February 21, 2026 03:44:45

ਚੌਥਾ ਜਥੇਦਾਰ (ਹੌਲਦਾਰ)ਅਜੀਤ ਸਿੰਘ ਪੱਖੋ ਯਾਦਗਾਰੀ ਪੁਰਸਕਾਰ ਸ਼ਾਇਰ ਗੂਰਭਜਨ ਗਿੱਲ ਨੂੰ ਪੱਖੋ ਕਲਾਂ(ਬਰਨਾਲਾ) ਵਿਖੇ ਪ੍ਰਦਾਨ

Feb20,2026 | Meenu Galhotra | Barnala

ਜਥੇਦਾਰ ਅਜੀਤ ਸਿੰਘ ਪੱਖੋ ਯਾਦਗਾਰੀ ਸਾਹਿਤਕ ਟਰੱਸਟ ਪੱਖੋ ਕਲਾਂ ਵੱਲੋਂ ਉਨ੍ਹਾਂ ਦੀ ਯਾਦ ਵਿਚ ਸ਼ੁਰੂ ਕੀਤਾ ਚੌਥਾ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ(ਬਰਨਾਲਾ) ਵਿਖੇ ਭੇਟ ਕੀਤਾ ਗਿਆ। ਇਸ ਪੁਰਸਕਾਰ ਵਿਚ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਸ਼ਾਮਿਲ ਹੈ।
ਸਕੂਲ ਟਰੱਸਟ ਦੇ ਚੇਅਰਮੈਨ ਅਤੇ ਜਥੇਦਾਰ ਅਜੀਤ ਸਿੰਘ ਪੱਖੋ(ਹੌਲਦਾਰ)ਦੇ ਸਪੁੱਤਰ ਸ. ਰਾਵਿੰਦਰ ਜੀਤ ਸਿੰਘ ਬਿੰਦੀ ਨੇ ਟਰੱਸਟ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹਦਿਆਂ ਕਿਹਾ ਕਿ ਇਹ ਅੱਜ ਚੌਥਾ ਐਵਾਰਡ ਸਮਾਰੋਹ ਹੈ। ਪਹਿਲਾਂ ਇਹ ਐਵਾਰਡ ਪੰਜਾਬੀ ਦੇ ਨਾਮਵਰ ਲੇਖਕ ਡਾ. ਨਰਿੰਦਰ ਸਿੰਘ ਕਪੂਰ, ਪਦਮ ਸ਼੍ਰੀ ਸ਼ਾਇਰ ਡਾ. ਸੁਰਜੀਤ ਪਾਤਰ, ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੂੰ ਦਿੱਤਾ ਜਾ ਚੁੱਕਿਆ ਹੈ।
ਟਰੱਸਟ ਸਮੇਂ ਸਮੇਂ ਤੇ ਪ੍ਰਮੁੱਖ ਲੇਖਕਾਂ ਦੇ ਲੈਕਚਰ ਕਰਵਾਉਂਦਾ ਰਹਿੰਦਾ ਹੈ ਤਾਂ ਕਿ ਵਿਦਿਆਰਥੀਆਂ ਦਾ ਮਾਨਸਿਕ ਅਤੇ ਵਿਦਿਅਕ ਵਿਕਾਸ ਹੋ ਸਕੇ। ਭਵਿੱਖ ਵਿਚ ਵੀ ਅਜਿਹੇ ਅਮੁੱਲੇ ਕਾਰਜ ਕਰਵਾਏ ਜਾਂਦੇ ਰਹਿਣਗੇ।
ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਵਿਦਿਆਦਾਨੀ ਜਥੇਦਾਰ ਹੌਲਦਾਰ ਅਜੀਤ ਸਿੰਘ ਪੱਖੋ ਸਿੱਖਿਆ ਦਾਨੀ,ਪੰਜਾਬੀ ਕਹਾਣੀਕਾਰ ਅਤੇ ਰਾਜਸੀ ਸ਼ਖ਼ਸੀਅਤ ਸਨ। ਉਹ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਵੀ ਰਹੇ । ਉਨ੍ਹਾਂ ਨੇ ਪਿੰਡ ਪੱਖੋ ਵਿਚ ਸਾਹਿਤ ਸਭਾ ਵੀ ਬਣਾਈ ਹੋਈ ਸੀ ਜੋ ਉਨ੍ਹਾਂ ਦੇ ਜੀਵਤ ਰਹਿਣ ਤੱਕ ਸਾਹਿਤਕ ਸਮਾਗਮ ਅਤੇ ਹਰ ਸਾਲ ਅੱਖਾਂ ਦੇ ਵਿਸ਼ਾਲ ਕੈਂਪ ਆਯੋਜਤ ਕਰਦੀ ਰਹੀ। ਹੁਣ ਇਸ ਪਿਰਤ ਨੂੰ ਉਨ੍ਹਾਂ ਦੇ ਫਰਜ਼ੰਦ ਰਵਿੰਦਰ ਜੀਤ ਸਿੰਘ ਬਿੰਦੀ ਜ਼ਾਰੀ ਰੱਖ ਰਹੇ ਹਨ। ਟਰੱਸਟ ਦੇ ਜਨਰਲ ਸਕੱਤਰ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਮੈਂਬਰ ਗਵਰਨਿੰਗ ਕੌਂਸਲ ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਹੌਲਦਾਰ ਅਜੀਤ ਸਿੰਘ ਪੱਖੋ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਦੀ ਸਨਮਾਨਿਤ ਸ਼ਖ਼ਸੀਅਤ ਪ੍ਰੋ. ਗੁਰਭਜਨ ਸਿੰਘ ਗਿੱਲ ਪ੍ਰੋ ਮੋਹਨ ਸਿੰਘ ਫਾਊਂਡੇਸ਼ਨ ਲੁਧਿਆਣਾ ਦੇ ਮੋਢੀਆਂ ਵਿਚੋਂ ਹਨ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦਾ ਝੰਡਾ ਬੁਲੰਦ ਰੱਖਿਆ। ਉਨ੍ਹਾਂ ਕਿਹਾ ਕਿ ਗਿੱਲ ਨੇ ਆਪਣੀ ਅੱਧੀ ਸਦੀ ਦੇ ਕਾਵਿ ਸਫ਼ਰ ਦੌਰਾਨ ਦਰਜਨਾਂ ਕਾਵਿ ਸੰਗ੍ਰਹਿ ਅਤੇ ਗ਼ਜ਼ਲ ਸੰਗ੍ਰਹਿ ਅਤੇ ਰੁਬਾਈ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾਏ ਅਤੇ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੇ ਮਹਾਨ ਸਪੂਤ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਏ। ਉਨ੍ਹਾਂ ਗਿੱਲ ਦੇ ਚੋਣਵੇਂ ਸ਼ਿਅਰ ਵੀ ਹਾਜ਼ਰੀਨ ਨਾਲ਼ ਸਾਂਝੇ ਕੀਤੇ। ਉਨ੍ਹਾਂ ਦੀ ਕਾਵਿ ਸਿਰਜਣਾ ਦਾ ਜ਼ਿਕਰ ਕਰਦਿਆਂ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ
ਉਨ੍ਹਾਂ ਦੀਆਂ ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ), ਸੁਰਖ਼ ਸਮੁੰਦਰ (ਕਾਵਿ ਸੰਗ੍ਰਹਿ), ਦੋ ਹਰਫ਼ ਰਸੀਦੀ (ਗ਼ਜ਼ਲ ਸੰਗ੍ਰਹਿ), ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲ ਸੰਗ੍ਰਹਿ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਤੇ ਪੰਜਾਬੀਅਤ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲ ਸੰਗ੍ਰਹਿ), ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲ ਸੰਗ੍ਰਹਿ), ਗੁਲਨਾਰ (ਗ਼ਜ਼ਲ ਸੰਗ੍ਰਹਿ), ਮਿਰਗਾਵਲੀ (ਗ਼ਜ਼ਲ ਸੰਗ੍ਰਹਿ), ਰਾਵੀ ( ਗ਼ਜ਼ਲ ਸੰਗ੍ਰਹਿ), ਸੁਰਤਾਲ (ਗ਼ਜ਼ਲ ਸੰਗ੍ਰਹਿ), ਜ਼ੇਵਰ ,ਚਰਖ਼ੜੀ (ਕਵਿਤਾਵਾਂ), ਪਿੱਪਲ ਪੱਤੀਆਂ (ਗੀਤ ਸੰਗ੍ਰਹਿ ), ਜਲ ਕਣ (ਰੁਬਾਈਆਂ), ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ, ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ (ਕੌਫੀ ਟੇਬਲ ਕਿਤਾਬ) ਛਪ ਚੁਕੀਆਂ ਹਨ।
ਉਨ੍ਹਾਂ ਕਿਹਾ ਕਿ ਗਿੱਲ ਨੇ ਨਸਰੀ ਕਾਵਿ ਵੀ ਲੈਆਤਮਿਕ ਸਿਰਜ ਕੇ ਖੁੱਲ੍ਹੀ ਕਵਿਤਾ ਨੂੰ ਨਵਾਂ ਮੋੜ ਦਿੱਤਾ। ਉਨ੍ਹਾਂ ਗਿੱਲ ਨੂੰ ਉਤਸ਼ਾਹ ਦਾ ਭਰ ਵਹਿੰਦਾ ਸੋਮਾ ਕਿਹਾ ਕਿ ਅਤੇ ਪੰਜਾਬੀ ਦੇ ਦਰਜਨਾਂ ਸ਼ਾਇਰਾਂ ਦੇ ਨਾਮ ਇਸ ਪਰਿਪੇਖ ਵਿਚ ਲਏ, ਜਿਨ੍ਹਾਂ ਨੇ ਇਨ੍ਹਾਂ ਦੀ ਅਗਵਾਈ ਵਿਚ ਉਚ ਮੁਕਾਮ ਹਾਸਿਲ ਕੀਤੇ।
ਪ੍ਰੋ ਗਿੱਲ ਨੂੰ ਸਨਮਾਨਿਤ ਕਰਨ ਦੀ ਰਸਮ ਟਰੱਸਟ ਤੇ ਸਕੂਲ ਦੇ ਚੇਅਰਮੈਨ ਰਾਵਿੰਦਰ ਜੀਤ ਸਿੰਘ ਬਿੰਦੀ ਨੇ ਨਿਭਾਈ ਤੇ ਟਰੱਸਟੀ ਸਾਗਰ ਸਿੰਘ ਖੀਪਲ ਸਮੇਤ ਪ੍ਰਧਾਨਗੀ ਮੰਡਲ ਨੇ ਵੀ ਦਿੱਤਾ।
ਸਨਮਾਨਿਤ ਹੋਣ ਉਪਰੰਤ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 21ਫਰਵਰੀ ਵਿਸ਼ਵ ਮਾਂ ਦਿਵਸ ਵੀ ਆ ਰਿਹਾ ਹੈ। ਸਾਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਨਹੀਂ ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਇਹ ਸਾਡੇ ਜਿਉਣ ਦਾ ਮੂਲ ਆਧਾਰ ਹਨ ਅਤੇ ਮਜ਼ਬੂਤ ਬੁਨਿਆਦ ਬਿਨਾਂ ਕਦੇ ਵੀ ਕੋਈ ਉਚ ਇਮਾਰਤ ਚਿਰਜੀਵੀ ਨਹੀਂ ਉੱਸਰ ਸਕਦੀ। ਆਤਮਿਕ ਸਤੁੰਸ਼ਟੀ ਤੋਂ ਬਿਨਾਂ ਜੀਵਨ ਬੇ ਰਸ ਤੇ ਬੈ ਅਰਥਾ ਹੁੰਦਾ ਹੈ, ਇਥੋਂ ਹੀ ਸਮਾਜਿਕ ਅਲਾਮਤਾਂ ਦੀ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਆਪਣੇ ਸਾਹਿਤਕ ਸਫ਼ਰ ਦੀ ਦਾਸਤਾਨ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਕੋਈ ਮੈਲਾ ਸ਼ਬਦ ਨਹੀਂ ਲਿਖਿਆ ਤੇ ਧੀਆਂ ਨੂੰ ਧਰਤੀ ਦੀ ਸੰਗਿਆ ਦੇ ਕੇ ਵਡਿਆਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਫ਼ਲ ਕਿਸਾਨ ਤੇ ਅਗਾਂਹਵਧੂ ਡੇਅਰੀ ਫਾਰਮਰ ਦਮਨ ਸ਼ਰਮਾ ਲੁਧਿਆਣਾ ਵੀ ਹਾਜ਼ਰ ਸਨ।
ਸਟੇਜ ਦਾ ਫ਼ਰਜ਼ ਡਾ ਹਰਵਿੰਦਰ ਸਿੰਘ ਕਾਲੇਕੇ ਨੇ ਨਿਭਾਇਆ।

Fourth-Jathedar-hauldar-Ajit-Singh-Pakho-Memorial-Award-Presented-To-Poet-Gurbhajan-Gill-At-Pakho-Kalan-barnala-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead