August 19, 2026 17:49:34

ਅੱਧੀ ਕੀਮਤ ‘ਤੇ iPhone 16! ਐਪਲ ਫੈਨਜ਼ ਲਈ ਧਮਾਕੇਦਾਰ ਡੀਲ

Dec19,2025 | Mehak | Ludhiana/chandigarh

ਆਈਫੋਨ ਲਵਰਜ਼ ਲਈ ਵੱਡੀ ਖੁਸ਼ਖਬਰੀ! iPhone 16 ਦੀ ਕੀਮਤ ‘ਚ ਇਕ ਵਾਰ ਫਿਰ ਭਾਰੀ ਕਟੌਤੀ ਕੀਤੀ ਗਈ ਹੈ, ਜਿਸ ਨਾਲ ਇਹ ਪ੍ਰੀਮੀਅਮ ਆਈਫੋਨ ਹੁਣ ਮਿਡ ਰੇਂਜ ਯਾਦਗਾਰ ਡੀਲ ਬਣ ਗਿਆ ਹੈ। ਲਾਂਚ ਸਮੇਂ ਲਗਭਗ 79,900 ਰੁਪਏ ਦੀ ਕੀਮਤ ‘ਚ ਆਉਣ ਵਾਲਾ iPhone 16 ਹੁਣ ਟਾਟਾ ਕ੍ਰੋਮਾ ਦੀ ਕ੍ਰੋਮਟੈਸਟਿਕ ਦਸੰਬਰ ਸੇਲ ਦੌਰਾਨ ਕਰੀਬ ਅੱਧੀ ਕੀਮਤ ‘ਤੇ ਉਪਲੱਬਧ ਹੈ।

ਕ੍ਰੋਮਟੈਸਟਿਕ ਦਸੰਬਰ ਸੇਲ 15 ਦਸੰਬਰ ਤੋਂ 4 ਜਨਵਰੀ 2026 ਤੱਕ ਚੱਲੇਗੀ। ਇਸ ਦੌਰਾਨ ਬੈਂਕ ਆਫਰ ਅਤੇ ਡਿਸਕਾਊਂਟਸ ਸਮੇਤ iPhone 16 ਸਿਰਫ 40,990 ਰੁਪਏ ‘ਚ ਖਰੀਦਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਗ੍ਰਾਹਕਾਂ ਲਈ 1,833 ਰੁਪਏ ਮਹੀਨਾਵਾਰ EMI ਦਾ ਵਿਕਲਪ ਵੀ ਦਿੱਤਾ ਜਾ ਰਿਹਾ ਹੈ, ਜਿਸ ਨਾਲ ਇਹ ਫੋਨ ਹੋਰ ਵੀ ਆਸਾਨੀ ਨਾਲ ਖਰੀਦਿਆ ਜਾ ਸਕਦਾ ਹੈ।

ਫੀਚਰ ਦੀ ਗੱਲ ਕਰੀਏ ਤਾਂ iPhone 16 ‘ਚ 6.1 ਇੰਚ ਦਾ ਸੁਪਰ ਰੈਟੀਨਾ XDR OLED ਡਿਸਪਲੇਅ, ਡਾਇਨੈਮਿਕ ਆਇਲੈਂਡ, A18 ਬਾਇਓਨਿਕ ਪ੍ਰੋਸੈਸਰ ਅਤੇ iOS 18 ਮਿਲਦਾ ਹੈ, ਜਿਸਨੂੰ ਭਵਿੱਖ ‘ਚ iOS 26 ਤੱਕ ਅਪਗ੍ਰੇਡ ਕੀਤਾ ਜਾ ਸਕੇਗਾ। ਨਾਲ ਹੀ, Apple Intelligence ਵਰਗੇ ਨਵੇਂ ਫੀਚਰ ਵੀ ਇਸਦੀ ਖਾਸ ਪਹਿਚਾਣ ਹਨ।

ਕੈਮਰਾ ਸੈਕਸ਼ਨ ‘ਚ 48MP + 12MP ਡੁਅਲ ਰਿਅਰ ਕੈਮਰਾ ਅਤੇ 12MP ਫਰੰਟ ਕੈਮਰਾ ਦਿੱਤਾ ਗਿਆ ਹੈ। IP68 ਰੇਟਿੰਗ, ਐਕਸ਼ਨ ਬਟਨ ਅਤੇ ਡੈਡੀਕੇਟਿਡ ਕੈਮਰਾ ਬਟਨ ਇਸਨੂੰ ਹੋਰ ਵੀ ਪ੍ਰੀਮੀਅਮ ਬਣਾਉਂਦੇ ਹਨ। ਕੁੱਲ ਮਿਲਾ ਕੇ, ਇਹ ਡੀਲ iPhone ਖਰੀਦਣ ਦੀ ਸੋਚ ਰਹੇ ਫੈਨਜ਼ ਲਈ ਸੋਨੇ ‘ਤੇ ਸੁਹਾਗਾ ਸਾਬਤ ਹੋ ਰਹੀ ਹੈ।

About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead