February 16, 2026 13:09:36

‘ਪੰਜਾਬ-ਮੌਜੂਦਾ ਸੰਕਟ ਅਤੇ ਹੱਲ’ ਵਿਸ਼ੇ ‘ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਗਿਆ ਸੈਮੀਨਾਰ

Seminar conducted by Shiromani Akali Dal on the topic of 'Punjab-current crisis and solution'

Jan27,2024 | Meenu Galhotra |

ਪੰਥ ਅਤੇ ਪੰਜਾਬ ਦੀ ਪਹਿਰੇਦਾਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਨੂੰ ਦਰਪੇਸ਼ ਬਹੁਮੁਖੀ ਤੇ ਬਹੁਪੱਖੀ ਸੰਕਟਾਂ ਦੇ ਹੱਲ ਤਲਾਸ਼ਣ ਲਈ ਉਸਾਰੂ ਮਾਹੌਲ ਅਤੇ ਵਿਆਪਕ ਵਿਚਾਰ-ਪ੍ਰਬੰਧ ਦੀ ਸਿਰਜਣਾ ਦੀ ਪਹਿਲਕਦਮੀ ਕਰਦਿਆਂ ਆਰੰਭੀ ਸੈਮੀਨਾਰਾਂ ਦੀ ਲੜੀ ਤਹਿਤ ‘ਪੰਜਾਬ- ਮੌਜੂਦਾ ਸੰਕਟ ਅਤੇ ਹੱਲ’ ਵਿਸ਼ੇ ‘ਤੇ ਪਹਿਲਾ ਵਿਸ਼ੇਸ਼ ਸੈਮੀਨਾਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਵੱਖ-ਵੱਖ ਬੁਲਾਰਿਆਂ ਦੇ ਕੁੰਜੀਵਤ ਭਾਸ਼ਨ ਵਿਚੋਂ ਇਹ ਸਿੱਟਾ ਨਿਕਲਿਆ ਕਿ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਖੇਤਰੀ ਰਾਜਨੀਤੀ ਦੇ ਬਿਰਤਾਂਤ ਨੂੰ ਜਲਵਾਗਰ ਕਰਨਾ ਪਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਣਡਿੱਠ ਕਰਕੇ ਪੰਜਾਬ ਦੀ ਰਾਜਨੀਤੀ ਦਾ ਪ੍ਰਸੰਗ ਸਿਰਜਣ ਦਾ ਕਿਆਸ ਵੀ ਨਹੀੰ ਕੀਤਾ ਜਾ ਸਕਦਾ।

ਸੈਮੀਨਾਰ ਦੌਰਾਨ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਸ ਵੇਲੇ ਬਹੁ-ਸੱਭਿਆਚਾਰੀ ਅਤੇ ਬਹੁ-ਕੌਮੀ ਭਾਰਤ ਦੀ ਸੰਸਕ੍ਰਿਤੀ ਨੂੰ ਜਿਸ ਤਰੀਕੇ ਇਕ ਦੇਸ਼, ਇਕ ਰਾਸ਼ਟਰ ਵਿਚ ਤਬਦੀਲ ਕਰਨ ਦੇ ਵਿਆਪਕ ਮੁਹਿੰਮਕਾਰੀ ਚੱਲ ਰਹੀ ਹੈ, ਉਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਇਤਿਹਾਸਕ ਅਤੇ ਵਿਰਾਸਤੀ ਭੂਮਿਕਾ ਬਣਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਿਆਂ ਵਿਚਾਲੇ ਸਬੰਧਾਂ ਅਤੇ ਸ਼ਕਤੀ ਨੂੰ ਸੰਤੁਲਿਤ ਕਰਕੇ ਭਾਰਤੀ ਸੰਵਿਧਾਨ ‘ਚ ਲਾਗੂ ਕਰਨ ਲਈ 1983 ‘ਚ ਗਠਿਤ ਸਰਕਾਰੀਆ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੇ ਮੁਕੰਮਲ ਤੇ ਸਟੀਕ ਦਸਤਾਵੇਜ਼ ਨੂੰ ਮੁੜ ਪ੍ਰੀਭਾਸ਼ਤ ਕਰਕੇ ਆਪਣੇ ਏਜੰਡੇ ਦਾ ਆਧਾਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬਹੁਮੁਖੀ ਸੰਕਟਾਂ ਵਿਚੋੰ ਗੁਜ਼ਰ ਰਿਹਾ ਹੈ ਤਾਂ ਦੁਨੀਆ ਭਰ ਦੇ ਪੰਜਾਬੀ ਲਗਾਤਾਰ ਦੋ ਵਾਰ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲ ਹੀ ਅਗਵਾਈ ਦੀ ਆਸ ਨਾਲ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੱਗੇ ਸਿੱਖਾਂ ਦੇ ਧਾਰਮਿਕ ਹਿਤਾਂ ਅਤੇ ਪੰਜਾਬ ਦੇ ਖੇਤਰੀ ਰਾਜਨੀਤਕ ਮੁੱਦਿਆਂ ਦਰਮਿਆਨ ਸੰਤੁਲਨ ਬਣਾ ਕੇ ਚੱਲਣਾ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਪੰਜਾਬ ਵਿਚੋਂ ਹੋ ਰਹੇ ਬੇਰੋਕ ਪਰਵਾਸ ਨੂੰ ਰੋਕ ਕੇ ਇੱਥੇ ਹੀ ਚੰਗੀ ਸਿਹਤ, ਸਿੱਖਿਆ, ਰੁਜ਼ਗਾਰ ਤੇ ਸੁਰੱਖਿਆ ਦਾ ਮਾਹੌਲ ਸਥਾਪਿਤ ਕਰਨ ਲਈ ਖੇਤੀ ਆਧਾਰਿਤ ਉਦਯੋਗ ਸਥਾਪਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

Seminar-Conducted-By-Shiromani-Akali-Dal-On-The-Topic-Of-punjab-current-Crisis-And-Solution-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead