August 19, 2026 17:09:46

ਜ਼ੋਮੈਟੋ ਦੀ ਗਾਹਕਾਂ ਨੂੰ ਅਪੀਲ, ਭਾਰੀ ਗਰਮੀ ਤੇ ਲੂੁ ਦੇ ਕਹਿਰ ਕਾਰਨ ਦੁਪਹਿਰ ਵੇਲੇ ਨਾ ਕਰੋ ਆਰਡਰ

Jun3,2024 | Bureau | Delhi




ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ ਗਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੁਪਹਿਰ ਵੇਲੇ ਆਰਡਰ ਨਾ ਕਰਨ। ਕੰਪਨੀ ਨੇ ਇਹ ਅਪੀਲ ਦੇਸ਼ ’ਚ ਪੈ ਰਹੀ ਭਾਰੀ ਗਰਮੀ ਤੇ ਲੂੁ ਦੇ ਕਹਿਰ ਤੋਂ ਆਪਣੇ ਡਿਲੀਵਰੀ ਕਰਨ ਵਾਲੇ ਸਾਥੀਆਂ ਦੀ ਸਿਹਤ ਦੀ ਸੰਭਾਲ ਲਈ ਕੀਤੀ ਹੈ। ਜ਼ੋਮੈਟੋ ਨੇ ਕਿਹਾ ਕਿ ਜੇ ਬਹੁਤ ਜ਼ਰੂਰੀ ਨਾ ਹੋਵੇ ਤਾਂ ਦੁਪਹਿਰ ਵੇਲੇ ਫੂਡ ਆਰਡਰ ਨਾ ਕਰੋ। ਦੇਸ਼ ’ਚ ਇਸ ਵੇਲੇ ਜ਼ਬਰਦਸਤ ਗਰਮੀ ਪੈ ਰਹੀ ਹੈ। ਕਈ ਲੋਕਾਂ ਦੀ ਗਰਮੀ ਕਾਰਨ ਜਾਨ ਚਲੀ ਗਈ ਹੈ ਤੇ ਕਈ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਹਨ। ਭਾਰੀ ਗਰਮੀ ਕਾਰਨ ਕੁਝ ਸੂਬਿਆਂ ’ਚ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ ਜਿਸ ਨਾਲ ਲੂ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼, ਝਾਰਖੰਡ ਤੇ ਦਿੱਲੀ ’ਚ ਹੀਟਸਟ੍ਰੋਕ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਚੱਲ ਰਹੀ ਗਰਮੀ ਦੀ ਸਥਿਤੀ ਤੇ ਹੜ੍ਹਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਇਕ ਬੈਠਕ ਕੀਤੀ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਆਈਐੱਮਡੀ ਦੀ ਪੇਸ਼ੀਨਗੋਈ ਮੁਤਾਬਕ ਰਾਜਸਥਾਨ, ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਲੂ ਜਾਰੀ ਰਹਿਣ ਦੀ ਸੰਭਾਵਨਾ ਹੈ।

Zomato-s-Appeal-To-The-Customers-Do-Not-Order-In-The-Afternoon-Due-To-The-Intense-Heat-And-The-Fury-Of-Luu


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead