ਪ੍ਰਭਦੀਪ ਸਿੰਘ ਨੱਥੋਵਾਲ (ਡਿਪਟੀ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ) ਦਾ ਆਪਣਾ ਲਿਖਿਆ ਅਤੇ ਗਾਇਆ ਗੀਤ "ਮੇਰੀ ਮਾਂ" ਪ੍ਰਸਿੱਧ ਲੋਕ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ Bhagwant Mann ਦੇ ਓ ਐੱਸ ਡੀ ਸੁਖਵੀਰ ਸਿੰਘ ਸੁੱਖੀ, ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਜ) ਅੰਕੁਰ ਮਹਿੰਦਰੂ, ਐੱਸ ਡੀ ਐੱਮ ਇਸਮਤ ਵਿਜੈ ਸਿੰਘ, ਐੱਸ ਡੀ ਐੱਮ ਸ੍ਰ ਗਗਨਦੀਪ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪੁਨੀਤਪਾਲ ਸਿੰਘ ਗਿੱਲ, ਸਹਾਇਕ ਕਮਿਸ਼ਨਰ (ਜ) ਸ੍ਰ ਰਾਜਵੀਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।ਨੱਥੋਵਾਲ ਨੇ ਕਿਹਾ ਕੀ ਇਹ ਗੀਤ ਮੈਂ ਖੁਦ ਲਿਖਿਆ ਅਤੇ ਗਾਇਆ ਹੈ। ਇਸ ਨੂੰ ਸੰਗੀਤਬੱਧ ਗੋਸ਼ਟ ਬੀ ਨੇ ਕੀਤਾ ਹੈ ਅਤੇ ਕੰਪੋਜ਼ਿੰਗ ਐਵੀ ਅਵਤਾਰ ਨੇ ਤਿਆਰ ਕੀਤੀ ਹੈ। ਵੀਡਿਓ ਐਡੀਟਿੰਗ ਅਤੇ ਪੋਸਟਰ ਮਨਮੋਹਨ ਉੱਭੀ ਨੇ ਤਿਆਰ ਕੀਤਾ ਹੈ। ਇਸ ਗੀਤ ਲਈ ਪੇਸ਼ਕਰਤਾ ਅਵਤਾਰ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਹੈ ਜੋ ਕਿ ਹਮੇਸ਼ਾਂ ਉਤਸ਼ਾਹਿਤ ਕਰਦੇ ਰਹਿੰਦੇ ਹਨ।ਪ੍ਰਭਦੀਪ ਸਿੰਘ ਨੱਥੋਵਾਲ ਨੇ ਕਿਹਾ ਕੀ ਇਹ ਮੇਰਾ ਤੀਜਾ ਗੀਤ ਹੈ। ਇਸ ਤੋਂ ਪਹਿਲਾਂ ਦੋ ਗੀਤ "ਪਾਉਣੀ ਵੋਟ ਜ਼ਰੂਰੀ ਹੈ" ਅਤੇ "ਪੁੱਤ ਪੰਜ ਦਰਿਆਵਾਂ ਦੇ" ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਪਿਆਰ ਮਿਲ ਰਿਹਾ ਹੈ।ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰਭਦੀਪ ਸਿੰਘ ਨੱਥੋਵਾਲ ਜੀ ਦੇ ਯੂ-ਟਿ-ਊ-ਬ ਚੈਨਲ Nathowal Talks ( https://www.youtuMeri Maa।।। Prabhdeep Singh Nathowal।।। Nathowal Talks।।।be.com/watch?v=x0MRwssN1So ) ਉੱਤੇ ਜਾ ਕੇ ਇਸ ਗੀਤ ਨੂੰ ਵੀ ਭਰਪੂਰ ਪਿਆਰ ਦੇਵੋਂਗੇ।
Prabhdeep-Singh-Nathowal-s-Song-meri-Maa-Released
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)