February 16, 2026 07:24:21

ਕੁੱਲ ਹਿੰਦ ਕਾਂਗਰਸ ਦੇ ਸੈਕਟਰੀ ਰਵਿੰਦਰ ਡਲਵੀ ਨੂੰ ਬਾਵਾ ਅਤੇ ਧੀਮਾਨ ਨੇ ਇਤਿਹਾਸਿਕ ਪੁਸਤਕ ਭੇਂਟ ਕੀਤੀ

Aug20,2025 | Meenu Galhotra | Ludhiana

*ਰਾਜੀਵ ਗਾਂਧੀ ਨੇ 18 ਸਾਲ ਦੇ ਯੂਥ ਨੂੰ ਵੋਟ ਦਾ ਹੱਕ ਅਤੇ ਪੰਚਾਇਤਾਂ ਨੂੰ ਵੱਧ ਅਧਿਕਾਰ ਦਿੱਤੇ*
*ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੰਵਿਧਾਨ ਬਚਾਓ ਲਈ ਕੀਤੀਆਂ ਰੈਲੀਆਂ ਦੀ ਸ਼ਲਾਘਾ ਕੀਤੀ ਅਤੇ ਪ੍ਰਤਾਪ ਬਾਜਵਾ ਵੱਲੋਂ ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਲਾਮਬੰਦ ਕਰਨਾ ਦੀ ਸਲਾਘਾ ਕੀਤੀ*


ਕੁੱਲ ਹਿੰਦ ਕਾਂਗਰਸ ਦੇ ਸੈਕਟਰੀ ਇੰਚਾਰਜ ਪੰਜਾਬ ਰਵਿੰਦਰ ਡਲਵੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਫਤਰ ਵਿੱਚ ਡੇਲੀਗੇਟਾਂ ਦੀ ਮੀਟਿੰਗ ਉਪਰੰਤ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਓ.ਬੀ.ਸੀ ਇੰਚਾਰਜ ਹਿਮਾਚਲ ਪ੍ਰਦੇਸ਼ ਅਤੇ ਉੱਘੇ ਸਿੱਖਿਆ ਸ਼ਾਸਤਰੀ ਅਤੇ ਖੇਤੀ ਵਿਗਿਆਨੀ ਡਾ. ਜਗਤਾਰ ਸਿੰਘ ਧੀਮਾਨ ਸੀਨੀਅਰ ਨੇਤਾ ਪੁਰਸ਼ੋਤਮ ਖਲੀਫਾ ਅਤੇ ਸੁਸ਼ੀਲ ਮਲਹੋਤਰਾ ਨੇ ਇਤਿਹਾਸਕ ਪੁਸਤਕ ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ ਭੇਂਟ ਕੀਤੀ। ਇਸ ਸਮੇਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਸ਼੍ਰੀ ਡਲਵੀ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਅੱਜ ਦੇ ਯੂਥ ਨੂੰ 18 ਸਾਲ ਦੀ ਉਮਰ ਵਿੱਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਅਤੇ ਪੰਚਾਇਤੀ ਰਾਜ ਨੂੰ ਵੱਧ ਅਧਿਕਾਰ ਦੇ ਕੇ ਲੋਕਤੰਤਰ ਨੂੰ ਹੇਠਲੇ ਪੱਧਰ ਤੋਂ ਮਜਬੂਤ ਕੀਤਾ। ਇਸ ਸਮੇਂ ਸ਼੍ਰੀ ਡਲਵੀ ਦੀ ਅਗਵਾਈ ਵਿੱਚ ਵਿਚਾਰ ਚਰਚਾ ਕਰਦਿਆਂ ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਵੱਡੀਆਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੇ ਲੋਕਤੰਤਰ ਵਿੱਚ ਭਾਜਪਾ ਵੱਲੋਂ ਵੋਟ ਚੋਰੀ ਕਰਨ ਦੇ ਢੰਗ ਤਰੀਕੇ ਚੋਣ ਕਮਿਸ਼ਨ ਦਾ ਸਹਾਰਾ ਲੈ ਕੇ ਅਪਣਾਉਣੇ ਇਹ ਭਾਰਤੀ ਲੋਕਤੰਤਰ ਨੂੰ ਕਲੰਕਿਤ ਕਰਨਾ ਹੈ ਅਤੇ ਮਹਾਨ ਦੇਸ਼ ਭਗਤਾਂ ਦਾ ਅਪਮਾਨ ਕਰਨਾ ਹੈ ਜਿਨਾਂ ਨੇ ਜਾਨਾਂ ਦੀ ਆਹੂਤੀ ਦੇ ਕੇ ਜੇਲਾਂ ਕੱਟ ਕੇ ਆਜ਼ਾਦੀ ਪ੍ਰਾਪਤ ਕੀਤੀ ਅਤੇ ਲੋਕਤੰਤਰ ਸਥਾਪਿਤ ਕੀਤਾ। ਉਹਨਾਂ ਕਿਹਾ ਕਿ ਲੋੜ ਹੈ ਅੱਜ ਦੇ ਯੂਥ ਰਾਹੁਲ ਗਾਂਧੀ ਦੀ ਸੋਚ, ਸੱਚਾਈ, ਸਾਹਸ, ਸਪਸ਼ਟਤਾ ਦੇ ਰਸਤੇ ‘ਤੇ ਚੱਲ ਕੇ ਭਾਰਤੀ ਸੰਵਿਧਾਨ ਦੀ ਰਾਖੀ ਕਰਦਾ ਹੋਇਆ ਲੋਕਤੰਤਰ ਨੂੰ ਮਜਬੂਤ ਕਰਨ ਲਈ ਮੋਹਰੀ ਰੋਲ ਅਦਾ ਕਰੇ। ਇਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੰਵਿਧਾਨ ਬਚਾਓ ਰੈਲੀਆਂ ਲਈ ਮੀਟਿੰਗ ਵਿੱਚ ਵਧਾਈ ਦਿੱਤੀ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਦੇਸ਼ਾਂ ਵਿੱਚ ਪੰਜਾਬੀਆਂ ਨੂੰ ਲਾਮਬੰਦ ਕਰਨ ਦੀ ਸਰਾਹਨਾ ਵੀ ਕੀਤੀ।

Aicc-Secretary-Ravinder-Dalvi-Presented-With-Historic-Book-On-Sri-Guru-Granth-Sahib-By-Bawa-And-Dhiman


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead