February 16, 2026 07:25:20

ਬਾਵਾ ਤਿੰਨ ਹਫਤਿਆਂ ਦੀ ਵਿਦੇਸ਼ ਯਾਤਰਾ ਲਈ ਰਕਬਾ ਭਵਨ ਤੋਂ ਅਰਦਾਸ ਉਪਰੰਤ ਹੋਏ ਰਵਾਨਾ

Jul17,2025 | Meenu Galhotra | Ludhiana

ਫਾਊਂਡੇਸ਼ਨ ਦੀ ਕੈਨੇਡਾ ਤੇ ਅਮਰੀਕਾ ਇਕਾਈ ਵੱਲੋਂ ਵੱਖ ਵੱਖ ਗੁਰਦੁਆਰਾ ਸਾਹਿਬ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਨੂੰ ਭੇਂਟ ਕਰਾਂਗੇ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਸਰਬ ਸਾਂਝੀ ਗੁਰਬਾਣੀ ਪੁਸਤਕ


ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅੱਜ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਅਰਦਾਸ ਉਪਰੰਤ ਕੈਨੇਡਾ ਅਤੇ ਅਮਰੀਕਾ ਲਈ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਅੱਜ ਵੈਨਕੋਵਰ ਕੈਨੇਡਾ ਲਈ ਰਵਾਨਾ ਹੋ ਰਹੇ ਹਨ ਅਤੇ 21, 22 ਜੁਲਾਈ ਨੂੰ ਸਿਆਟਲ ਹੋਣਗੇ ਅਤੇ 27 ਜੁਲਾਈ ਨੂੰ ਟੋਰਾਂਟੋ ਹੋਣਗੇ। ਫਿਰ 6 ਅਗਸਤ ਨੂੰ ਨਿਊਜਰਸੀ ਅਮਰੀਕਾ ਜਾਣਗੇ ਅਤੇ 12 ਅਗਸਤ ਨੂੰ ਦਿੱਲੀ ਪਰਤਣਗੇ।

ਉਨ੍ਹਾਂ ਕਿਹਾ ਕਿ ਉੱਘੇ ਸਿੱਖ ਵਿਦਵਾਨ ਅਨੁਰਾਗ ਸਿੰਘ ਵੱਲੋਂ ਤਿਆਰ ਕੀਤੀ ਪੁਸਤਕ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਸਰਬ ਸਾਂਝੀ ਗੁਰਬਾਣੀ ਨੂੰ ਕੈਨੇਡਾ ਅਤੇ ਅਮਰੀਕਾ ਵਿਚ ਵੱਖ ਵੱਖ ਥਾਵਾਂ 'ਤੇ ਰਿਲੀਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ 'ਤੇ ਆਧਾਰਿਤ ਇਸ ਪੁਸਤਕ ਵਿਚ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਪੰਜਾਬੀ ਭਾਸ਼ਾ ਵਿਚ ਬਾਣੀ ਅਤੇ ਆਰ.ਐਮ ਸਿੰਘ ਪ੍ਰਸਿੱਧ ਫੋਟੋ ਕਲਾ ਆਰਟਿਸਟ ਵੱਲੋਂ ਬਣਾਏ ਗਏ ਚਿੱਤਰਾਂ ਸਮੇਤ ਸੁਸ਼ੋਭਿਤ ਹਨ। ਉਨ੍ਹਾਂ ਕਿਹਾ ‌ਕਿ ਕੈਨੇਡਾ ਅਤੇ ਅਮਰੀਕਾ ਵਿੱਚ ਗੁਰਮੀਤ ਸਿੰਘ ਗਿੱਲ, ਹਰਬੰਤ ਸਿੰਘ ਦਿਓਲ, ਦਿਲਜੀਤ ਸਿੰਘ ਹਿਸੋਵਾਲ, ਅਸ਼ੋਕ ਬਾਵਾ, ਸੰਦੀਪ ਸਿੰਘ, ਜਬਰ ਸਿੰਘ ਜਬਰਾ, ਨਿਰਮਲ ਸਿੰਘ ਗਰੇਵਾਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਮੇਜਰ ਸਿੰਘ ਢਿੱਲੋਂ, ਪਰਮਿੰਦਰ ਦਿਓਲ, ਰਵੀ ਪੱਬੀਆਂ ਸਭ ਪ੍ਰਬੰਧ ਕਰ ਰਹੇ ਹਨ।

ਇਸ ਸਮੇਂ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜਗਜੀਵਨ ਸਿੰਘ ਰਕਬਾ, ਮਨਜੀਤ ਬਾਵਾ, ਭਲਵਾਨ ਰਕਬਾ, ਨਵੀਂ ਮਾਣਕ ਅਤੇ ਅਰਜੁਨ ਬਾਵਾ ਆਦਿ ਹਾਜ਼ਰ ਸਨ।

Bawa-Leaves-For-Three-week-Foreign-Trip-After-Prayers-From-Rakba-Bhawan


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead