ਪੰਜਾਬੀ ਫਿਲਮ ਇੰਡਸਟਰੀ ਦੀ ਦਿੱਗਜ ਅਦਾਕਾਰ ਨਿਰਮਲ ਰਿਸ਼ੀ ਨੂੰ ਸੋਮਵਾਰ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪੰਜਾਬੀਆਂ ਲਈ ਮਾਨ ਦੀ ਗੱਲ ਹੈ। ਰਿਸ਼ੀ ਨੇ ਰਾਸ਼ਟਰੀ ਰਾਜਧਾਨੀ ‘ਚ ਰਾਸ਼ਟਰਪਤੀ ਭਵਨ ‘ਚ ਆਯੋਜਿਤ ਇਕ ਸਮਾਰੋਹ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸਨਮਾਨ ਲਈ ਕਾਲ ਆਇਆ ਤਾਂ ਮੈਂ ਘਬਰਾ ਗਈ ਸੀ … ਮੈਂ ਖੁਸ਼ ਹਾਂ ਕਿ ਮੈਨੂੰ ਕਾਲ ਆਈ ਸੀ। ਦੱਸ ਦੇਈਏ ਕਿ ਰਿਸ਼ੀ 1983 ‘ਚ ‘ਲੌਂਗ ਦਾ ਲਿਸ਼ਕਾਰਾ’ ‘ਚ ਗੁਲਾਬੋ ਮਾਸੀ ਦੀ ਭੂਮਿਕਾ ਨਾਲ ਮਸ਼ਹੂਰ ਹੋਏ। ਨਿਰਮਲ ਰਿਸ਼ੀ ਲਗਭਗ 40 ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਲੋਕਾਂ ਦਾ ਮਨੋਰੰਜਨ ਕਰ ਰਹੀ ਹਨ। ‘ਲੌਂਗ ਦਾ ਲਸ਼ਕਾਰਾ’, ਉੱਚਾ ਦਰ ਬਾਬੇ ਨਾਨਕ ਦਾ, ਗੋਡੇ ਗੋਡੇ ਚਾਅ, ਅੰਗਰੇਜ, ‘ਨਿੱਕਾ ਜ਼ੈਲਦਾਰ’ ਅਤੇ ‘ਨਿੱਕਾ ਜ਼ੈਲਦਾਰ 2’ ਵਰਗੀਆਂ ਸੁਪਰਹਿੱਟ ਫਿਲਮਾਂ ‘ਚ ਕੰਮ ਕਰ ਚੁੱਕੀ ਹਨ।
Punjabi-Actress-Nirmal-Rishi-Honored-With-Padma-Shri-Award-See-Pictures
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)