February 16, 2026 09:05:48

ਸ਼੍ਰੋਮਣੀ ਭਗਤ ਸੁਆਮੀ ਰਾਮਾਨੰਦ ਜੀ ਦਾ ਜਨਮ ਉਤਸਵ ਦਿੱਲੀ ਰਾਜਘਾਟ ਵਿਖੇ 30 ਮਾਰਚ ਨੂੰ ਰਾਸ਼ਟਰੀ ਪੱਧਰ ਦਾ ਸਮਾਗਮ ਕਰਕੇ ਵੈਸ਼ਨਾਵ, ਬੈਰਾਗੀ ਅਤੇ ਸੁਆਮੀ ਸਮਾਜ ਦੇ ਪ੍ਰਤੀਨਿਧਾਂ ਦੀ ਇਕੱਤਰਤਾ ਵਿੱਚ ਮਨਾਉਣ ਦਾ ਕੀਤਾ ਫੈਸਲਾ

Mar6,2025 | Meenu Galhotra/Anupam | Ludhiana

ਸਮਾਗਮ ਵਿੱਚ ਮੁੱਖ ਰੂਪ ਵਿੱਚ ਆਉਣ ਲਈ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਦਿਆਂਗੇ ਸੱਦਾ- ਬਾਵਾ,ਬੈਰਾਗੀ


ਦਿੱਲੀ ਰਾਜਘਾਟ ਵਿਖੇ ਬੀ.ਐਨ ਪਾਂਡੇ ਹਾਲ ਵਿੱਚ ਵੈਸ਼ਨਵ, ਬੈਰਾਗੀ, ਸੁਆਮੀ ਸਮਾਜ ਦੇ ਪ੍ਰਤੀਨਿਧਾਂ ਦੀ ਰਾਸ਼ਟਰੀ ਪੱਧਰ ਦੀ ਮੀਟਿੰਗ ਮਨੋਹਰ ਬੈਰਾਗੀ ਕੋਆਰਡੀਨੇਟਰ, ਡਾ. ਰਾਜ ਵੈਸ਼ਨਵ ਸਲਾਹਕਾਰ ਨਿਰਮੋਹੀ ਅਖਾੜਾ (ਹਰਿਦੁਆਰ) ਅਤੇ ਕ੍ਰਿਸ਼ਨ ਕੁਮਾਰ ਬਾਵਾ ਸਲਾਹਕਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਭਗਤ ਸਵਾਮੀ ਰਾਮਾਨੰਦ ਜੀ ਦਾ ਜਨਮ ਉਤਸਵ 30 ਮਾਰਚ ਨੂੰ ਰਾਜਘਾਟ ਵਿਖੇ ਰਾਸ਼ਟਰੀ ਪੱਧਰ ਦਾ ਸਮਾਗਮ ਆਯੋਜਿਤ ਕਰਕੇ ਮਨਾਇਆ ਜਾਵੇਗਾ। ਇਸ ਸਮੇਂ ਮੁੱਖ ਤੌਰ 'ਤੇ ਸੁਰੇਸ਼ ਵਿਆਸ ਜੋਧਪੁਰ (ਜੋਧਪੁਰ ਸਵੀਟਸ), ਯੋਗੇਸ਼ ਐਨ ਵੈਸ਼ਨਵ (ਮੁੰਬਈ), ਮਨੋਹਰ ਰਾਮਾਵਤ (ਹੈਦਰਾਬਾਦ), ਬੀ.ਪੀ ਪੁਜਾਰੀ ਦਿੱਲੀ, ਬਾਬੂ ਲਾਲ ਬੈਰਾਗੀ ਸਾਬਕਾ ਵਿਧਾਇਕ, ਵਿਨੋਦ ਤਲਵਾੜ ਦਿੱਲੀ, ਨਿਰੰਕਾਰ ਸਿੰਘ ਦਿੱਲੀ, ਪ੍ਰਦੀਪ ਸੁਆਮੀ ਦਿੱਲੀ, ਰਿਟਾਇਰਡ ਕਰਨਲ ਓ.ਪੀ ਸੁਮਰਾ ਹਨੂੰਮਾਨਗੜ੍ਹ (ਰਾਜਸਥਾਨ), ਰਾਜ ਕੁਮਾਰ ਸੁਆਮੀ (ਰਾਜਸਥਾਨ), ਵੇਦ ਪ੍ਰਕਾਸ਼ ਸੁਆਮੀ ਦਿੱਲੀ, ਸੁਨੀਲ ਸੁਆਮੀ ਦਿੱਲੀ, ਮੁਰਲੀਧਰ ਸੁਆਮੀ ਦਿੱਲੀ, ਪਰਮਾਨੰਦ ਸੁਆਮੀ, ਸ਼ਿਵ ਕੁਮਾਰ ਬੈਰਾਗੀ (ਹਰਿਆਣਾ), ਨਰਿੰਦਰ ਬੈਰਾਗੀ (ਹਰਿਆਣਾ) ਸ਼ਾਮਿਲ ਹੋਏ।

ਇਸ ਸਮੇਂ ਚਾਰ ਘੰਟੇ ਚੱਲੀ ਮੀਟਿੰਗ ਵਿੱਚ ਬੁਲਾਰਿਆਂ ਨੇ ਸਮਾਜ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਨ ਅਤੇ ਸਮਾਜ ਦੀਆਂ ਹਰ ਖੇਤਰ ਵਿੱਚ ਉਸਾਰੂ ਗਤੀਵਿਧੀਆਂ ਤੇਜ਼ ਕਰਨ ਲਈ ਵਿਚਾਰਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਵੀ ਵਿਚਾਰ ਰੱਖੇ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਦਾ ਭਵਿੱਖ ਉਜਵਲ ਬਣਾ ਸਕਦੇ ਹਾਂ।

ਇਸ ਸਮੇਂ ਡਾ. ਰਾਜ, ਬਾਵਾ ਅਤੇ ਬੈਰਾਗੀ ਨੇ ਕਿਹਾ ਕਿ ਬੈਰਾਗੀ ਸਮਾਜ ਦੀ ਦੇਸ਼ ਨੂੰ ਵਡਮੁੱਲੀ ਦੇਣ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਭਗਤ ਸਵਾਮੀ ਰਾਮਾਨੰਦ ਜੀ ਜਿਨਾਂ ਨੇ ਬੈਰਾਗ ਮੱਤ ਦੀ ਸ਼ੁਰੂਆਤ ਕੀਤੀ ਅਤੇ ਛੂਤ-ਛਾਤ, ਜਾਤ-ਪਾਤ ਖਤਮ ਕਰਕੇ ਸਮਾਜਿਕ ਬਰਾਬਰਤਾ ਦਾ ਸੁਨੇਹਾ ਦਿੱਤਾ। ਉਹਨਾਂ ਦਾ ਜਨਮ ਉਤਸਵ ਰਾਸ਼ਟਰੀ ਪੱਧਰ ਦਾ ਸਮਾਗਮ ਕਰਕੇ ਮਨਾਉਣਾ ਸਾਡਾ ਸਭ ਦਾ ਫਰਜ਼ ਹੈ। ਇਸ ਸਮੇਂ ਇਹ ਵੀ ਫੈਸਲਾ ਕੀਤਾ ਗਿਆ ਕਿ ਭਾਰਤ ਦੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਸਮਾਗਮ ਵਿੱਚ ਮੁੱਖ ਤੌਰ 'ਤੇ ਬੁਲਾਇਆ ਜਾਵੇ ਅਤੇ ਉਨ੍ਹਾਂ ਨੂੰ ਸੁਆਮੀ ਰਾਮਾਨੰਦ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇ। ਇਸ ਲਈ ਦਿੱਲੀ ਦੇ ਨੁਮਾਇੰਦਿਆਂ ਦੀ ਕਮੇਟੀ ਦਾ ਗਠਨ ਵੀ ਕੀਤਾ ਗਿਆ।

ਇਸ ਸਮੇਂ ਡਾ. ਰਾਜ ਵੈਸ਼ਨਵ ਸਲਾਹਕਾਰ ਨਿਰਮੋਹੀ ਅਖਾੜਾ (ਹਰਿਦੁਆਰ) ਨੂੰ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ "ਇਲਾਹੀ ਗਿਆਨ ਦਾ ਸਾਗਰ, ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ। ਇਸ ਸਮੇਂ ਰਾਸ਼ਟਰੀ ਪੱਧਰ ਦੀ ਮੀਟਿੰਗ ਵਿੱਚ ਪੁਸ਼ਪਾ ਬੈਰਾਗੀ, ਡਾ. ਰਾਜੇਸ਼ ਬੈਰਾਗੀ, ਚਰਨ ਸਿੰਘ ਬੈਰਾਗੀ, ਤਰਸੇਮ ਬਾਵਾ, ਜਗਦੀਪ ਬਾਵਾ ਸੰਗਰੂਰ (ਪੰਜਾਬ), ਅਜੇ ਕੁਮਾਰ ਬੈਰਾਗੀ, ਨਰੇਸ਼ ਵੈਸ਼ਨਵ, ਮਹਾਂਵੀਰ ਪ੍ਰਸ਼ਾਦ ਸ਼ਰਮਾ, ਸੁਰੇਸ਼ ਚੰਦਰ ਵੈਸ਼ਨਵ, ਸੁਭਾਸ਼ ਚੰਦਰ ਸ਼ਰਮਾ, ਗੋਬਿੰਦ ਰਾਮ ਸੁਆਮੀ, ਭੁਵਨੇਸ਼ ਸੁਆਮੀ, ਰਘੂਵੀਰ ਸਿੰਘ, ਜਗਵੀਰ ਸਿੰਘ, ਪਵਨ ਸੁਆਮੀ, ਸੰਜੇ ਸੁਆਮੀ, ਰਣਵੀਰ ਸਿੰਘ, ਸ੍ਰੀਨਿਵਾਸ ਭਾਰਦਵਾਜ, ਦਿਨੇਸ਼ ਚੰਦਰ ਸ਼ਰਮਾ, ਅਮਿਤ ਬੈਰਾਗੀ, ਕੈਲਾਸ਼ ਬੈਰਾਗੀ, ਆਰ.ਸੀ ਸ਼ਰਮਾ, ਕ੍ਰਿਸ਼ਨਾਪਵਤੀ, ਸੁਰਿੰਦਰ ਬੈਰਾਗੀ, ਆਦਿਆ ਸੁਆਮੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

It-Has-Been-Decided-To-Celebrate-The-Birth-Anniversary-Of-Shiromani-Bhagat-Swami-Ramanand-Ji-At-A-National-Level-Function-On-March-30-At-Delhi-Rajghat-With-A-Gathering-Of-Representatives-Of-Vaishnav-Bairagi-And-Swami-Samaj-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead