November 13, 2026 05:29:51

ਆਪ ਵਰਕਰਾਂ ਨੇ ਚਮਕੌਰ ਸਾਹਿਬ ਅਤੇ ਸਮਰਾਲਾ ਵਿਖੇ ਚਰਨਜੀਤ ਸਿੰਘ ਚੰਨੀ ਦੀ ‘ਸਾਈਕਲ ਯਾਤਰਾ’ ਨੂੰ ਦਿਖਾਏ ਕਾਲੇ ਝੰਡੇ, ਕਾਂਗਰਸ ਦੇ ਪਾਖੰਡ ਨੂੰ ਬੇਨਕਾਬ ਕੀਤਾ

Nov12,2026 | Meenu Galhotra | Chandigarh

*ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰੀ ‘ਤੇ ਹਮਲੇ ਬਾਰੇ ਚਰਨਜੀਤ ਸਿੰਘ ਚੰਨੀ ਚੁੱਪ ਹਨ, ਫਿਰ ਵੀ ‘ਜਵਾਨੀ ਸੰਭਾਲ ਯਾਤਰਾ’ ਦੇ ਨਾਂ ‘ਤੇ ਡਰਾਮਾ ਕਰ ਰਹੇ ਹਨ: ਜਸਵੀਰ ਸਿੰਘ ਗੜ੍ਹੀ**ਕਾਂਗਰਸ ਨੂੰ ਪੰਜਾਬ ਦੇ ਨੌਜਵਾਨਾਂ ਬਾਰੇ ਗੱਲ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਕਿਉਂਕਿ ਇਹ ਆਪਣੀ ਹੀ ਪਾਰਟੀ ਵਿੱਚ ਦਲਿਤਾਂ ਦੀ ਇੱਜ਼ਤ ਅਤੇ ਇਨਸਾਫ਼ ਯਕੀਨੀ ਨਹੀਂ ਬਣਾ ਸਕਦੀ: ਜਸਵੀਰ ਸਿੰਘ ਗੜ੍ਹੀ*ਆਮ ਆਦਮੀ ਪਾਰਟੀ (ਆਪ) ਨੇ ਚਮਕੌਰ ਸਾਹਿਬ ਅਤੇ ਸਮਰਾਲਾ ਵਿੱਖੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੀ 'ਜਵਾਨੀ ਸੰਭਾਲ ਯਾਤਰਾ' ਵਿਰੁੱਧ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਆਪ ਆਗੂਆਂ ਅਤੇ ਵਰਕਰਾਂ ਦੇ ਇਕੱਠ ਨੇ ਕਾਂਗਰਸੀ ਆਗੂਆਂ ਨੂੰ ਕਾਲ਼ੀਆਂ ਝੰਡੀਆਂ ਦਿਖਾਈ ਅਤੇ ਨਾਅਰੇਬਾਜ਼ੀ ਕੀਤੀ।ਆਪ ਆਗੂਆਂ ਨੇ ਸਪੱਸ਼ਟ ਕੀਤਾ ਕਿ ਚਰਨਜੀਤ ਚੰਨੀ ਅਤੇ ਹੋਰ ਕਾਂਗਰਸੀ ਆਗੂ ਪਾਰਟੀ ਦਫ਼ਤਰ 'ਚ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਹੋਈ ਕੁੱਟਮਾਰ 'ਤੇ ਜਾਣਬੁੱਝ ਕੇ ਚੁੱਪ ਬੈਠੇ ਹਨ। ਆਪਣੇ ਵੇਲੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ 'ਚ ਧੱਕ ਕੇ ਉਨ੍ਹਾਂ ਦੀ ਜਵਾਨੀ ਬਰਬਾਦ ਕਰਨ ਵਾਲੇ ਚੰਨੀ ਹੁਣ 'ਜਵਾਨੀ ਸੰਭਾਲ ਯਾਤਰਾ' ਦਾ ਵੱਡਾ ਡਰਾਮਾ ਕਰ ਰਹੇ ਹਨ, ਜਿਸ ਦਾ ਪਰਦਾਫਾਸ਼ ਕਰਨ ਲਈ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ।ਚਮਕੌਰ ਸਾਹਿਬ ਵਿੱਚ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਵਿੱਚ ਆਪ ਆਗੂਆਂ ਨੇ ਸਾਬਕਾ ਮੁਖਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਰੈਲੀ ਦੌਰਾਨ ਕਾਲੀ ਝੰਡੀਆਂ ਦਿਖਾਈਆਂ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਗੜ੍ਹੀ ਨੇ ਚਰਨਜੀਤ ਚੰਨੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦਲਿਤਾਂ ਅਤੇ ਪਛੜੇ ਵਰਗਾਂ ਨਾਲ ਧੱਕਾ ਕੀਤਾ ਹੈ। ਕਾਂਗਰਸ ਭਵਨ ਵਿੱਚ ਰਣਜੀਤ ਸਿੰਘ ਤਰਖਾਣ ਮਾਜਰਾ ਨੂੰ ਕੁਟੀਆ ਗਿਆ ਪਰ ਅੱਜ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। 1 ਨਵੰਬਰ ਨੂੰ ਅਨੁਸ਼ਾਸਨੀ ਕਮੇਟੀ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਨੂੰ ਐਕਸਪਾਇਰ ਹੋਏ ਇੱਕ ਹਫ਼ਤਾ ਹੋ ਚੁੱਕਿਆ ਹੈ।ਉਨ੍ਹਾਂ ਕਿਹਾ ਕਿ ਚੰਨੀ ਨੇ ਬਿਆਨ ਦਿੱਤਾ ਕਿ "ਰਣਜੀਤ ਤਰਖਾਣ ਮਾਜਰਾ ਨੇ ਪਲਟ ਕੇ ਚਾਰ ਮੁੱਕੇ ਕਿਉਂ ਨਹੀਂ ਮਾਰੇ ?" ਚੰਨੀ ਪੰਜਾਬ ਵਿੱਚ ਕਿਹੜਾ ਰਾਜ ਚਾਹੁੰਦੇ ਹਨ? ਕੀ ਉਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਅਤੇ ਅੱਖ ਦਾ ਬਦਲਾ ਅੱਖ ਤੇ ਮੁਕੇ ਦਾ ਬਦਲਾ ਮੁੱਕੇ ਚਾਹੁੰਦੇ ਹਨ? ਇੱਕ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਚੰਨੀ ਦਾ ਇਹ ਬਿਆਨ ਬਹੁਤ ਹੀ ਬਚਕਾਨਾ ਹੈ। ਕਾਂਗਰਸ ਇਸ ਮਾਮਲੇ ਨੂੰ ਘਰ ਦੀ ਲੜਾਈ ਕਹਿ ਕੇ ਨਹੀਂ ਰੋਕ ਸਕਦੀ। ਜੇਕਰ ਇਹ ਘਰ ਦੀ ਲੜਾਈ ਹੈ, ਤਾਂ ਅੱਜ ਤੱਕ ਰਣਜੀਤ ਸਿੰਘ ਤਰਖਾਣ ਮਾਜਰਾ ਦੀ ਸੁਣਵਾਈ ਕਿਉਂ ਨਹੀਂ ਹੋਈ? ਐਸਸੀ/ਐਸਟੀ ਦਾ ਪਰਚਾ ਕਿਉਂ ਰੋਕ ਕੇ ਰੱਖਿਆ ਗਿਆ ਹੈ? ਚੰਨੀ ਦੀ ਰੈਲੀ ਵਿੱਚ ਬਰਿੰਦਰ ਢਿੱਲੋਂ ਦੇ ਸਾਥੀ ਅੱਜ ਵੀ ਦਲਿਤ ਸਮਾਜ ਦੇ ਲੋਕਾਂ ਨੂੰ ਗੰਦੇ ਇਸ਼ਾਰੇ ਕਰਕੇ ਗਏ ਹਨ।ਆਪ ਆਗੂ ਨੇ ਅੱਗੇ ਕਿਹਾ ਕਿ ਚੰਨੀ ਖੁਦ ਇੱਕ ਲਾਚਾਰ ਅਤੇ ਬੇਬੱਸ ਆਗੂ ਹਨ। ਜਦੋਂ ਉਨ੍ਹਾਂ ਨੇ ਆਪਣੀ ਤਸਵੀਰ ਲਗਾ ਕੇ ਸਾਈਕਲ ਯਾਤਰਾ ਕੱਢੀ, ਤਾਂ ਹਾਈਕਮਾਨ ਨੇ ਉਨ੍ਹਾਂ ਦੀ ਗਰਦਨ ਮਰੋੜ ਦਿੱਤੀ ਕਿ ਰਾਹੁਲ ਗਾਂਧੀ, ਖੜਗੇ, ਰਾਜਾ ਵੜਿੰਗ, ਬਾਜਵਾ ਅਤੇ ਪਰਗਟ ਸਿੰਘ ਦੀਆਂ ਤਸਵੀਰਾਂ ਲਗਾਓ। ਅੱਜ ਸਥਿਤੀ ਇਹ ਹੈ ਕਿ ਚੰਨੀ ਨੂੰ ਮੰਚ 'ਤੇ ਕੁਰਸੀ ਤੱਕ ਨਹੀਂ ਮਿਲ ਰਹੀ। ਕਦੇ ਉਹ ਪਿੱਛੇ ਖੜ੍ਹੇ ਹੁੰਦੇ ਹਨ ਅਤੇ ਕਦੇ ਕੁਰਸੀ ਦੇ ਹੱਥੇ 'ਤੇ ਬੈਠਦੇ ਹਨ। ਚੰਨੀ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਦਲਿਤਾਂ ਦੇ ਨੇਤਾ ਨਹੀਂ ਹਨ।ਸਮਰਾਲਾ ਵਿਖੇ ਵੀ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਬੀਜਾ ਦੀ ਅਗਵਾਈ ਹੇਠ ਚਰਨਜੀਤ ਚੰਨੀ ਦੀ 'ਜਵਾਨੀ ਸੰਭਾਲ ਯਾਤਰਾ' ਦਾ 'ਆਪ' ਆਗੂਆਂ ਤੇ ਵਲੰਟੀਅਰਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਅਤੇ 'ਕਾਂਗਰਸ ਮੁਰਦਾਬਾਦ' ਦੇ ਨਾਅਰੇ ਲਾ ਕੇ ਤਿੱਖਾ ਵਿਰੋਧ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜਿਹੜਾ ਚੰਨੀ ਆਪਣੇ ਪਾਰਟੀ ਦਫ਼ਤਰ ਵਿੱਚ ਕਿਸੇ ਦਲਿਤ ਆਗੂ ਦੀ ਇੱਜ਼ਤ ਨਹੀਂ ਸੰਭਾਲ ਸਕਿਆ, ਉਸ ਨੂੰ ਪੰਜਾਬ 'ਚ 'ਜਵਾਨੀ ਸੰਭਾਲ ਯਾਤਰਾ' ਕੱਢਣ ਲਈ ਸ਼ਰਮ ਆਉਣੀ ਚਾਹੀਦੀ ਹੈ।--------

Aap-Karyakartas-Show-Black-Flags-To-Charanjit-Singh-Channi-s-cycle-Yatra-At-Chamkaur-Sahib-Samrala-Expose-Congress-Hypocrisy


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑