾਂ ਕਿ ਮਹਾਨ ਯੋਧੇ ਜਰਨੈਲ ਦੇ ਜਨਮ ਉਤਸਵ 'ਤੇ ਸਾਰੇ ਲੋਕ ਸਮਾਗਮਾਂ ਵਿੱਚ ਹਿੱਸਾ ਲੈਣ ਅਤੇ ਪੰਜਾਬ ਦੇ ਹਰ ਗੁਰਦੁਆਰਾ ਸਾਹਿਬ ਵਿੱਚ ਮਹਾਨ ਯੋਧੇ ਨੂੰ ਯਾਦ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਸੂਬਾ ਪੱਧਰੀ ਸਮਾਗਮ ਆਯੋਜਿਤ ਕਰੇ। ਇਸ ਸਮੇਂ ਜਗਜੀਵਨ ਸਿੰਘ ਗਰੀਬ, ਮਨਿੰਦਰ ਸਿੰਘ ਧੀਰ, ਬਲਜੀਤ ਮਾਲੜਾ, ਦੀਪਾ ਬਾਵਾ, ਸਮਾਜਸੇਵੀ ਪ੍ਰਿੰਸ ਗੁਪਤਾ, ਗੁਰਿੰਦਰ ਗੋਰਖੀ ਆਦਿ ਹਾਜ਼ਰ ਸਨ।

Let-Us-Celebrate-The-Birth-Anniversary-Of-The-Great-Warrior-Baba-Banda-Singh-Bahadur-who-Transformed-Tenant-Farmers-Into-Landowners-on-October-16th-By-Lighting-Lamps-Filled-With-Pure-Ghee-clarified-Butter-Bawa


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑