March 15, 2026 01:03:25

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ: ਪੁਰਜਿਆਂ ਤੋਂ ਪਲੈਟਫਾਰਮਾਂ ਤੱਕ" ਵਿਸ਼ੇ ਤਹਿਤ ਸਾਈਕਲ ਅਤੇ ਈ-ਬਾਈਕਸ- ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੇ ਪੀੜ੍ਹੀ ਦੇ ਸਾਈਕਲ"

Mar14,2026 | Meenu Galhotra/Anupam | MOHALI (SAS NAGAR)

ਪੰਜਾਬ ਦਾ ਸਾਈਕਲ ਉਦਯੋਗ ਪੁਰਜਿਆਂ ਤੋਂ ਪਲੇਟਫਾਰਮਾਂ ਤੱਕ ਵਿਸ਼ਵ ਪੱਧਰੀ ਪੁਲਾਂਘ ਲਈ ਤਿਆਰ-ਬਰ-ਤਿਆਰ
ਉਦਯੋਗਿਕ ਆਗੂਆਂ ਨੇ ਸਾਈਕਲਾਂ ਅਤੇ ਈ-ਬਾਈਕ ਸੈਸ਼ਨ ਵਿੱਚ ਨੀਤੀ ਸਹਾਇਤਾ, ਨਵੀਨਤਾ ਅਤੇ ਬਰਾਮਦੀ ਸੰਭਾਵਨਾ ਨੂੰ ਉਜਾਗਰ ਕੀਤਾ

"ਪੁਰਜ਼ਿਆਂ ਤੋਂ ਪਲੇਟਫਾਰਮਾਂ ਤੱਕ- ਆਲਮੀ ਬਾਜ਼ਾਰਾਂ ਲਈ ਪੰਜਾਬ ਦੇ ਅਗਲੇ ਪੀੜ੍ਹੀ ਦੇ ਸਾਈਕਲ" ਵਿਸ਼ੇ ਹੇਠ "ਸਾਈਕਲ ਅਤੇ ਈ-ਬਾਈਕਸ" ਸਿਰਲੇਖ ਵਾਲੇ ਸੈਸ਼ਨ ਨੇ ਸੂਬੇ ਦੇ ਇੱਕ ਵਿਸ਼ਵਵਿਆਪੀ ਨਿਰਮਾਣ ਕੇਂਦਰ ਵਜੋਂ ਵਧ ਰਹੇ ਰੁਤਬੇ ਨੂੰ ਉਭਾਰਿਆ। ਇਸ ਸੈਸ਼ਨ ਦੌਰਾਨ ਉਦਯੋਗ ਖੇਤਰ ਦੇ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਨੀਤੀ ਸਥਿਰਤਾ, ਤਕਨੀਕੀ ਪੱਖੋਂ ਸਮੇਂ ਦਾ ਹਾਣੀ ਹੋਣ ਅਤੇ ਈਕੋਸਿਸਟਮ ਇਕਜੁੱਟਤਾ ਵਿਸਥਾਰ ਦੇ ਅਗਲੇ ਪੜਾਅ ਨੂੰ ਹੋਰ ਅੱਗੇ ਵਧਾਉਣਗੇ।
ਇਸ ਮੌਕੇ 'ਤੇ ਬੋਲਦਿਆਂ, ਐਵੋਨ ਸਾਈਕਲਜ਼ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ, ਸ੍ਰੀ ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਪੰਜਾਬ ਸਪੱਸ਼ਟ ਸਮਾਂ-ਸੀਮਾਵਾਂ, ਡਿਜੀਟਲਾਈਜ਼ਡ ਪ੍ਰਵਾਨਗੀਆਂ ਅਤੇ ਸੌਖੀ ਪ੍ਰਕਿਰਿਆ ਨਾਲ ਲਗਾਤਾਰ ਇੱਕ ਕਾਰੋਬਾਰ-ਅਨੁਕੂਲ ਵਾਤਾਵਰਣ ਸਿਰਜ ਰਿਹਾ ਹੈ, ਜੋ ਉੱਦਮੀਆਂ ਨੂੰ ਟੀਚਿਆਂ ਨੂੰ ਅਮਲੀਰੂਪ ਦੇਣ ਅਤੇ ਨਵੀਨਤਾ 'ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਬਣਾਉਂਦਾ ਹੈ। ਭਵਿੱਖੀ ਸੰਭਾਵਨਾਵਾਂ ਦਾ ਅਨੁਮਾਨ ਲਾਉਣ ਅਤੇ ਨਿਰੰਤਰ ਉੱਦਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਘੱਟ ਪ੍ਰਕਿਰਿਆਵੀ ਬੋਝ, ਐਮ.ਐਸ.ਈ ਲਈ ਵਿਸਥਾਰਤ ਸਵੈ-ਪ੍ਰਮਾਣੀਕਰਨ ਅਤੇ ਸਿੰਗਲ ਪੁਆਇੰਟ ਰਜਿਸਟ੍ਰੇਸ਼ਨ ਵਰਗੀਆਂ ਪਹਿਲਕਦਮੀਆਂ ਪ੍ਰੋਜੈਕਟ ਲਾਗੂ ਕਰਨ ਨੂੰ ਤੇਜ਼ ਕਰਨਗੀਆਂ ਅਤੇ ਨਿਵੇਸ਼ ਨੂੰ ਰੁਜ਼ਗਾਰ, ਨਿਰਯਾਤ ਅਤੇ ਉਦਯੋਗਿਕ ਉਤਪਾਦਨ ਵਿੱਚ ਬਦਲ ਦੇਣਗੀਆਂ।
ਇਸ ਵਿਸ਼ੇ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਸਾਈਕਲ ਨਿਰਮਾਣ ਦੀ ਮਜ਼ਬੂਤ ਵਿਰਾਸਤ ਹੈ, ਜਿਸ ਵਿੱਚ 4000 ਤੋਂ ਵੱਧ ਐਮ.ਐਸ.ਐਮ.ਈ ਉਤਪਾਦਕ ਅਤੇ 100 ਤੋਂ ਵੱਧ ਦਰਮਿਆਨੇ ਅਤੇ ਵੱਡੇ ਸਾਈਕਲ ਨਿਰਮਾਤਾ ਸਾਂਝੇ ਤੌਰ 'ਤੇ ਸਾਲਾਨਾ ਲਗਭਗ 2.2 ਮਿਲੀਅਨ ਸਾਈਕਲਾਂ ਦਾ ਉਤਪਾਦਨ ਕਰਦੇ ਹਨ, ਜੋ ਭਾਰਤ ਨੂੰ ਸਭ ਤੋਂ ਵੱਡੇ ਸਾਈਕਲ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੰਪੋਨੈਟਾਂ ਅਤੇ ਕੱਚੇ ਮਾਲ ਦੀਆਂ ਸਮਰੱਥਾਵਾਂ ਦਾ ਵੱਡਾ ਹਿੱਸਾ ਰੱਖਦਾ ਹੈ ਅਤੇ ਵਿਸ਼ਵ ਪੱਧਰੀ ਟਾਇਰ ਨਿਰਮਾਣ ਸਮਰੱਥਾ ਇਸ ਖੇਤਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀ ਹੈ।
ਪੁਰਜੇ ਨਿਰਮਾਣ-ਕੇਂਦਰਿਤ ਉਤਪਾਦਨ ਤੋਂ ਪਲੇਟਫਾਰਮ-ਅਧਾਰਤ ਨਿਰਮਾਣ ਵੱਲ ਤਬਦੀਲੀ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਪਾਹਵਾ ਨੇ ਕਿਹਾ ਕਿ ਆਧੁਨਿਕ ਖਪਤਕਾਰ ਸੁਰੱਖਿਆ, ਟਿਕਾਊਪਣ, ਆਰਾਮ, ਕਾਰਗੁਜਾਰੀ ਅਤੇ ਇਲੈਕਟ੍ਰਿਕ ਸਹਾਇਕ ਗਤੀਸ਼ੀਲਤਾ ਵਰਗੇ ਪੱਖਾਂ ਨੂੰ ਤਵੱਜੋ ਦਿੰਦੇ ਹਨ। ਉਨ੍ਹਾਂ ਕਿਹਾ ਕਿ ਈ-ਬਾਈਕ, ਈ-ਸਕੂਟਰ, ਫਿਟਨੈਸ ਉਪਕਰਣ ਅਤੇ ਪ੍ਰੀਮੀਅਮ ਨਿਰਯਾਤ-ਮੁਖੀ ਸਾਈਕਲਾਂ ਸਮੇਤ ਵੱਖ-ਵੱਖ ਨਿਰਮਾਣ, ਨਿਰੰਤਰ ਵਿਕਾਸ ਲਈ ਉੱਭਰ ਰਿਹਾ ਰਸਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਬਾਜ਼ਾਰ ਇਕਸਾਰਤਾ, ਦਸਤਾਵੇਜ਼ੀ ਅਨੁਸ਼ਾਸਨ ਅਤੇ ਮਜ਼ਬੂਤ ਗੁਣਵੱਤਾ ਯਕੀਨ ਦੀ ਮੰਗ ਕਰਦੇ ਹਨ, ਜਿਸ ਨਾਲ ਪਲੇਟਫਾਰਮ ਅਧਾਰਤ ਸਮਰੱਥਾ ਨਿਰਮਾਣ ਲੰਬੇ ਸਮੇਂ ਦੀ ਬਰਾਮਦੀ ਮੁਕਾਬਲੇਬਾਜ਼ੀ ਲਈ ਬੁਨਿਆਦੀ ਹੋ ਜਾਂਦਾ ਹੈ।
ਰਾਲਸਨ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ, ਸ਼੍ਰੀ ਸੰਜੀਵ ਪਾਹਵਾ ਨੇ ਸਾਈਕਲ ਉਦਯੋਗ ਵਿਕਾਸ ਦੇ ਇਤਿਹਾਸਕ ਸਫਰ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਲੁਧਿਆਣਾ ਆਜ਼ਾਦੀ ਤੋਂ ਬਾਅਦ ਦੇ ਸ਼ੁਰੂਆਤੀ ਸਾਲਾਂ ਵਿੱਚ ਵਾਜਿਬ ਗਤੀਸ਼ੀਲ ਸਾਧਨਾ ਦੇ ਇੱਕ ਮੁੱਖ ਕੇਂਦਰ ਵਜੋਂ ਉਭਰਿਆ ਜਿਸਦਾ ਪ੍ਰੇਰਕ ਪਹਿਲੂ ਰੈਗੂਲੇਟਰੀ ਚੁਣੌਤੀਆਂ ਦੇ ਬਾਵਜੂਦ ਉੱਦਮੀ ਭਾਵਨਾ ਅਤੇ ਨਵੀਨਤਾ ਦੁਆਰਾ ਸੰਚਾਲਿਤ ਹੋਣਾ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 1970 ਅਤੇ 1980 ਦੇ ਦਹਾਕੇ ਦੌਰਾਨ ਸਵਦੇਸ਼ੀ ਤਕਨਾਲੋਜੀ ਅਤੇ ਸਹਾਇਕ ਈਕੋਸਿਸਟਮ ਨੇ ਟਾਇਰ ਅਤੇ ਟਿਊਬ ਨਿਰਮਾਣ ਉਦਯੋਗਾਂ ਦੇ ਵਿਕਾਸ ਨੂੰ ਸਮਰੱਥ ਬਣਾਇਆ, ਜੋ ਅੱਜ ਘਰੇਲੂ ਅਤੇ ਆਲਮੀ ਬਾਜ਼ਾਰਾਂ ਵਿਚ ਆਪਣਾ ਦਰਜਾ ਰੱਖਦੇ ਹਨ।
ਉਨ੍ਹਾਂ ਆਪਣਾ ਨਜ਼ਰੀਆ ਪੇਸ਼ ਕਰਦਿਆਂ ਕਿਹਾ ਕਿ ਬਦਲਦੇ ਗਤੀਸ਼ੀਲਤਾ ਪੈਟਰਨ, ਆਰਥਿਕ ਖੁਸ਼ਹਾਲੀ ਅਤੇ ਮੋਟਰਸਾਈਕਲਾਂ ਲਈ ਤਰਜੀਹ ਵਧਣ ਸਦਕਾ ਸਾਈਕਲਾਂ ਦੀ ਮੁੱਖ ਯਾਤਰਾ ਵਿਕਲਪ ਵਜੋਂ ਅਹਿਮੀਅਤ ਘਟਣ ਕਾਰਨ ਉਦਯੋਗ ਹੁਣ ਚੌਰਾਹੇ 'ਤੇ ਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਸਾਈਕਲਾਂ ਨੂੰ ਖੇਡਾਂ, ਮਨੋਰੰਜਨ, ਸਿਹਤ ਅਤੇ ਟਿਕਾਊ ਸ਼ਹਿਰੀ ਗਤੀਸ਼ੀਲਤਾ ਦੇ ਸਾਧਨ ਵਜੋਂ ਮੁੜ ਸਥਾਪਿਤ ਕਰਕੇ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ ਦੀ ਬਹੁਤ ਲੋੜ ਹੈ। ਉਚਗੁਣਵੱਤਾ, ਖੋਜ ਅਤੇ ਵਿਕਾਸ ਵਿੱਚ ਨਿਵੇਸ਼, ਉੱਨਤ ਸਮੱਗਰੀ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਰਾਜ ਦੀ ਪ੍ਰਗਤੀਸ਼ੀਲ ਉਦਯੋਗਿਕ ਨੀਤੀ ਦਾ ਸਵਾਗਤ ਕੀਤਾ, ਜੋ ਪੂੰਜੀ ਨਿਵੇਸ਼ ਅਤੇ ਤਕਨੀਕੀ ਅਪਗ੍ਰੇਡੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ।
ਹਾਰਟੈਕਸ ਰਬੜ ਦੇ ਡਾਇਰੈਕਟਰ ਸ੍ਰੀ ਵਰੁਣ ਸੁਰੇਕਾ ਨੇ ਕਿਹਾ ਕਿ ਪੰਜਾਬ ਇੱਕ ਸਹਾਇਕ ਉਦਯੋਗਿਕ ਵਾਤਾਵਰਣ, ਮਜ਼ਬੂਤ ਨਿਰਮਾਣ ਵਾਤਾਵਰਣ ਪ੍ਰਣਾਲੀ ਅਤੇ ਸਹਿਯੋਗੀ ਵਪਾਰਕ ਸੱਭਿਆਚਾਰ ਦੀ ਪੇਸ਼ਕਸ਼ ਕਰਦਾ ਹੈ, ਜੋ ਇਸਨੂੰ ਨਵੇਂ ਨਿਵੇਸ਼ਾਂ ਲਈ ਇੱਕ ਆਕਰਸ਼ਕ ਸਥਾਨ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਗਲੋਬਲ ਸਪਲਾਈ ਚੇਨ ਪੁਨਰਗਠਨ ਭਾਰਤ ਲਈ ਨਵੇਂ ਮੌਕੇ ਖੋਲ੍ਹ ਰਹੇ ਹਨ, ਖਾਸ ਕਰਕੇ ਜਦੋਂ ਯੂਰਪੀਅਨ ਅਤੇ ਉੱਤਰੀ ਅਮਰੀਕੀ ਬਾਜ਼ਾਰ ਰਵਾਇਤੀ ਸੋਰਸਿੰਗ ਸਥਾਨਾਂ ਦੇ ਭਰੋਸੇਯੋਗ ਵਿਕਲਪਾਂ ਦੀ ਭਾਲ ਕਰ ਰਹੇ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਏਕੀਕ੍ਰਿਤ ਗਤੀਸ਼ੀਲਤਾ ਪ੍ਰਣਾਲੀ, ਉੱਚ ਸਟੀਕੀ ਇੰਜੀਨੀਅਰਿੰਗ, ਇਲੈਕਟ੍ਰਾਨਿਕ ਏਕੀਕਰਣ ਅਤੇ ਪਾਲਣਾ-ਸੰਚਾਲਿਤ ਨਿਰਮਾਣ ਪ੍ਰਣਾਲੀਆਂ ਸਾਈਕਲ ਖੇਤਰ ਦੇ ਭਵਿੱਖ ਨੂੰ ਪਰਿਭਾਸ਼ਿਤ ਕਰਨਗੀਆਂ। ਮਸ਼ੀਨ ਸਮਰੱਥਾ, ਪ੍ਰਕਿਰਿਆ ਅਨੁਸ਼ਾਸਨ ਅਤੇ ਹੁਨਰਮੰਦ ਮਨੁੱਖੀ ਸ਼ਕਤੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੀ ਭਾਈਵਾਲੀ, ਨਵੀਨਤਾ ਅਤੇ ਇਕਸਾਰ ਉਤਪਾਦ ਗੁਣਵੱਤਾ ਆਲਮੀ ਭਰੋਸਾ ਜਿੱਤਣ ਅਤੇ ਬਰਾਮਦ ਮਜ਼ਬੂਤੀ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਹਨ।
ਵਿਚਾਰਚਰਚਾ ਵਿਚਲੇ ਭਾਗੀਦਾਰਾਂ ਦਾ ਧੰਨਵਾਦ ਕਰਦੇ ਹੋਏ, ਫੂਡ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਉਦਯੋਗ ਖੇਤਰ ਦੇ ਆਗੂਆਂ ਦੁਆਰਾ ਸਾਂਝੇ ਕੀਤੇ ਗਏ ਸੁਝਾਵਾਂ ਦੀ ਸ਼ਲਾਘਾ ਕੀਤੀ ਅਤੇ ਮੁਸਲਸਲ ਖੇਤਰੀ ਵਿਕਾਸ ਲਈ, ਨੀਤੀ ਸਹਾਇਤਾ, ਹੁਨਰ ਵਿਕਾਸ, ਸੁਰੱਖਿਆ ਮਿਆਰਾਂ ਅਤੇ ਉਚਪਾਏ ਦੇ ਉਤਪਾਦਾਂ ਦੀ ਜਗ੍ਹਾ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਖਪਤਕਾਰਾਂ ਖਾਸਕਰ ਨੌਜਵਾਨਾਂ ਦੀਆਂ ਖਾਹਸ਼ਾਂ ਡਿਜ਼ਾਈਨ ਨਵੀਨਤਾ, ਤਕਨਾਲੋਜੀ ਅਪਣਾਉਣ ਅਤੇ ਵੱਖ-ਵੱਖ ਐਪਲੀਕੇਸ਼ਨਾਂ ਦੀ ਮੰਗ ਕਰਦੀਆਂ ਹਨ, ਜਿਸ ਵਿੱਚ ਸੈਰ-ਸਪਾਟਾ ਗਤੀਸ਼ੀਲਤਾ ਅਤੇ ਰੀਕਰੀਏਸ਼ਨਲ ਸਾਈਕਲਿੰਗ ਸ਼ਾਮਲ ਹਨ। ਉਨ੍ਹਾਂ ਉਦਯੋਗ ਖੇਤਰ ਦੇ ਭਾਗੀਦਾਰਾਂ ਨੂੰ ਮਜ਼ਬੂਤ ਪਲੇਟਫਾਰਮ ਈਕੋਸਿਸਟਮ ਬਣਾਉਣ ਦੀ ਅਪੀਲ ਕੀਤੀ, ਜੋ ਲੋਕਾਂ, ਉਤਪਾਦ ਸਮਰੱਥਾਵਾਂ ਅਤੇ ਪ੍ਰਕਿਰਿਆਵਾਂ ਨੂੰ ਆਪਸ ਵਿਚ ਲੜੀ ਵਿਚ ਪ੍ਰੋਏ , ਤਾਂ ਜੋ ਪੰਜਾਬ ਨੂੰ ਅਗਲੀ ਪੀੜ੍ਹੀ ਦੇ ਸਾਈਕਲ ਨਿਰਮਾਣ ਖੇਤਰ ਵਿਚ ਇੱਕ ਆਲਮੀ ਆਗੂ ਵਜੋਂ ਸਥਾਪਿਤ ਕੀਤਾ ਜਾ ਸਕੇ।

Progressive-Punjab-Investors-Summit-bicycles-And-Ebikes-Under-The-Theme-from-Parts-To-Platforms-Punjab-s-Next-Gen-Cycles-For-Global-Markets-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead