*
March 15, 2026 01:03:42

ਪੰਜਾਬ ਡੇਅਰੀ, ਪਸ਼ੂ ਪੋਸ਼ਣ ਲਈ ਗਲੋਬਲ ਹੱਬ ਬਣਨ ਦੇ ਰਾਹ 'ਤੇ, ਗੁਰਮੀਤ ਖੁੱਡੀਆਂ ਨੇ ਪੀ.ਪੀ.ਆਈ.ਐਸ-2026 'ਤੇ ਨਿਵੇਸ਼ਕਾਂ ਨੂੰ ਕੀਤਾ ਪ੍ਰਭਾਵਿਤ

Mar14,2026 | Meenu Galhotra | MOHALI (SAS NAGAR)

**• ਪੰਜਾਬ ਦੀ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਰਾਸ਼ਟਰੀ ਔਸਤ ਤੋਂ 3 ਗੁਣਾ ਵੱਧ ਹੈ, 14.5 ਮੀਟਰਕ ਟਨ ਸਾਲਾਨਾ ਉਤਪਾਦਨ: ਖੁੱਡੀਆਂ*
*• ਪਸ਼ੂ ਪਾਲਣ ਮੰਤਰੀ ਨੇ ਨਿਵੇਸ਼ਕਾਂ ਨੂੰ ਪਸ਼ੂਆਂ ਦੀ ਖੁਰਾਕ, ਪਸ਼ੂ ਪੋਸ਼ਣ ਅਤੇ ਡੇਅਰੀ ਖੇਤਰ ਵਿੱਚ ਨਿਵੇਸ਼ ਲਈ ਦਿੱਤਾ ਸੱਦਾ*



ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਖੇਤੀਬਾੜੀ ਸਹਾਇਕ ਖੇਤਰਾਂ ਵਿੱਚ ਨਵੀਨਤਾ ਅਤੇ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਵਿਸ਼ਵਵਿਆਪੀ ਨਿਵੇਸ਼ਕਾਂ ਲਈ ਰੈਡ ਕਾਰਪੇਟ ਵਿਛਾ ਦਿੱਤਾ।
“ਪਸ਼ੂ ਖੁਰਾਕ ਅਤੇ ਡੇਅਰੀ ਪੰਜਾਬ: ਭਾਰਤ ਦਾ ਪਸ਼ੂ ਖੁਰਾਕ, ਪਸ਼ੂ ਪੋਸ਼ਣ ਅਤੇ ਡੇਅਰੀ ਪ੍ਰੋਸੈਸਿੰਗ ਪਾਵਰਹਾਊਸ” ਵਿਖੇ ਉਦਯੋਗ ਦੇ ਆਗੂਆਂ ਅਤੇ ਉੱਦਮੀਆਂ ਦੇ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਨੂੰ ਪਸ਼ੂ ਖੁਰਾਕ, ਪਸ਼ੂ ਪੋਸ਼ਣ ਅਤੇ ਡੇਅਰੀ ਖੇਤਰ ਵਿੱਚ ਨਿਵੇਸ਼ ਲਈ ਸਭ ਤੋਂ ਆਕਰਸ਼ਕ ਸਥਾਨ ਵਿੱਚ ਬਦਲਣ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਦੀ ਰੂਪਰੇਖਾ ਦਿੱਤੀ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, "ਪੰਜਾਬ ਆਰਥਿਕ ਖੁਸ਼ਹਾਲੀ ਅਤੇ ਨਵੀਨਤਾ ਵੱਲ ਆਪਣੀ ਯਾਤਰਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ,” “ਸਾਡਾ ਵਿਜ਼ਨ ਪੰਜਾਬ ਨੂੰ ਪਸ਼ੂਆਂ ਦੇ ਚਾਰੇ, ਜਾਨਵਰਾਂ ਦੇ ਪੋਸ਼ਣ ਅਤੇ ਡੇਅਰੀ ਸੈਕਟਰ ਵਿੱਚ ਨਿਵੇਸ਼ ਲਈ ਸਭ ਤੋਂ ਆਕਰਸ਼ਕ ਸਥਾਨ ਬਣਾਉਣਾ ਹੈ। ਪਸ਼ੂ ਪਾਲਣ ਅਤੇ ਡੇਅਰੀ ਉਤਪਾਦਨ ਸਾਡੀ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਸੀਂ ਵਿਸ਼ਵ ਪੱਧਰ 'ਤੇ ਭਵਿੱਖ ਬਣਾਉਣ ਲਈ ਤਿਆਰ ਹਾਂ।"
ਰਾਜ ਦੀਆਂ ਅੰਦਰੂਨੀ ਸ਼ਕਤੀਆਂ ਨੂੰ ਉਜਾਗਰ ਕਰਦੇ ਹੋਏ, ਕੈਬਨਿਟ ਮੰਤਰੀ ਖੁੱਡੀਆਂ ਨੇ ਪੰਜਾਬ ਦੇ ਸ਼ਾਨਦਾਰ ਡੇਅਰੀ ਉਤਪਾਦਨ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਰਾਜ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਲਗਭਗ 1,318 ਗ੍ਰਾਮ ਪ੍ਰਤੀ ਦਿਨ ਹੈ - ਜੋ ਕਿ ਰਾਸ਼ਟਰੀ ਔਸਤ ਤੋਂ ਲਗਭਗ ਤਿੰਨ ਗੁਣਾ ਹੈ - ਸਾਲਾਨਾ ਉਤਪਾਦਨ 14.5 ਮਿਲੀਅਨ ਟਨ ਤੋਂ ਵੱਧ ਹੈ।
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮਜ਼ਬੂਤ ਪ੍ਰਦਰਸ਼ਨ ਦਾ ਸਿਹਰਾ ਪ੍ਰਗਤੀਸ਼ੀਲ ਕਿਸਾਨਾਂ, ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਇੱਕ ਸਹਾਇਕ ਸਰਕਾਰੀ ਢਾਂਚੇ ਦੇ ਸੁਮੇਲ ਨੂੰ ਦਿੱਤਾ। ਉਨ੍ਹਾਂ ਫਤਿਹਗੜ੍ਹ ਸਾਹਿਬ ਅਤੇ ਰਾਜਪੁਰਾ ਵਿੱਚ ਕਾਰਗਿਲ ਐਨੀਮਲ ਨਿਊਟ੍ਰੀਸ਼ਨ ਐਂਡ ਹੈਲਥ ਅਤੇ ਡੀ ਹਿਊਸ ਐਨੀਮਲ ਨਿਊਟ੍ਰੀਸ਼ਨ ਵਰਗੇ ਵਿਸ਼ਵ ਦਿੱਗਜਾਂ ਦੁਆਰਾ ਆਧੁਨਿਕ ਫੀਡ ਪਲਾਂਟਾਂ ਦੀ ਸਫਲ ਸਥਾਪਨਾ ਵੱਲ ਇਸ਼ਾਰਾ ਕੀਤਾ ਜੋ ਪੰਜਾਬ ਦੇ ਨਿਵੇਸ਼ਕ-ਅਨੁਕੂਲ ਵਾਤਾਵਰਣ ਦੇ ਸਬੂਤ ਵਜੋਂ ਹਨ।
ਉਤਪਾਦਕਤਾ ਅਤੇ ਸਥਿਰਤਾ ਨੂੰ ਹੋਰ ਵਧਾਉਣ ਲਈ, ਕੈਬਨਿਟ ਮੰਤਰੀ ਨੇ ਕਈ ਸਰਕਾਰੀ ਪਹਿਲਕਦਮੀਆਂ ਦਾ ਵੇਰਵਾ ਦਿੱਤਾ, ਜਿਸ ਵਿੱਚ ਸਬਸਿਡੀਆਂ ਰਾਹੀਂ ਵਪਾਰਕ ਸਾਈਲੇਜ ਉਤਪਾਦਨ ਨੂੰ ਸਰਗਰਮ ਉਤਸ਼ਾਹਿਤ ਕਰਨਾ ਅਤੇ ਹਾਈਡ੍ਰੋਪੋਨਿਕ ਚਾਰਾ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
ਕੈਬਨਿਟ ਮੰਤਰੀ ਨੇ ਉੱਚ-ਗੁਣਵੱਤਾ ਵਾਲੇ ਉਤਪਾਦਨ ਨੂੰ ਬਣਾਈ ਰੱਖਣ ਵਿੱਚ ਖੋਜ ਅਤੇ ਵੈਟਰਨਰੀ ਬੁਨਿਆਦੀ ਢਾਂਚੇ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ "ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਜੀ ਏ ਡੀ ਵੀ ਏ ਐਸ ਯੂ), ਲੁਧਿਆਣਾ, ਬੇਮਿਸਾਲ ਵਿਗਿਆਨਕ ਗਿਆਨ ਅਤੇ ਖੇਤਰ-ਵਿਸ਼ੇਸ਼ ਖਣਿਜ ਮਿਸ਼ਰਣ ਪ੍ਰਦਾਨ ਕਰਦੀ ਹੈ, ਜਿਸ ਨਾਲ ਪਸ਼ੂਆਂ ਦੀ ਸਿਹਤ ਅਤੇ ਦੁੱਧ ਉਤਪਾਦਕਤਾ ਵਿੱਚ ਮਹੱਤਵਪੂਰਨ ਸੁਧਾਰ ਹੁੰਦਾ ਹੈ"।
ਇੱਕ ਮੁੱਖ ਬਾਜ਼ਾਰ ਮੌਕੇ ਦੀ ਪਛਾਣ ਕਰਦੇ ਹੋਏ, ਸ. ਗੁਰਮੀਤ ਸਿੰਘ ਖੁੱਡੀਆਂ ਨੇ ਨੋਟ ਕੀਤਾ ਕਿ ਰਾਜ ਦੇ ਦੁੱਧ ਉਤਪਾਦਨ ਦਾ ਇੱਕ ਮਹੱਤਵਪੂਰਨ ਹਿੱਸਾ ਇਸ ਸਮੇਂ ਬਿਨਾਂ ਪ੍ਰੋਸੈਸਿੰਗ ਦੇ ਖਪਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ "ਇਹ ਡੇਅਰੀ ਪ੍ਰੋਸੈਸਿੰਗ ਅਤੇ ਮੁੱਲ-ਵਰਧਿਤ ਉਤਪਾਦਾਂ ਜਿਵੇਂ ਕਿ ਪਨੀਰ, ਘਿਓ, ਆਈਸ ਕਰੀਮ ਅਤੇ ਸੁਆਦ ਵਾਲਾ ਦੁੱਧ ਵਿੱਚ ਨਿਵੇਸ਼ ਲਈ ਅਥਾਹ ਸੰਭਾਵਨਾਵਾਂ ਪੇਸ਼ ਕਰਦਾ ਹੈ"।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ "ਪੰਜਾਬ ਸਰਕਾਰ ਮਜ਼ਬੂਤ ਬੁਨਿਆਦੀ ਢਾਂਚਾ, ਮਜ਼ਬੂਤ ਵਿਗਿਆਨਕ ਸੰਸਥਾਵਾਂ, ਇੱਕ ਕੁਸ਼ਲ ਸਪਲਾਈ ਲੜੀ ਅਤੇ ਸਾਡੇ ਮਿਹਨਤੀ ਮਨੁੱਖੀ ਸਰੋਤਾਂ ਦੇ ਨਾਲ ਨਿਵੇਸ਼ਕਾਂ ਲਈ ਇੱਕ ਅਨੁਕੂਲ ਵਾਤਾਵਰਣ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ"।
ਪੰਜਾਬ ਦੇ ਪਸ਼ੂਧਨ ਖੇਤਰ ਵਿੱਚ ਵਿਸ਼ਾਲ ਮੌਕਿਆਂ ਦੀ ਪੜਚੋਲ ਕਰਨ ਲਈ ਉੱਦਮੀਆਂ ਨੂੰ ਸੱਦਾ ਦਿੰਦੇ ਹੋਏ ਸ. ਖੁੱਡੀਆਂ ਨੇ ਕਿਹਾ, "ਮੈਂ ਇੱਥੇ ਮੌਜੂਦ ਸਾਰੇ ਨਿਵੇਸ਼ਕਾਂ ਅਤੇ ਉੱਦਮੀਆਂ ਨੂੰ ਪਸ਼ੂ ਪੋਸ਼ਣ, ਡੇਅਰੀ ਪ੍ਰੋਸੈਸਿੰਗ ਅਤੇ ਪਸ਼ੂਧਨ ਵਿਕਾਸ ਵਿੱਚ ਮੌਕਿਆਂ ਦੀ ਪੜਚੋਲ ਕਰਨ ਲਈ ਨਿੱਘਾ ਸੱਦਾ ਦਿੰਦਾ ਹਾਂ। "ਆਓ ਆਪਾਂ ਮਿਲ ਕੇ ਪੰਜਾਬ ਨੂੰ ਖੇਤੀ ਅਤੇ ਡੇਅਰੀ-ਅਧਾਰਤ ਉਦਯੋਗਾਂ ਲਈ ਇੱਕ ਗਲੋਬਲ ਹੱਬ ਵਿੱਚ ਬਦਲ ਦੇਈਏ।"
ਪੰਜਾਬ ਦੇ ਵਿਸ਼ਾਲ ਵੈਟਰਨਰੀ ਨੈੱਟਵਰਕ ਦਾ ਵੇਰਵਾ ਦਿੰਦੇ ਹੋਏ, ਪ੍ਰਮੁੱਖ ਸਕੱਤਰ ਪਸ਼ੂ ਪਾਲਣ ਸ਼੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਰਾਜ ਵਿੱਚ 1,367 ਵੈਟਰਨਰੀ ਹਸਪਤਾਲ, 1,489 ਡਿਸਪੈਂਸਰੀਆਂ ਅਤੇ 22 ਜ਼ਿਲ੍ਹਾ ਪੱਧਰੀ ਪੌਲੀਕਲੀਨਿਕ ਹਨ। ਇਸ ਤੋਂ ਇਲਾਵਾ, ਉੱਚ ਪੱਧਰੀ ਮਾਦਾ ਡੇਅਰੀ ਜਾਨਵਰਾਂ ਦੀ ਆਬਾਦੀ ਨੂੰ ਵਧਾਉਣ ਲਈ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈ ਵੀ ਐਫ) ਅਤੇ ਲਿੰਗ-ਕ੍ਰਮਬੱਧ ਵੀਰਜ ਵਰਗੀਆਂ ਉੱਨਤ ਪ੍ਰਜਨਨ ਤਕਨਾਲੋਜੀਆਂ ਨੂੰ ਅਪਣਾਇਆ ਜਾ ਰਿਹਾ ਹੈ, ਜਿਸ ਨਾਲ ਭਵਿੱਖ ਵਿੱਚ ਹੋਰ ਵੀ ਉੱਚ ਉਤਪਾਦਕਤਾ ਯਕੀਨੀ ਬਣਾਈ ਜਾ ਸਕੇ।
ਇਸ ਮੌਕੇ ਡੀ ਹਿਊਸ ਐਨੀਮਲ ਨਿਊਟ੍ਰੀਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਟਗਰ ਓਡੇਜਾਨਸ, ਕਾਰਗਿਲ ਦੇ ਵਪਾਰਕ ਨਿਰਦੇਸ਼ਕ (ਡੇਅਰੀ ਫੀਡ ਅਤੇ ਨਿਊਟ੍ਰੀਸ਼ਨ) ਸ਼੍ਰੀ ਪ੍ਰਸ਼ਾਂਤ ਸ਼ਿੰਦੇ ਅਤੇ ਦ ਵੈਲਯੂ ਅਲਕੇਮੀ ਦੇ ਸੰਸਥਾਪਕ ਸ਼੍ਰੀ ਸੰਦੀਪ ਗੋਇਲ ਸਮੇਤ ਪ੍ਰਮੁੱਖ ਉਦਯੋਗ ਆਗੂ ਮੌਜੂਦ ਸਨ।

Punjab-On-Path-To-Becoming-Global-Hub-For-Dairy-Animal-Nutrition-Gurmeet-Khudian-Woos-Investors-At-Ppis-2026


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead