September 8, 2026 15:43:19

ਪੰਜਾਬ-ਯੂ.ਏ.ਈ ਆਰਥਿਕ ਸਬੰਧ ਹੋਣਗੇ ਮਜ਼ਬੂਤ : ਅਮਨ ਅਰੋੜਾ ਨੇ ਆਰ.ਏ.ਕੇ. ਚੈਂਬਰ ਦੇ ਚੇਅਰਮੈਨ ਮਹਾਮਹਿਮ ਮੁਹੰਮਦ ਮੋਸਬੇਹ ਅਲ ਨੁਆਮੀ ਨਾਲ ਕੀਤੀ ਉੱਚ-ਪੱਧਰੀ ਵਿਚਾਰ-ਚਰਚਾ

Sep8,2026 | Meenu Galhotra/Anupam | Chandigarh

*ਅਮਨ ਅਰੋੜਾ ਨੇ ਫੂਡ ਪ੍ਰੋਸੈਸਿੰਗ, ਖੇਤੀਬਾੜੀ, ਨਵਿਆਉਣਯੋਗ ਊਰਜਾ ਅਤੇ ਨਿਰਮਾਣ ਖੇਤਰ ਵਿੱਚ ਪੰਜਾਬ ਦੀ ਸਮਰੱਥਾ ਦਰਸਾਈ*

*ਉਦਯੋਗ ਮੰਤਰੀ ਨੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਅਧੀਨ ਨੀਤੀ-ਆਧਾਰਤ, ਨਿਵੇਸ਼ਕ-ਪੱਖੀ ਪ੍ਰਣਾਲੀ ਨੂੰ ਕੀਤਾ ਉਜਾਗਰ*




ਪੰਜਾਬ ਲਈ ਨਿਵੇਸ਼, ਕਾਰੋਬਾਰ ਅਤੇ ਵਪਾਰਕ ਸਾਂਝੇਦਾਰੀ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਪੰਜਾਬ-ਯੂ.ਏ.ਈ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਕੇ ਵੱਡੇ ਨਿਵੇਸ਼ਾਂ ਲਈ ਰਾਹ ਪੱਧਰਾ ਕਰਨ ਲਈ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੁਬਈ ਵਿੱਚ ਸਾਲਾਨਾ ਨਿਵੇਸ਼ ਮੀਟਿੰਗ (ਏ.ਆਈ.ਐਮ) ਦੌਰਾਨ ਰਾਸ ਅਲ ਖੈਮਾਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਮਹਾਮਹਿਮ ਮੁਹੰਮਦ ਮੋਸਬੇਹ ਅਲ ਨੁਆਮੀ ਨਾਲ ਉੱਚ-ਪੱਧਰੀ ਮੀਟਿੰਗ ਕੀਤੀ ਅਤੇ ਪੰਜਾਬ ਨੂੰ ਨਿਰਮਾਣ, ਫੂਡ ਪ੍ਰੋਸੈਸਿੰਗ ਅਤੇ ਨਵਿਆਉਣਯੋਗ ਊਰਜਾ ਲਈ ਇੱਕ ਉੱਭਰ ਰਹੇ ਆਲਮੀ ਹੱਬ ਵਜੋਂ ਪੇਸ਼ ਕੀਤਾ।

ਰਾਸ ਅਲ ਖੈਮਾਹ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਮੌਜੂਦ ਵਿਸ਼ਾਲ ਸੰਭਾਵਨਾਵਾਂ ਦਾ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਸ਼੍ਰੀ ਅਮਨ ਅਰੋੜਾ ਨੇ ਨਿਰਮਾਣ, ਫੂਡ ਪ੍ਰੋਸੈਸਿੰਗ, ਖੇਤੀਬਾੜੀ-ਆਧਾਰਤ ਉਦਯੋਗਾਂ, ਖੇਤੀਬਾੜੀ, ਨਵਿਆਉਣਯੋਗ ਊਰਜਾ ਅਤੇ ਹੋਰ ਉੱਭਰ ਰਹੇ ਖੇਤਰਾਂ ਵਿੱਚ ਪੰਜਾਬ ਦੀਆਂ ਮੁੱਖ ਸਮਰੱਥਾਵਾਂ ਨਸ਼ਰ ਕੀਤੀਆਂ ।

ਉਦਯੋਗ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਜ਼ਬੂਤ ਆਲਮੀ ਭਾਈਵਾਲੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਗਰਮ ਨੀਤੀਗਤ ਸਹਾਇਤਾ, ਸੰਸਥਾਗਤ ਸਹੂਲਤ ਅਤੇ ਸਰਕਾਰ-ਦਰਮਿਆਨ ਤਾਲਮੇਲ ਤੇ ਸਹਿਯੋਗ ਰਾਹੀਂ ਨਿਵੇਸ਼ਕਾਂ ਲਈ ਨਿਰਵਿਘਨ ਅਤੇ ਅਨੁਕੂਲ ਮਾਹੌਲ ਯਕੀਨੀ ਬਣਾਇਆ ਜਾ ਰਿਹਾ ਹੈ।

ਪੰਜਾਬ ਅਤੇ ਰਾਸ ਅਲ ਖੈਮਾਹ ਦਰਮਿਆਨ ਨਿਵੇਸ਼ ਅਤੇ ਆਰਥਿਕ ਸਹਿਯੋਗ ਵਧਾਉਣ ਦੇ ਮੌਕਿਆਂ ’ਤੇ ਵਿਚਾਰ ਕਰਦਿਆਂ ਮਹਾਮਹਿਮ ਅਲ ਨੁਆਮੀ ਨੇ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੂੰ ਰਾਸ ਅਲ ਖੈਮਾਹ ਵਿੱਚ ਉੱਭਰ ਰਹੇ ਮੌਕਿਆਂ ਬਾਰੇ ਜਾਣੂ ਕਰਵਾਇਆ ਤਾਂ ਜੋ ਪੰਜਾਬ ਅਤੇ ਯੂ.ਏ.ਈ. ਦੇ ਨਿਵੇਸ਼ਕਾਂ ਦਰਮਿਆਨ ਆਪਸੀ ਲਾਭਦਾਇਕ ਭਾਈਵਾਲੀਆਂ ਕਾਇਮ ਕੀਤੀਆਂ ਜਾ ਸਕਣ। ਵਿਚਾਰ-ਵਟਾਂਦਰੇ ਦੌਰਾਨ ਸੰਸਥਾਗਤ ਅਤੇ ਕਾਰੋਬਾਰ-ਦਰਮਿਆਨ ਭਾਈਵਾਲੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੋਵਾਂ ਪੱਖਾਂ ਤੋਂ ਨਿਵੇਸ਼ ਦੇ ਪ੍ਰਵਾਹ ਨੂੰ ਤੇਜ਼ ਕਰਨ ਲਈ ਮਜ਼ਬੂਤ ਅਤੇ ਨਿਵੇਸ਼-ਪੱਖੀ ਮਾਹੌਲ ਸਿਰਜਣ ’ਤੇ ਵੀ ਚਰਚਾ ਕੀਤੀ ਗਈ।

Punjab-uae-Economic-Ties-Set-To-Deepen-Aman-Arora-Holds-High-level-Talks-With-Rak-Chamber-Chairman-He-Mohamed-Mosbeh-Al-Nuaimi


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead