February 16, 2026 09:04:00

ਪੰਜਾਬ ਨੂੰ ਚਿੱਟੇ ਦੇ ਡੂੰਘੇ ਹਨੇਰੇ ਵਿੱਚ ਧੱਕਣ ਵਾਲਿਆਂ ਦਾ ਓਐਸਡੀ ਅਤੇ ਡਰੋਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਿਰਸਾ ਦੇ ਮੂੰਹੋਂ ਇਮਾਨਦਾਰੀ ਸ਼ਬਦ ਹੀ ਬੇਈਮਾਨੀ ਲੱਗਦਾ ਹੈ: ਸ਼ੈਰੀ ਕਲਸੀ

Jun9,2025 | |

ਆਮ ਆਦਮੀ ਪਾਰਟੀ ਪੰਜਾਬ ਦੀ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵਿਰੁੱਧ ਲਗਾਏ ਗਏ ਝੂਠੇ ਦੋਸ਼ਾਂ ਦਾ ਸਖ਼ਤ ਜਵਾਬ ਦਿੱਤਾ ਹੈ। ਸਿਰਸਾ ਨੂੰ ਆੜੇ ਹੱਥੀਂ ਲੈਂਦਿਆਂ ਕਲਸੀ ਨੇ ਕਿਹਾ ਮੈਂ ਸੁਣਿਆ ਸੀ ਕਿ ਸਿਆਸਤਦਾਨ ਝੂਠ ਬੋਲਦੇ ਹਨ, ਪਰ ਇੰਨਾ ਨੰਗਾ ਅਤੇ ਸਫ਼ੇਦ ਝੂਠ ਕੋਈ ਬੋਲੇਗਾ, ਇਹ ਪਹਿਲੀ ਵਾਰ ਦੇਖਿਆ ਹੈ।

ਸ਼ੈਰੀ ਕਲਸੀ ਨੇ ਕਿਹਾ ਕਿ ਸਿਰਸਾ ਦਾ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਬਿਆਨ ਕਿ ਆਮ ਆਦਮੀ ਪਾਰਟੀ ਕਾਰਨ ਪੰਜਾਬ ਦੇ ਹਰ ਘਰ ਵਿੱਚ ਨਸ਼ਾ ਪਹੁੰਚ ਗਿਆ ਹੈ, ਇੱਕ ਸਰਾਸਰ ਝੂਠ ਅਤੇ ਸ਼ਰਮਨਾਕ ਬਿਆਨ ਹੈ। ਉਨ੍ਹਾਂ ਸਿਰਸਾ ਨੂੰ ਯਾਦ ਦਿਵਾਇਆ ਕਿ 2007 ਤੋਂ ਪਹਿਲਾਂ ਕਿਸੇ ਨੇ ਵੀ ਪੰਜਾਬ ਵਿੱਚ 'ਚਿੱਟਾ' ਸ਼ਬਦ ਨਹੀਂ ਸੁਣਿਆ ਸੀ ਅਤੇ 2007 ਤੋਂ 2017 ਤੱਕ ਪੰਜਾਬ ਵਿੱਚ ਸਰਕਾਰ ਭਾਜਪਾ ਅਤੇ ਅਕਾਲੀ ਦਲ ਦੀ ਸੀ।

ਸ਼ੈਰੀ ਨੇ ਕਿਹਾ ਕਿ ਇਹ ਉਹੀ ਦਹਾਕਾ ਸੀ ਜਦੋਂ ਪੰਜਾਬ ਨੂੰ ਯੋਜਨਾਬੱਧ ਢੰਗ ਨਾਲ ਨਸ਼ੇ ਦੀ ਦਲਦਲ ਵਿੱਚ ਧੱਕਿਆ ਗਿਆ ਸੀ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ, ਉਨ੍ਹਾਂ ਦੇ ਹੱਥਾਂ ਵਿੱਚ ਨਸ਼ੇ ਦੀਆਂ ਸਰਿੰਜਾਂ ਫੜਾ ਦਿੱਤੀਆਂ ਗਈਆਂ, ਅਤੇ ਨਸ਼ਾ ਤਸਕਰਾਂ ਨੂੰ ਰਾਜਨੀਤਿਕ ਸੁਰੱਖਿਆ ਦਿੱਤੀ ਗਈ।

ਸ਼ੈਰੀ ਕਲਸੀ ਨੇ ਸਿਰਸਾ ਨੂੰ ਯਾਦ ਦਿਵਾਇਆ ਕਿ ਉਹ ਖ਼ੁਦ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਰਹਿ ਚੁੱਕੇ ਹਨ। ਜੇਕਰ ਕੋਈ ਪੰਜਾਬ ਵਿੱਚ ਨਸ਼ਾ ਫੈਲਾਉਣ ਲਈ ਜ਼ਿੰਮੇਵਾਰ ਹੈ, ਤਾਂ ਉਹੀ ਸਰਕਾਰ ਅਤੇ ਉਸ ਸਰਕਾਰ ਦਾ ਹਿੱਸਾ ਰਹੇ ਲੋਕ ਹਨ।

ਕਲਸੀ ਨੇ ਸਿਰਸਾ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਓਐਸਡੀ ਹੋਣ ਦੇ ਬਾਵਜੂਦ ਪੰਜਾਬ ਲਈ ਕੀ ਕੀਤਾ? ਸਿਰਸਾ ਸਾਹਿਬ, ਮੈਨੂੰ ਦੱਸੋ ਕਿ ਉਦੋਂ ਤੁਹਾਡਾ ਪੰਜਾਬ ਵਿੱਚ ਕੀ ਯੋਗਦਾਨ ਸੀ? ਜਨਤਾ ਨੂੰ ਸਭ ਕੁਝ ਯਾਦ ਹੈ। ਉਸ ਸਮੇਂ ਗੁਰੂ ਦੀ ਗੋਲਕ ਦਾ ਘੁਟਾਲਾ ਕਰਨ ਦਾ ਦੋਸ਼ ਲੱਗਿਆ ਸੀ, ਅਤੇ ਹੁਣ ਤੁਸੀਂ ਸਾਨੂੰ ਇਮਾਨਦਾਰੀ ਦਾ ਸਬਕ ਸਿਖਾ ਰਹੇ ਹੋ?

ਕਲਸੀ ਨੇ ਸਿਰਸਾ ਦੇ ਪੰਜਾਬ ਬਾਰੇ ਬੋਲਣ ਦੇ ਇਰਾਦੇ 'ਤੇ ਵੀ ਸਵਾਲ ਉਠਾਇਆ ਅਤੇ ਕਿਹਾ ਕਿ ਜਿਹੜੇ ਆਗੂ ਹਰਿਆਣਾ ਵਿੱਚ ਪਲੇ ਅਤੇ ਦਿੱਲੀ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਪੰਜਾਬ ਦੀ ਮਿੱਟੀ ਅਤੇ ਇੱਥੋਂ ਦੇ ਦਰਦ ਬਾਰੇ ਕਿਵੇਂ ਪਤਾ ਹੋਵੇਗਾ?

ਕਲਸੀ ਨੇ ਕਿਹਾ ਕਿ ਲੋਕ ਸਭ ਦੇਖ ਰਹੇ ਹਨ ਕਿ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਸਕੂਲਾਂ ਨੂੰ ਬਦਲ ਰਹੀ ਹੈ, ਨੌਜਵਾਨਾਂ ਨੂੰ ਬਿਨਾਂ ਸਿਫ਼ਾਰਸ਼ ਅਤੇ ਰਿਸ਼ਵਤ ਦੇ ਨੌਕਰੀਆਂ ਮਿਲ ਰਹੀਆਂ ਹਨ ਅਤੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲ ਰਿਹਾ ਹੈ।ਇਸ ਲਈ ਸਿਰਸਾ ਵਰਗੇ ਆਗੂ ਹੁਣ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਨਹੀਂ ਕਰ ਸਕਦੇ।

The-Osd-Of-Those-Who-Pushed-Punjab-Into-The-Deep-Darkness-Of-Chitta-And-The-Very-Word-Of-Honesty-From-Sirsa-Who-Joined-Bjp-Out-Of-Fear-Seems-Dishonest-Sherry-Kalsi


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead