ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇ ਸੀ ਆਈ) ਲੁਧਿਆਣਾ ਸੈਂਟਰਲ ਦੇ ਮੈਂਬਰਾਂ ਵਿੱਚ ਪਬਲਿਕ ਸਪੀਕਿੰਗ ਦੇ ਹੁਨਰ ਨੂੰ ਵਧਾਉਣ ਦੇ ਉਦੇਸ਼ ਨਾਲ ਜੇ ਸੀ ਆਈ ਲੁਧਿਆਣਾ ਸੈਂਟਰਲ ਵੱਲੋਂ ਇਕ ਇਫੈਕਟਿਵ ਪਬਲਿਕ ਸਪੀਕਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਚ ਮੈਂਬਰਾਂ ਨੇ ਹਿੱਸਾ ਲੈ ਕੇ ਆਪਣੇ ਬੋਲਚਾਲ ਦੇ ਹੁਨਰ ਨੂੰ ਵਧਾਉਣ ਵਾਸਤੇ ਟ੍ਰੇਨਿੰਗ ਲਈ ।
ਜੇ ਸੀ ਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਫੈਕਟਿਵ ਪਬਲਿਕ ਸਪੀਕਿੰਗ (ਈ ਪੀ ਐਸ) ਵਰਕਸ਼ਾਪ ਦਾ ਆਯੋਜਨ ਮੈਂਬਰਾਂ ਵਿੱਚ ਸਟੇਜ ਉੱਪਰ ਬੋਲਣ, ਗੱਲਬਾਤ ਦੇ ਤਰੀਕੇ , ਮਾਈਕ ਰਾਹੀਂ ਸੰਬੋਧਨ ਕਰਨ ਆਦਿ ਦੇ ਉਦੇਸ਼ਾਂ ਲਈ ਹੁਨਰ ਵਧਾਉਣ ਵਾਸਤੇ ਕੀਤਾ ਗਿਆ ਹੈ। ਇਸ ਵਰਕਸ਼ਾਪ ਰਾਹੀਂ ਮੈਂਬਰਾਂ ਨੂੰ ਆਪਣੇ ਕੰਮ ਕਾਜ, ਘਰ ਅਤੇ ਆਮ ਦਿਨਾਂ ਦੀ ਜ਼ਿੰਦਗੀ ਵਿੱਚ ਗੱਲਬਾਤ ਦੇ ਤਰੀਕਿਆਂ ਵਿੱਚ ਸੁਧਾਰ ਕਰਨ ਦਾ ਮੌਕਾ ਮਿਲੇਗਾ। ਉਹਨਾਂ ਦੱਸਿਆ ਕਿ ਇਹ ਵਰਕਸ਼ਾਪ ਪੂਰੀ ਤਰ੍ਹਾਂ ਫਰੀ ਹੈ ਅਤੇ ਆਉਂਦੇ ਦਿਨਾਂ ਦੌਰਾਨ ਅਜਿਹੀਆਂ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਐਨ ਜੀ ਓ ਵੱਲੋਂ ਮੈਂਬਰਾਂ ਦੇ ਹੁਨਰ ਵਿਕਾਸ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ।
ਇਸ ਦੌਰਾਨ ਵਰਕਸ਼ਾਪ ਵਿੱਚ ਹਿੱਸਾ ਲੈਣ ਪਹੁੰਚੇ ਮੈਂਬਰਾਂ ਵੱਲੋਂ ਜੇ ਸੀ ਆਈ ਲੁਧਿਆਣਾ ਸੈਂਟਰਲ ਈ ਪੀ ਐਸ ਵਰਕਸ਼ਾਪ ਦੀ ਸ਼ਲਾਘਾ ਕੀਤੀ ਗਈ, ਜਿਸ ਨਾਲ ਉਹਨਾਂ ਨੂੰ ਬਹੁਤ ਫਾਇਦਾ ਪਹੁੰਚੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਮੁੰਡੀ, ਟਰੇਨਰ ਆਭਾ ਸਿਕਰੀ, ਟਰੇਨਰ ਸੋਮਿਆ ਭਨੋਟ, ਟਰੇਨਰ ਗੌਤਮ ਸਿਕਰੀ, ਸਕੱਤਰ ਵਿਨਾਇਕ ਕਸ਼ਯਪ, ਜੁਆਇੰਟ ਸਕੱਤਰ ਰਸਲੀਨ ਕੌਰ, ਖਜਾਨਚੀ ਭੁਪਿੰਦਰ ਸਿੰਘ, ਜੁਆਇੰਟ ਖਜਾਨਚੀ ਅਵਤਾਰ ਸਿੰਘ, ਵੀਪੀ ਟ੍ਰੇਨਿੰਗ ਜਸਪਾਲ ਗਰੇਵਾਲ, ਡਾਇਰੈਕਟਰ ਰਿਤਿਕ ਪਲਾਹਾ, ਡਾਇਰੈਕਟਰ ਗੁਰਵਿੰਦਰ ਸਿੰਘ, ਵੀਪੀ ਮੈਨੇਜਮੈਂਟ ਕੁਲਜੀਤ ਸਿੰਘ, ਡਾਇਰੈਕਟਰ ਜਤਿੰਦਰ ਪਾਲ ਸਿੰਘ ਮੱਕੜ, ਡਾਇਰੈਕਟਰ ਗੁਰਪ੍ਰੀਤ ਸਿੰਘ ਰਿਆਤ, ਡਾਇਰੈਕਟਰ ਤੇਜਸਵੀ ਧੀਮਾਨ, ਡਾਇਰੈਕਟਰ ਪਰਮਜੀਤ ਸਿੰਘ, ਡਾਇਰੈਕਟਰ ਤਰੁਨ ਗੋਇਲ ਸਣੇ ਜੇ ਸੀ ਆਈ ਲੁਧਿਆਣਾ ਸੈਂਟਰਲ ਦੇ ਹੋਰ ਵੀ ਕਈ ਮੈਂਬਰ ਮੌਜੂਦ ਸਨ ।
J-C-I-Ludhiana-Central-Organises-E-P-S-Workshop-Members-Learn-Public-Speaking-Skills
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)