ਟਮਾਟਰ ਖਾਣੇ ਦਾ ਸੁਆਦ ਵਧਾਉਂਦੇ ਹਨ ਅਤੇ ਵਿਟਾਮਿਨ ਸੀ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਪਰ ਮਾਹ" />
May 18, 2026 12:32:19

ਟਮਾਟਰ ਜ਼ਿਆਦਾ ਖਾਣਾ ਪੈ ਸਕਦਾ ਹੈ ਭਾਰੀ, ਸਿਹਤ ‘ਤੇ ਪੈ ਸਕਦੇ ਹਨ ਗੰਭੀਰ ਨੁਕਸਾਨ

Dec22,2025 | Mahak | Ludhiana

ਟਮਾਟਰ ਖਾਣੇ ਦਾ ਸੁਆਦ ਵਧਾਉਂਦੇ ਹਨ ਅਤੇ ਵਿਟਾਮਿਨ ਸੀ ਸਮੇਤ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਲੋੜ ਤੋਂ ਵੱਧ ਸੇਵਨ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸਰੋਤਾਂ ਮੁਤਾਬਕ, ਜ਼ਿਆਦਾ ਟਮਾਟਰ ਖਾਣ ਨਾਲ ਸਰੀਰ ‘ਤੇ ਸਕਾਰਾਤਮਕ ਦੀ ਥਾਂ ਨਕਾਰਾਤਮਕ ਅਸਰ ਵੀ ਪੈ ਸਕਦੇ ਹਨ, ਜਿਸ ਕਾਰਨ ਕੁਝ ਲੋਕਾਂ ਨੂੰ ਇਸ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਮਾਹਰਾਂ ਅਨੁਸਾਰ, ਟਮਾਟਰ ਦਾ ਅਧਿਕ ਸੇਵਨ ਪਾਚਨ ਪ੍ਰਣਾਲੀ ‘ਤੇ ਮਾੜਾ ਅਸਰ ਪਾ ਸਕਦਾ ਹੈ। ਇਸ ਨਾਲ ਐਸਿਡਿਟੀ, ਬਲੋਟਿੰਗ ਅਤੇ ਗੈਸ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਖ਼ਾਸ ਕਰਕੇ ਜਿਹੜੇ ਲੋਕ ਇਰੀਟੇਬਲ ਬਾਊਲ ਸਿੰਡਰੋਮ (IBS) ਨਾਲ ਪੀੜਤ ਹਨ, ਉਨ੍ਹਾਂ ਵਿੱਚ ਟਮਾਟਰ ਹਾਰਟਬਰਨ ਜਾਂ ਛਾਤੀ ‘ਚ ਜਲਣ ਵਧਾ ਸਕਦੇ ਹਨ।

ਇਸ ਤੋਂ ਇਲਾਵਾ, ਟਮਾਟਰ ਦੇ ਬੀਜਾਂ ਵਿੱਚ ਮੌਜੂਦ ਕੁਝ ਤੱਤ ਗੁਰਦੇ ਦੀ ਪੱਥਰੀ ਦਾ ਖਤਰਾ ਵਧਾ ਸਕਦੇ ਹਨ, ਇਸ ਲਈ ਕਿਡਨੀ ਸਟੋਨ ਦੇ ਮਰੀਜ਼ਾਂ ਨੂੰ ਟਮਾਟਰ ਘੱਟ ਜਾਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਲੋਕਾਂ ਵਿੱਚ ਇਸ ਦੇ ਵਧੇਰੇ ਸੇਵਨ ਨਾਲ ਐਲਰਜੀ ਵੀ ਹੋ ਸਕਦੀ ਹੈ।

ਸਿਹਤ ਵਿਦਾਂ ਦਾ ਕਹਿਣਾ ਹੈ ਕਿ ਟਮਾਟਰ ਨੂੰ ਸੰਤੁਲਿਤ ਮਾਤਰਾ ‘ਚ ਹੀ ਖਾਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਪੇਟ, ਦਿਲ ਦੀ ਜਲਣ ਜਾਂ ਹੋਰ ਸਿਹਤ ਸਮੱਸਿਆਵਾਂ ਹਨ, ਤਾਂ ਡਾਈਟ ‘ਚ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ।

Eating-Too-Much-Tomato-Can-Be-Heavy-Can-Cause-Serious-Damage-To-Health


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead