ਪੰਜਾਬੀ ਲੋਕ ਵਿਰਾਸਤ ਅਕਾਡਮੀ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਜਿੰਦਰ ਨੂੰ ਮੁਬਾਰਕਾਂ
ਪੰਜਾਬੀ ਕਹਾਣੀਕਾਰ, ਰੇਖਾ ਚਿੱਤਰ ਲੇਖਕ ਅਤੇ ਸ਼ਬਦ (ਮੈਗਜ਼ੀਨ) ਦੇ ਸੰਪਾਦਕ ਜਲੰਧਰ ਵਾਸੀ ਜਿੰਦਰ ਦੇ ਕਹਾਣੀ ਸੰਗ੍ਰਹਿ “ਸੇਛਟੀ ਕਿੱਟ” ਨੂੰ ਢਾਹਾਂ ਪੁਰਸਕਾਰ ਉਪਰੰਤ ਹੁਣ ਭਾਰਤੀ ਸਾਹਿੱਤ ਪੁਰਸਕਾਰ ਮਿਲਣ ਦਾ ਐਲਾਨ ਹੋਇਆ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਿੰਦਰ ਨੂੰ ਮੁਬਾਰਕ ਦੇਂਦਿੋਾਂ ਕਿਹਾ ਹੈ ਕਿ ਉਸ ਦੀ ਕਲਮ ਦਾ ਸਨਮਾਨ ਸਾਡੇ ਸਭ ਲਈ ਸੁਭਾਗੀ ਘੜੀ ਵਾਂਗ ਹੈ।
2 ਫਰਵਰੀ 1954 ਨੂੰ ਤਹਿਸੀਲ ਨਕੋਦਰ ਦੇ ਪਿੰਡ ਲੱਧੜਾਂ, ਜ਼ਿਲ੍ਹਾ ਜਲੰਧਰ ਵਿੱਚ ਜਨਮੇ ਜਿੰਦਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਹਨ। ਜਿੰਦਰ ਨੇ 1975 ਵਿੱਚ ਡੀ.ਏ.ਵੀ. ਕਾਲਜ ਜਲੰਧਰ ਤੋਂ ਐੱਮ.ਏ. ਕੀਤੀ। ਜਿੰਦਰ ਨੇ ਪਹਿਲਾਂ ਮੰਡੀਕਰਨ ਬੋਰਡ ਵਿੱਚ ਆਕਸ਼ਨ ਰਿਕਾਰਡਰ, ਮੁਨੀਮ, ਪਰੂਫ਼ ਰੀਡਿੰਗ ਆਦਿ ਅਨੇਕ ਨਿੱਕਿਆ ਮੋਟੀਆਂ ਨੌਕਰੀਆਂ ਕਰਨ ਤੋਂ ਬਾਅਦ 1988 ਵਿੱਚ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਿੱਚ ਆਡੀਟਰ ਭਰਤੀ ਹੋ ਕੇ ਅਤੇ 29 ਫਰਵਰੀ 2012 ਨੂੰ ਸੇਵਾਮੁਕਤੀ ਹਾਸਲ ਕੀਤੀ।
ਜਿੰਦਰ ਦੀਆਂ ਸੇਫਟੀ ਕਿੱਟ ਤੋਂ ਪਹਿਲਾਂ ਕਹਾਣੀ ਸੰਗ੍ਰਹਿ ਜ਼ਖ਼ਮ (2010),ਅਜੇ ਅੰਤ ਨਹੀਂ (ਸੰਪਾਦਿਤ) ,1947 ਅੱਲੇ ਜ਼ਖ਼ਮਾਂ ਦੀ ਦਾਸਤਾਨ (ਸੰਪਾਦਿਤ) ਬਿਨਾਂ ਵਜ੍ਹਾ ਤਾਂ ਨਹੀਂ (2004, ,ਜ਼ਖ਼ਮ, ਦਰਦ ਔਰ ਪਾਪ (ਹਿੰਦੀ, 2011) ਤਹਿਜ਼ੀਬ (ਹੁਣ ਤੱਕ 55 ਕਹਾਣੀਆਂ, 2012) ਜ਼ਖ਼ਮ (ਮਰਾਠੀ, 2013)ਦਰਦ (ਮਰਾਠੀ, 2013)ਮੇਰੀਆਂ ਚੋਣਵੀਆਂ ਕਹਾਣੀਆਂ (2014) ਆਵਾਜ਼ਾਂ (2014) ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਕਵਾਸੀ ਰੋਟੀ (ਵਿਅਕਤੀ ਚਿੱਤਰ, 1998) ਜੇ ਇਹ ਸੱਚ ਹੈ ਤਾਂ? (ਰੇਖਾ ਚਿੱਤਰ, 2004) ਛੇ ਸੌ ਇਕਵੰਜਾ ਮੀਲ (ਸਫ਼ਰਨਾਮਾ, 2011) ਰੋਡੂ ਰਾਜਾ ਊਰਫ਼ ਫ਼ਜ਼ਲਦੀਨ (ਰੇਖਾ ਚਿੱਤਰ, 2013 ਵੀ ਛਪ ਚੁੱਕੀਆਂ ਹਨ।
ਡਾ. ਗੁਰਬੀਰ ਸਿੰਘ ਬਰਾੜ ਸੰਪਾਦਕ “ਸੁਰਤਿ” ਨੇ ਜਿੰਦਰ ਨਾਲ ਇੱਕ ਲੰਮੀ ਇੰਟਰਵਿਊ ਕਰਕੇ ਸੰਗਮ ਬੁੱਕਸ ਸਮਾਣਾ ਤੋਂ ਪੁਸਤਕ ਰੂਪ ਵਿੱਚ ਛਪਵਾਇਆ ਹੈ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)