ਸਾਲ 2026 ਲਈ ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਸੰਭਾਲਣਗੇ ਅਹੁਦਾ
ਵਿਅਕਤੀਗਤ ਵਿਕਾਸ, ਸਮਾਜ ਸੇਵਾ, ਅਤੇ ਬਿਜ਼ਨਸ ਡਿਵੈਲਪਮੈਂਟ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਐਨ ਜੀ ਓ ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇ ਸੀ ਆਈ) ਸੈਂਟਰਲ ਦੀ 28 ਫਰਵਰੀ ਨੂੰ ਲੁਧਿਆਣਾ-ਮਲੇਰਕੋਟਲਾ ਰੋਡ ਸਥਿਤ ਤਾਜ ਰਿਜੋਰਟ ਵਿੱਚ ਆਯੋਜਿਤ ਕੀਤੀ ਜਾ ਰਹੀ 50ਵੀਂ ਵਰ੍ਹੇਗੰਢ ਮੌਕੇ ਐਡਵੋਕੇਟ ਸਿਮਰਨਪ੍ਰੀਤ ਸਿੰਘ ਸਾਲ 2026 ਲਈ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ। ਜਦਕਿ ਬੋਲੀਵੁੱਡ ਗਾਇਕ ਕਮਾਲ ਖਾਨ ਲਾਈਵ ਪ੍ਰਫੋਰਮੈਂਸ ਦੇਣਗੇ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਜੇ ਸੀ ਆਈ ਸੈਂਟਰਲ ਸਮਾਜ ਸੇਵਾ, ਵਿਅਕਤੀਗਤ ਵਿਕਾਸ, ਬਿਜਨਸ ਡਿਵੈਲਪਮੈਂਟ ਵਰਗੇ ਖੇਤਰਾਂ ਵਿੱਚ ਕੰਮ ਕਰਦਿਆਂ ਹੋਇਆਂ, ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਬਿਜਨੈਸਮੈਨਾਂ ਲਈ ਕੰਮ ਕਰਦੀ ਹੈ। ਇਸ ਸੰਸਥਾ ਦੇ ਭਾਰਤ ਵਿੱਚ 50 ਹਜ਼ਾਰ ਤੋਂ ਵੱਧ ਮੈਂਬਰ ਹਨ ਅਤੇ ਇਕੱਲੇ ਲੁਧਿਆਣਾ ਵਿੱਚ ਕਰੀਬ 1000 ਮੈਂਬਰ ਕੰਮ ਕਰ ਰਹੇ ਹਨ। 28 ਫਰਵਰੀ ਨੂੰ ਇਸਦੇ 50ਵੇਂ ਪ੍ਰਧਾਨ ਅਹੁਦਾ ਸੰਭਾਲਣਗੇ।
ਉਹਨਾਂ ਦੱਸਿਆ ਹੈ ਕਿ ਜੇ ਸੀ ਆਈ 18 ਤੋਂ 40 ਸਾਲ ਤੱਕ ਦੇ ਨੌਜਵਾਨਾਂ ਦੀ ਓਵਰਆਲ ਡਿਵੈਲਪਮੈਂਟ ਵਾਸਤੇ ਕੰਮ ਕਰਦੀ ਹੈ। ਇਸ ਦੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਨੈਟਵਰਕਿੰਗ ਡਿਵੈਲਪਮੈਂਟ, ਬਿਜਨਸ ਡਿਵੈਲਪਮੈਂਟ, ਸਮਾਜ ਸੇਵਾ ਵਰਗੇ ਮੌਕੇ ਮਿਲਦੇ ਹਨ। ਉਹਨਾਂ ਦੱਸਿਆ ਹੈ ਕਿ 28 ਫਰਵਰੀ ਦੇ ਪ੍ਰੋਗਰਾਮ ਵਿੱਚ ਲੁਧਿਆਣਾ ਵਿੱਚੋਂ ਕਈ ਹਸਤੀਆਂ ਸ਼ਾਮਿਲ ਹੋਣਗੀਆਂ ਅਤੇ ਪੰਜਾਬ ਦੇ ਹੋਰ ਹਿੱਸਿਆਂ ਸਣੇ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਵਰਗੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਚ ਮੈਂਬਰ ਸ਼ਾਮਿਲ ਹੋਣਗੇ। ਜਦ ਕਿ ਮਸ਼ਹੂਰ ਬਾਲੀਵੁੱਡ ਸਿੰਗਰ ਕਮਾਲ ਖਾਨ ਵੱਲੋਂ ਵੀ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਮੁੰਡੀ, ਸੈਕਟਰੀ ਵਿਨਾਇਕ ਕਸ਼ਯਪ, ਜੁਆਇੰਟ ਸੈਕਟਰੀ ਰਸਲੀਨ ਕੌਰ, ਖਜਾਨਚੀ ਭੁਪਿੰਦਰ ਸਿੰਘ, ਜੁਆਇੰਟ ਖਜਾਨਚੀ ਅਵਤਾਰ ਸਿੰਘ, ਵਾਈਸ ਪ੍ਰਧਾਨ ਮੈਨੇਜਮੈਂਟ ਕੁਲਜੀਤ ਸਿੰਘ, ਡਾਇਰੈਕਟਰ ਜਤਿੰਦਰ ਪਾਲ ਸਿੰਘ, ਡਾਇਰੈਕਟਰ ਨਰੇਸ਼ ਚਲੋਤਰਾ, ਡਾਇਰੈਕਟਰ ਗੁਰਪ੍ਰੀਤ ਸਿੰਘ ਰਿਆਤ, ਵਾਈਸ ਪ੍ਰਧਾਨ ਜੀਡੀ ਅਸ਼ੀਸ਼ ਚੋਪੜਾ, ਡਾਇਰੈਕਟਰ ਤੇਜਸਵੀ ਧੀਮਾਨ, ਡਾਇਰੈਕਟਰ ਪਰਮਜੀਤ ਸਿੰਘ, ਡਾਇਰੈਕਟਰ ਤਰੁਣ ਗੋਇਲ ਵੀ ਮੌਜੂਦ ਰਹੇ।
Jci-Central-To-Celebrate-50th-Anniversary-On-February-28
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)