ਧਾਲੀਵਾਲ ਨੇ ਕਿਹਾ ਕਿ ਇਹ ਵਿਲੱਖਣ ਇਤਿਹਾਸਿਕ ਪੁਸਤਕ ਪਾਰਲੀਮੈਂਟ ਦੀ ਲਾਇਬ੍ਰੇਰੀ ਵਿੱਚ ਰੱਖਾਂਗੇ
ਰਜਿੰਦਰ ਥਿੰਦ,ਪ੍ਰਿਤਪਾਲ ਸਿੰਘ ਸੋਹੀ, ਉੱਘੇ ਲੇਖਕ ਮੋਹਣ ਗਿੱਲ ਅਤੇ ਚਰਨਜੀਤ ਸਿੰਘ ਨੂੰ ਬਾਵਾ, ਹੈਪੀ, ਦਿਓਲ ਨੇ ਪੁਸਤਕ ਭੇਂਟ ਕੀਤੀ
ਪੰਜ ਵਾਰ ਮੈਂਬਰ ਪਾਰਲੀਮੈਂਟ ਕੈਨੇਡਾ ਬਣੇ ਸੁੱਖ ਧਾਲੀਵਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਕੈਨੇਡਾ ਦੇ ਪ੍ਰਧਾਨ ਹਰਬੰਤ ਸਿੰਘ ਦਿਓਲ (ਟਰੱਸਟੀ), ਬਿੰਦਰ ਗਰੇਵਾਲ, ਚਰਨਜੀਤ ਸਿੰਘ, ਬਲਜਿੰਦਰ ਸਿੰਘ ਸੰਘਾ, ਰਮਨ ਸ਼ਰਮਾ ਨੇ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ। ਇਸ ਤੋਂ ਪਹਿਲਾਂ ਰੇਡੀਓ ਰੈਡ ਐਫ.ਐਮ ਦੇ ਸੰਚਾਲਕ ਹਰਜਿੰਦਰ ਸਿੰਘ ਥਿੰਦ ਕਾਲਮ ਨਵੀਸ, ਪ੍ਰੋਫੈਸਰ ਪ੍ਰਿਤਪਾਲ ਸਿੰਘ ਸੋਹੀ, ਉੱਘੇ ਲੇਖਕ ਮੋਹਣ ਗਿੱਲ ਅਤੇ ਚਰਨਜੀਤ ਸਿੰਘ ਲੁਧਿਆਣਾ ਨੂੰ ਉਪਰੋਕਤ ਪੁਸਤਕ ਭੇਂਟ ਕੀਤੀ ਗਈ।
ਇਸ ਸਮੇਂ ਸੁੱਖ ਧਾਲੀਵਾਲ ਨੇ ਕਿਹਾ ਕਿ ਇਹ ਪੁਸਤਕ ਸਾਨੂੰ ਸਾਡੇ ਗੋਰਵਮਈ ਸਿੱਖ ਇਤਿਹਾਸ ਨਾਲ ਜੋੜਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਬਾਰੇ ਗਿਆਨ ਪ੍ਰਦਾਨ ਕਰਦੀ ਹੈ। ਉਹਨਾਂ ਸ੍ਰੀ ਬਾਵਾ, ਪੁਸਤਕ ਦੇ ਲੇਖਕ ਅਨੁਰਾਗ ਸਿੰਘ ਅਤੇ ਫੋਟੋ ਚਿੱਤਰਕਾਰ ਆਰ.ਐਮ ਸਿੰਘ ਨੂੰ ਵੀ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਇਹ ਪੁਸਤਕ ਕੈਨੇਡਾ ਦੀ ਪਾਰਲੀਮੈਂਟ ਵਿੱਚ ਰੱਖੀ ਜਾਵੇਗੀ। ਉਹਨਾਂ ਬਾਵਾ ਨੂੰ ਕਿਹਾ ਕਿ ਸਾਨੂੰ ਹੋਰ ਪੁਸਤਕਾਂ ਭੇਜੋ ਤਾਂ ਕਿ ਹਰ ਲਾਇਬ੍ਰੇਰੀ ਵਿੱਚ ਇੱਕ ਪੁਸਤਕ ਜਾਵੇ। ਉਹਨਾਂ ਕਿਹਾ ਕਿ ਪੁਸਤਕ ਦੀ ਇਹ ਵੀ ਵਿਲੱਖਣਤਾ ਹੈ ਕਿ ਇਹ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਹੈ।
ਇਸ ਸਮੇਂ ਬਾਵਾ ਨੇ ਕਿਹਾ ਕਿ ਇਸ ਪੁਸਤਕ ਵਿੱਚ 6 ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਬਾਣੀ ਸੁਸ਼ੋਭਿਤ ਹੈ। ਇਸ ਸਮੇਂ ਪ੍ਰੀਤ ਸ਼ਰਨ, ਮਨਦੀਪ ਧਾਲੀਵਾਲ, ਜਸਵਿੰਦਰ ਬਾਜਵਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)