February 16, 2026 09:05:48

ਜੱਥੇਦਾਰ ਬਲਵੀਰ ਸਿੰਘ ਕੈਨੇਡਾ, ਕਮਿੱਕਰ ਸਿੰਘ ਜੰਡੀ, ਰਵੀ ਪੱਬੀਆਂ ਅਮਰੀਕਾ ਨੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕੀਤੇ

ਬਾਵਾ ਨੇ ਉਪਰੋਕਤ ਸ਼ਖਸ਼ੀਅਤਾਂ ਨੂੰ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ

Mar15,2025 | Meenu Galhotra/Anupam | Ludhiana

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਇਤਿਹਾਸ ਨੂੰ ਪ੍ਰੇਮ ਕਰਨ ਵਾਲੇ ਪ੍ਰਵਾਸੀ ਪੰਜਾਬੀ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕਰਨ ਲਈ ਆਮ ਤੌਰ 'ਤੇ ਆਉਂਦੇ ਹਨ ਅਤੇ ਦਰਸ਼ਨ ਕਰਕੇ ਪ੍ਰਸੰਨ ਹੁੰਦੇ ਹਨ। ਇਸੇ ਕੜੀ ਵਿੱਚ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਜੱਥੇਦਾਰ ਬਲਵੀਰ ਸਿੰਘ ਸਾਬਕਾ ਸਰਪੰਚ ਜਾਂਗਪੁਰ ਜੋ ਲੰਮੇ ਸਮੇਂ ਕੈਨੇਡਾ ਰਹਿੰਦੇ ਹਨ, ਜਿੰਦਰ ਸਿੰਘ ਜਾਂਗਪੁਰ ਕੈਨੇਡਾ ਅਤੇ ਤੇਜ ਕੌਰ ਕੈਨੇਡਾ ਵਿਸ਼ੇਸ਼ ਤੌਰ 'ਤੇ ਭਵਨ ਆਏ ਤਾਂ ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਉਨ੍ਹਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦੇ ਸਰਪ੍ਰਸਤ ਕਮਿੱਕਰ ਸਿੰਘ ਜੰਡੀ ਅਤੇ ਜਰਨਲ ਸਕੱਤਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਰਵੀ ਸਿੰਘ ਪੱਬੀਆਂ ਯੂਥ ਨੇਤਾ ਜੋ ਮਨੁੱਖਤਾ ਦੀ ਸੇਵਾ ਅਤੇ ਪੇਂਡੂ ਸਪੋਰਟਸ ਨੂੰ ਪ੍ਰਫੁੱਲਿਤ ਕਰਨ ਲਈ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ, ਨੂੰ ਰਕਬਾ ਭਵਨ ਪਹੁੰਚਣ 'ਤੇ "ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਪੁਸਤਕ" ਭੇਂਟ ਕੀਤੀ ਗਈ। ਉਪਰੋਕਤ ਸ਼ਖਸ਼ੀਅਤਾਂ ਨੇ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਵੀ ਕੀਤੇ ਅਤੇ ਪ੍ਰਸੰਨਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਤੋਂ ਆਉਣ ਵਾਲੇ ਪੰਜਾਬੀ ਜਰੂਰ ਇਸ ਅਜਾਇਬ ਘਰ ਦੇ ਦਰਸ਼ਨ ਕਰਨ। ਇਸ ਸਮੇਂ ਬਾਵਾ ਨੇ ਤੇਜ ਕੌਰ ਕੈਨੇਡਾ ਨੂੰ ਵੀ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ।

Jathedar-Balvir-Singh-Canada-Kamikkar-Singh-Jandi-Ravi-Pabbian-America-Visited-The-shabad-Prakash-Museum-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead