March 15, 2026 01:01:21

ਗਲੋਬਲ ਨੈੱਟਵਰਕ ਜਾਪਾਨ ਕੰਪਨੀ ਲਿਮਟਿਡ ਨੇ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ ਵਿੱਚ ਪ੍ਰਗਟਾਈ ਦਿਲਚਸਪੀ

Mar13,2026 | Meenu Galhotra | MOHALI (SAS NAGAR)

ਅੱਜ ਇੱਥੇ ਪਲਾਕਸ਼ਾ ਯੂਨੀਵਰਸਿਟੀ ਵਿਖੇ ਸ਼ੁਰੂ ਹੋਏ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ - 2026 ਮੌਕੇ ਗਲੋਬਲ ਨੈੱਟਵਰਕ ਜਾਪਾਨ ਕੰਪਨੀ ਲਿਮਟਿਡ ਨੇ ਸਾਫ਼ ਅਤੇ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਭਾਈਵਾਲੀ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ ਹੈ।
ਗਲੋਬਲ ਨੈੱਟਵਰਕ ਜਾਪਾਨ ਕੰਪਨੀ ਦੇ ਡਾ. ਰੋਹਿਤ ਬਖਸ਼ੀ ਨੇ ਖੁਲਾਸਾ ਕੀਤਾ ਕਿ ਕੰਪਨੀ ਦਾ ਮੁੱਖ ਮੰਤਵ ਕਿਸਾਨਾਂ ਤੋਂ ਸਿੱਧੇ ਤੌਰ 'ਤੇ ਝੋਨਾ ਖਰੀਦ ਕੇ ਇਸਦੀ ਫਸਲੀ ਰਹਿੰਦ-ਖੂੰਹਦ ਤੋਂ ਈਥਾਨੋਲ ਤਿਆਰ ਕਰਨਾ ਹੈ ਜੋ ਕਿ ਵਾਤਾਵਰਣ ਅਨੁਕੂਲ ਅਤੇ ਅਹਿਮ ਨਵਿਆਉਣਯੋਗ ਊਰਜਾ ਹੈ ਅਤੇ ਇਸ ਜ਼ਰੀਏ ਫਸਲੀ ਰਹਿੰਦ ਖੂੰਹਦ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਸੰਭਵ ਹੈ। ਇਸ ਪਿਛੇ ਮੁੱਖ ਉਦੇਸ਼ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨਾ ਅਤੇ ਰਹਿੰਦ-ਖੂੰਹਦ ਤੋਂ ਅਜਿਹੇ ਮੁਲਵਾਨ ਉਤਪਾਦ ਬਣਾਉਣਾ ਹੈ ਜੋ ਆਰਥਿਕਤਾ ਨੂੰ ਉਸਾਰੂ ਹੁਲਾਰਾ ਦੇਣਗੇ।
ਪੰਜਾਬ ਹਰ ਸਾਲ 20 ਕਰੋੜ ਟਨ ਰਹਿੰਦ-ਖੂੰਹਦ ਪੈਦਾ ਕਰਦਾ ਹੈ ਅਤੇ ਜੇਕਰ ਇਸਨੂੰ ਸਹੀ ਢੰਗ ਨਾਲ ਰੀਸਾਈਕਲ ਕੀਤਾ ਜਾਵੇ ਤਾਂ ਇਹ ਗਰੀਨ ਐਨਰਜੀ ਦੇ ਇਸ ਸੰਕਲਪ ਨੂੰ ਉਤਸ਼ਾਹਿਤ ਕਰਨ ਵਿੱਚ ਹੈਰਾਨੀਜਨਕ ਭੂਮਿਕਾ ਨਿਭਾ ਸਕਦਾ ਹੈ। ਪੰਜਾਬ ਸਰਕਾਰ ਨਾਲ ਤਜਰਬਾ ਬਹੁਤ ਉਸਾਰੂ ਤੇ ਚੰਗਾ ਰਿਹਾ ਕਿਉਂਕਿ ਸਾਡਾ ਮਾਰਗਦਰਸ਼ਨ ਬਹੁਤ ਠਰੰਮੇ ਨਾਲ ਕੀਤਾ ਗਿਆ ਅਤੇ ਹਰ ਕਦਮ 'ਤੇ ਜਾਣਕਾਰੀ ਵਿਸਥਾਰ ਵਿਚ ਮੁਹੱਈਆ ਕਰਵਾਈ ਗਈ। ਡਾ. ਰੋਹਿਤ ਬਖਸ਼ੀ ਨੇ ਅੱਗੇ ਕਿਹਾ ਕਿ, ‘ਅਸੀਂ ਸਮਝੌਤੇ ਦੇ ਪੜਾਅ 'ਤੇ ਹਾਂ ਅਤੇ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਸ਼ੁਰੂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਇੱਕ ਪਲਾਂਟ ਸਥਾਪਤ ਕਰਨ ਦਾ ਇਰਾਦਾ ਰੱਖਦੇ ਹਾਂ। ਇਸ ਦੇ ਮੁੱਢ ਲਈ 20 ਏਕੜ ਜ਼ਮੀਨ ਦੀ ਲੋੜ ਹੈ’।
ਇਸ ਮੌਕੇ ਸੀ.ਈ.ਓ ਮੋਬੂਟੋਕੀ ਇਟੋ, ਮਾਸਾਹਿਰੋ ਸੈਤੋ, ਡਾ. ਮਨਪ੍ਰੀਤ ਸਿੰਘ, ਡਾ. ਰੋਹਿਤ ਬਖਸ਼ੀ ਅਤੇ ਹੋਰ ਮੌਜੂਦ ਸਨ।
----------

Global-Network-Japan-Company-Limited-Expresses-Interest-In-Collaborating-With-Punjab-Government-To-Promote-Green-Energy


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead