April 21, 2026 13:58:29

ਜੇ ਸੀ ਆਈ ਲੁਧਿਆਣਾ ਸੈਂਟਰਲ ਵੱਲੋਂ ਜੇ ਕੌਮ ਟੇਬਲ 4.0 - ਗ੍ਰੋਥ ਸੈਂਟਰਲ ਦਾ ਕੀਤਾ ਉਦਘਾਟਨ

Apr13,2026 | Meenu Galhotra | Ludhiana

ਨੌਜਵਾਨਾਂ ਨੂੰ ਬਿਜ਼ਨਸ ਦੀ ਨੈੱਟਵਰਕਿੰਗ ਦੇ ਮਿਲਣਗੇ ਮੌਕੇ

ਜੇ ਸੀ ਆਈ ਲੁਧਿਆਣਾ ਸੈਂਟਰਲ ਵੱਲੋਂ ਜੇ ਕੌਮ ਦਾ ਨਵਾਂ ਟੇਬਲ ਖੋਲ੍ਹਦੇ ਹੋਏ, ਸਥਾਨਕ ਹੋਟਲ ਮਹਾਰਾਜਾ ਰੇਜੰਸੀ
ਵਿੱਚ ਜੇ ਕੌਮ ਟੇਬਲ 4.0 - ਗ੍ਰੋਥ ਸੈਂਟਰਲ ਦਾ ਉਦਘਾਟਨ ਕੀਤਾ ਗਿਆ। ਨੌਜਵਾਨਾਂ ਦੇ ਬਿਜ਼ਨਸ, ਪਰਸਨੈਲਟੀ ਡਿਵੈੱਲਪਮੈਂਟ, ਨੈੱਟਵਰਕਿੰਗ ਸਣੇ ਹੋਰ ਕਈ ਪੱਖਾਂ ਦੇ ਵਿਕਾਸ ਲਈ ਕੰਮ ਕਰਨ ਵਾਲੀ ਐਨ ਜੀ ਓ ਜੂਨੀਅਰ ਚੈਂਬਰ ਇੰਟਰਨੈਸ਼ਨਲ ਵੱਲੋਂ ਕੀਤਾ ਗਿਆ ਇਹ ਇੱਕ ਹੋਰ ਉਪਰਾਲਾ ਹੈ।
ਇਸ ਮੌਕੇ ਜੇ ਸੀ ਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਜੇ ਕੌਮ ਲੁਧਿਆਣਾ 4.0 - ਗ੍ਰੋਥ ਸੈਂਟਰਲ ਨੌਜਵਾਨਾਂ ਵਿੱਚ ਬਿਜ਼ਨਸ ਦੇ ਗੁਣਾਂ ਦਾ ਵਿਕਾਸ ਕਰਨ ਸਣੇ ਨੈਟਵਰਕਿੰਗ ਵਧਾਏਗਾ, ਜਿਸ ਨਾਲ ਬਿਜਨਸਮੈਨਾਂ ਨੂੰ ਵਪਾਰ ਵਿੱਚ ਤਰੱਕੀ ਕਰਨ ਦਾ ਮੌਕਾ ਮਿਲੇਗਾ। ਉਹਨਾਂ ਦਾ ਉਦੇਸ਼ ਸਭ ਦੀ ਮਿਲ ਜੁਲ ਕੇ ਤਰੱਕੀ ਦੀ ਦਿਸ਼ਾ ਵੱਲ ਕਦਮ ਵਧਾਉਣ ਲਈ ਮਦਦ ਕਰਨਾ ਹੈ।
ਉਹਨਾਂ ਨੇ ਕਿਹਾ ਕਿ ਜੇ ਸੀ ਆਈ ਲੁਧਿਆਣਾ ਸੈਂਟਰਲ ਵੱਲੋਂ ਸਮੇਂ-ਸਮੇਂ ਸਿਰ ਆਪਣੇ ਮੈਂਬਰਾਂ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
ਇਸ ਮੌਕੇ ਜੋਨ ਦੇ ਚੇਅਰਮੈਨ ਸੰਜੇ ਸ਼ਰਮਾ, ਜੇ ਕੌਮ ਨੈਸ਼ਨਲ ਡਾਇਰੈਕਟਰ ਡਾ. ਰਜੀਵ ਅਗਰਵਾਲ, ਹੈਡ ਕੋਚ ਮਹੇਸ਼ ਅਰੋੜਾ, ਅਸਿਸਟੈਂਟ ਕੋਚ ਪਰਮਜੀਤ ਸਿੰਘ, ਜੇ ਕੌਮ ਟੇਬਲ 4.0 - ਗ੍ਰੋਥ ਸੈਂਟਰਲ ਦੇ ਚੇਅਰਮੈਨ ਅਮਿਤ ਗੁਲਾਟੀ, ਜੇ ਕੌਮ ਟੇਬਲ 1.0 ਦੇ ਚੇਅਰਮੈਨ ਦਮਨਜੀਤ ਸਿੰਘ, ਜੇ ਕੌਮ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਰਿਆਤ, ਕੁਲਜੀਤ ਸਿੰਘ, ਆਸ਼ੀਸ਼ ਚੋਪੜਾ, ਤੇਜਸਵੀ ਧੀਮਾਨ, ਰੋਹਿਤ ਜਿੰਦਲ, ਐਡਵੋਕੇਟ ਬਲਵਿੰਦਰ ਸਿੰਘ, ਰਾਹੁਲ ਭਾਰਦਵਾਜ, ਨਰੇਸ਼ ਕੁਮਾਰ ਸ਼ਰਮਾ, ਜਗਪ੍ਰੀਤ ਸਿੰਘ ਸਣੇ ਟੇਬਲ 1.0 ਅਤੇ 4.0 ਦੇ ਮੈਂਬਰ ਵੀ ਮੌਜੂਦ ਰਹੇ।

J-C-I-Ludhiana-Central-Inaugurates-j-Com-Table-4-0-Growth-Central-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead