Philanthropy Club ਵੱਲੋਂ AIESEC ਦੇ ਸਹਿਯੋਗ ਨਾਲ 13 ਅਤੇ 14 ਸਤੰਬਰ ਨੂੰ ਗਲੋਬਲ ਵਿਲੇਜ ਸਮਾਗਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ, ਜਿਸ ਵਿੱਚ SDG 2030 ਦੇ ਸੁਨੇਹੇ ਨੂੰ ਪ੍ਰਚਾਰਿਤ ਕੀਤਾ ਗਿਆ।
ਇਸ ਸਮਾਗਮ ਵਿੱਚ NGO ਬਾਲਾਜੀ ਆਸ਼ਰਮ ਵੱਲੋਂ ਰੰਗ-ਰੰਗੀਲਾ ਡਾਂਡੀਆ ਅਤੇ ਫਲੈਸ਼ ਮੋਬ ਪੇਸ਼ ਕੀਤਾ ਗਿਆ ਅਤੇ NGO ਹੈਵਨਲੀ ਐਂਜਲਜ਼ ਵੱਲੋਂ ਭੰਗੜਾ ਪ੍ਰਦਰਸ਼ਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਹਿਮਾਂਸੂ ਜੈਨ ਨੇ ਸਮਾਗਮ ਦੀ ਸੋਭਾ ਵਧਾਈ, ਗਲੋਬਲ ਸਟੂਡੈਂਟਾਂ ਨਾਲ ਮੁਲਾਕਾਤ ਕੀਤੀ ਅਤੇ ਪਬਲਿਕ ਐਡਮਿਨਿਸਟ੍ਰੇਸ਼ਨ ਤੱਕ ਇਸ ਪ੍ਰੋਗਰਾਮ ਨੂੰ ਲਿਆਦੇ ਲਈ ਫ਼ਿਲਬਰਪੀ ਕਲੱਬ ਦੀ ਪ੍ਰਸ਼ੰਸਾ ਕੀਤੀ।
ਸੰਸਥਾਪਕ ਲਖਮਿੰਦਰ ਕੌਰ ਅਤੇ ਵਿਮਮੀ ਬਾਜਾਜ ਨੇ ਸ਼ਵੇਤਾ ਮਿਗਲਾਨੀ, ਹਰਕੰਵਲ ਸੇਖੋਂ, ਸ਼ਿਲਪਾ ਮਿਗਲਾਨੀ ਸਮੇਤ ਪੂਰੀ ਟੀਮ ਦੀ ਮਹਿਨਤ ਦੀ ਸਰਾਹਨਾ ਕੀਤੀ ਅਤੇ AIESEC ਟੀਮ ਗੁਰਨਿਮਰਤ, ਜਸ਼ਨ ਤੇ ਪ੍ਰੀਤ ਨੂੰ ਵੀ ਸ਼ਲਾਘਾ ਦਿੱਤੀ।
ਅਨੁ ਗੁਪਤਾ, ਸਿਮਰਤ ਕਥੂਰਿਆ, ਮਹਕ ਬੰਸਲ, ਰਿਮੀ ਅਤੇ ਜੈਜ਼ ਭੋਗਲ ਨੇ ਸਾਰੀਆਂ ਤਿਆਰੀਆਂ ਦਾ ਧਿਆਨ ਰੱਖਿਆ। ਪੂਨਮ, ਮਮਤਾ ਅਤੇ ਪ੍ਰੀਤੀ ਕਪੂਰ ਵੀ ਹਾਜ਼ਰ ਰਹੇ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)