ਅਕਾਲੀ ਦਲ ਦੀ ਜਿੰਨੀ ਫ਼ਿਕਰ ਸੁਨੀਲ ਜਾਖੜ ਅਤੇ ਪ੍ਰਤਾਪ ਬਾਜਵਾ ਨੂੰ ਹੈ ਲੱਗਦਾ ਅੱਗੇ ਇਨ੍ਹਾਂ ਨੇ ਅਕਾਲੀ ਦਲ ਵਿੱਚ ਜਾਣਾ ਹੈ: ਤਰੁਣਪ੍ਰੀਤ ਸੌਂਧ
ਬਾਜਵੇ ਨੂੰ ਕਾਂਗਰਸ 'ਚ ਕੋਈ ਨਹੀਂ ਪੁੱਛਦਾ ਅਤੇ ਜਾਖੜ ਦੀ ਭਾਜਪਾ ਨੂੰ ਕੋਈ ਸਾਰ ਨਹੀਂ, ਪੰਜਾਬ ਦੇ ਲੋਕਾਂ ਨੇ ਇਨ੍ਹਾਂ ਚੋਂ ਕਿਸੇ ਨੂੰ ਮੂੰਹ ਨਹੀਂ ਲਗਾਉਣਾ: ਸੌਂਧ
ਕਿਹਾ- ਬਾਜਵਾ ਸਾਹਿਬ, ਤੁਹਾਨੂੰ ਅਕਾਲੀ ਦਲ ਦੇ 'ਖ਼ਾਲੀ' ਹੋਣ ਦੀ ਚਿੰਤਾ ਹੈ, ਪਰ ਪੰਜਾਬ ਦੇ ਲੋਕਾਂ ਨੇ ਤਾਂ ਅਕਾਲੀ, ਭਾਜਪਾ ਅਤੇ ਕਾਂਗਰਸ ਦੇ ਸਾਰੇ ਲੋਕਾਂ ਨੂੰ ਵਿਹਲੇ ਕਰ ਦਿੱਤਾ ਹੈ
'ਆਪ' ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 'ਤੇ ਨਿਸ਼ਾਨਾ ਸਾਧਿਆ, ਅਕਾਲੀ ਦਲ ਬਾਰੇ ਉਨ੍ਹਾਂ ਦੇ ਹਾਲੀਆ ਬਿਆਨ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਦੀਆਂ ਰਾਜਨੀਤਿਕ ਇੱਛਾਵਾਂ 'ਤੇ ਸਵਾਲ ਉਠਾਏ। ਸੌਂਧ ਨੇ ਕਿਹਾ ਕਿ ਬਾਜਵਾ ਦੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਯਤਨ ਅਸਫਲ ਹੋਣਗੇ ਕਿਉਂਕਿ ਸੂਬੇ ਨੇ ਪਹਿਲਾਂ ਹੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਨਕਾਰ ਦਿੱਤਾ ਹੈ।
ਸੌਂਧ ਨੇ ਕਿਹਾ, "ਬਾਜਵਾ ਸਾਹਿਬ, ਤੁਸੀਂ ਜੋ ਵੀ ਕਹਿ ਜਾਓ ਪਰ ਤੁਸੀਂ ਕਦੇ ਵੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ। ਇਹ ਲਿਖ ਕੇ ਲੈ ਲਿਓ। ਪੰਜਾਬ ਦੇ ਲੋਕਾਂ ਨੇ ਤੁਹਾਡੀ ਅਸਲੀਅਤ ਦੇਖ ਲਈ ਹੈ। ਉਹ 2022 ਵਿੱਚ ਸਾਰੀਆਂ ਰਵਾਇਤੀ ਪਾਰਟੀਆਂ ਅਤੇ ਵੰਸ਼ਵਾਦੀ ਨੇਤਾਵਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ।"
ਕੀ ਬਾਜਵਾ ਤੇ ਜਾਖੜ 'ਖ਼ਾਲੀ ਦਲ' ਵਿਚ ਸ਼ਾਮਲ ਹੋ ਰਹੇ ਹਨ?
ਅਕਾਲੀ ਦਲ ਦੀ ਤਰਸਯੋਗ ਹਾਲਤ 'ਤੇ ਬਾਜਵਾ ਦੀ ਚਿੰਤਾ ਦਾ ਮਜ਼ਾਕ ਬਣਾਉਂਦੇ ਹੋਏ, ਸੌਂਧ ਨੇ ਕਿਹਾ, "ਪਹਿਲਾਂ, ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਅਕਾਲੀ ਦਲ 'ਖ਼ਾਲੀ' (ਖੋਖਲਾ) ਹੈ, ਅਤੇ ਹੁਣ ਬਾਜਵਾ ਇਸ ਨੂੰ ਦੁਹਰਾਉਂਦੇ ਹਨ। ਕੀ ਤੁਸੀਂ ਦੋਵੇਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾਂ ਇਸ ਦਾ ਇੱਕ ਨਵਾਂ ਸੰਸਕਰਣ ( ਦੂਜੀ ਜਾਂ ਨਵੀਂ ਪਾਰਟੀ) ਬਣਾਉਣ ਦੀ ਯੋਜਨਾ ਬਣਾ ਰਹੇ ਹੋ? ਅਜਿਹਾ ਲੱਗਦਾ ਹੈ ਕਿ ਨਾ ਤਾਂ ਕਾਂਗਰਸ ਅਤੇ ਨਾ ਹੀ ਭਾਜਪਾ ਕੋਲ ਪੰਜਾਬ ਵਿੱਚ ਕੋਈ ਦਿਸ਼ਾ ਹੈ ਅਤੇ ਉਨ੍ਹਾਂ ਦੇ ਆਗੂ ਸਿਰਫ਼਼ ਆਪਣੀ ਸਾਖ਼ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।"
ਦਹਾਕਿਆਂ ਤੋਂ ਕਾਂਗਰਸ ਦੀ ਤਰੱਕੀ ਦੀ ਘਾਟ ਨੂੰ ਉਜਾਗਰ ਕਰਦੇ ਹੋਏ ਸੌਂਧ ਨੇ ਬਾਜਵਾ ਦੇ ਯੋਗਦਾਨ 'ਤੇ ਸਵਾਲ ਉਠਾਇਆ: "ਰਾਜਨੀਤੀ ਵਿੱਚ 50 ਸਾਲਾਂ ਦੌਰਾਨ, ਤੁਸੀਂ ਪੰਜਾਬ ਲਈ ਕੀ ਕੀਤਾ ਹੈ? ਕਾਂਗਰਸ ਨੇ ਸੂਬੇ ਦੀਆਂ ਸਮੱਸਿਆਵਾਂ ਵਿੱਚ ਸਿਰਫ ਵਾਧਾ ਕੀਤਾ ਹੈ, ਭਾਵੇਂ ਇਹ ਨਸ਼ਾ ਤਸਕਰਾਂ ਨੂੰ ਬਚਾਉਣਾ ਹੋਵੇ ਜਾਂ ਪੰਜਾਬ ਦੇ ਸਰੋਤਾਂ ਦਾ ਸ਼ੋਸ਼ਣ ਕਰਨਾ। ਕੀ ਤੁਸੀਂ ਪੰਜਾਬ ਦੇ ਲੋਕਾਂ ਲਈ ਇੱਕ ਵੀ ਪ੍ਰਾਪਤੀ ਦਾ ਨਾਂ ਦੱਸ ਸਕਦੇ ਹੋ?"
ਇਸ ਦੇ ਉਲਟ, ਸੌਂਧ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਪੰਜਾਬ ਦੇ ਡਰੱਗ ਸੰਕਟ ਨਾਲ ਨਜਿੱਠਣ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। "ਅਸੀਂ ਨਸ਼ਿਆਂ ਨੂੰ ਨਿਰਨਾਇਕ ਢੰਗ ਨਾਲ ਜੜ੍ਹੋਂ ਉਖਾੜ ਰਹੇ ਹਾਂ। ਸਾਡੀ ਪੁਲਿਸ ਬਿਨਾਂ ਕਿਸੇ ਪੱਖਪਾਤ ਜਾਂ ਦਖ਼ਲਅੰਦਾਜ਼ੀ ਦੇ ਕੰਮ ਕਰਦੀ ਹੈ। ਜਦੋਂ ਕਾਂਗਰਸ ਦੀ ਸੁਰੱਖਿਆ ਹੇਠ ਨਸ਼ਾ ਤਸਕਰੀ ਕਰਨ ਵਾਲੇ ਵਧ-ਫੁੱਲ ਰਹੇ ਸਨ ਤਾਂ ਤੁਸੀਂ ਅਤੇ ਤੁਹਾਡੀ ਪਾਰਟੀ ਕਿੱਥੇ ਸੀ?"
'ਆਪ' ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਵਿੱਚ ਪੁਲਿਸ, ਕਾਨੂੰਨ ਵਿਵਸਥਾ ਅਤੇ ਨਸ਼ਿਆਂ ਨਾਲ ਸਬੰਧਿਤ ਮੁੱਦਿਆਂ 'ਤੇ ਉਨ੍ਹਾਂ ਦੀਆਂ ਗੁੰਮਰਾਹਕੁੰਨ ਟਿੱਪਣੀਆਂ ਨੂੰ ਗ਼ਲਤ ਦੱਸਿਆ। ਸੌਂਧ ਨੇ ਕਿਹਾ, "ਬਾਜਵਾ ਸਾਹਿਬ, ਜੇਕਰ 'ਥਾਰ ਵਾਲੀ ਬੀਬੀ' ਗ਼ਲਤ ਕੰਮਾਂ ਵਿੱਚ ਸ਼ਾਮਲ ਸੀ, ਤਾਂ ਇਹ ਉਹੀ ਪੁਲਿਸ ਸੀ ਜਿਸਨੇ ਉਸ ਵਿਰੁੱਧ ਕਾਰਵਾਈ ਕੀਤੀ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਦੀ ਅਟੱਲ ਵਚਨਬੱਧਤਾ ਨੂੰ ਦਰਸਾਉਂਦਾ ਹੈ। ਤੁਹਾਡੀਆਂ ਪਿਛਲੀਆਂ ਸਰਕਾਰਾਂ ਦੇ ਉਲਟ ਜਿਨ੍ਹਾਂ ਨੇ ਦੋਸ਼ੀਆਂ ਨੂੰ ਬਚਾਇਆ, ਸਾਡੀ ਸਰਕਾਰ ਸਾਰੇ ਗ਼ਲਤ ਕਰਨ ਵਾਲਿਆਂ ਵਿਰੁੱਧ ਨਿਰਪੱਖ ਕਾਰਵਾਈ ਨੂੰ ਯਕੀਨੀ ਬਣਾਉਂਦੀ ਹੈ।"
ਕੈਪਟਨ ਅਮਰਿੰਦਰ ਵੱਲੋਂ ਕੀਤੇ ਗਏ ਖੋਖਲੇ ਵਾਅਦਿਆਂ ਵੱਲ ਇਸ਼ਾਰਾ ਕਰਦਿਆਂ ਸੌਂਧ ਨੇ ਕਿਹਾ ਕਿ ਉਨ੍ਹਾਂ ਨੇ ਚਾਰ ਹਫ਼ਤਿਆਂ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ, "ਤੁਹਾਡੇ 'ਮਹਾਰਾਜਾ ਸਾਹਿਬ' ਕਿੱਥੇ ਹਨ, ਜਿਨ੍ਹਾਂ ਨੇ ਕਦੇ ਦਾਅਵਾ ਕੀਤਾ ਸੀ ਕਿ ਉਹ ਚਾਰ ਹਫ਼ਤਿਆਂ ਵਿੱਚ ਨਸ਼ੇ ਖ਼ਤਮ ਕਰ ਦੇਣਗੇ? ਜਦੋਂ ਤੁਸੀਂ ਕਦੇ ਉਨ੍ਹਾਂ ਨੂੰ ਆਪਣਾ 'ਗੁਰੂਦੇਵ' ਕਹਿੰਦੇ ਸੀ, ਹੁਣ ਉਹ ਕਿੱਥੇ ਹਨ? ਜਦੋਂ ਤੁਸੀਂ ਸਾਰੇ ਸੱਤਾ ਦਾ ਆਨੰਦ ਮਾਣ ਰਹੇ ਸੀ ਤਾਂ ਪੰਜਾਬ ਨੇ ਦੁੱਖ ਝੱਲਿਆ।" ਉਨ੍ਹਾਂ ਪ੍ਰਤਾਪ ਬਾਜਵਾ ਨੂੰ ਇਹ ਵੀ ਯਾਦ ਦਿਵਾਇਆ ਕਿ ਕਿਵੇਂ ਕਾਂਗਰਸ ਦੇ ਰਾਜ ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਦਫ਼ਤਰ 'ਤੇ ਇੱਕ ਪਾਕਿਸਤਾਨੀ, ਅਰੂਸਾ ਆਲਮ ਦਾ ਰਾਜ ਸੀ।
ਪੰਜਾਬ ਨੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ
ਸੌਂਧ ਨੇ ਦੁਹਰਾਇਆ ਕਿ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਤੋਂ ਦੂਰੀ ਬਣਾ ਲਈ ਹੈ। ਉਨ੍ਹਾਂ ਕਿਹਾ "ਬਾਜਵਾ ਅਕਾਲੀ ਦਲ ਦੇ 'ਖਾਲੀ' ਹੋਣ ਬਾਰੇ ਚਿੰਤਤ ਹੋ ਸਕਦੇ ਹਨ, ਪਰ ਸੱਚਾਈ ਇਹ ਹੈ ਕਿ ਪੰਜਾਬ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਇੱਕੋ ਜਿਹੇ ਤੌਰ 'ਤੇ ਨਕਾਰ ਦਿੱਤਾ ਹੈ। ਸੂਬਾ ਹੁਣ ਪੁਰਾਣੀ ਰਾਜਨੀਤੀ ਅਤੇ ਬਿਆਨਬਾਜ਼ੀ 'ਤੇ ਨਹੀਂ, ਸਗੋਂ ਤਰੱਕੀ 'ਤੇ ਕੇਂਦਰਿਤ ਹੈ।"
ਸੌਂਧ ਨੇ ਬਾਜਵਾ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ ਅਤੇ ਜਵਾਬਦੇਹੀ 'ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ "ਪੰਜਾਬ ਇਮਾਨਦਾਰ ਲੀਡਰਸ਼ਿਪ ਅਤੇ ਤਰੱਕੀ ਦਾ ਹੱਕਦਾਰ ਹੈ, ਬੇਬੁਨਿਆਦ ਬਿਆਨਾਂ ਅਤੇ ਧਿਆਨ ਭਟਕਾਉਣ ਦਾ ਨਹੀਂ। 'ਆਪ' ਸਰਕਾਰ ਪਾਰਦਰਸ਼ੀ ਸ਼ਾਸਨ ਪ੍ਰਦਾਨ ਕਰਨ ਅਤੇ ਸੂਬੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਚਨਬੱਧ ਹੈ।"
Sondh-To-Partap-Bajwa-Say-Whatever-You-Want-But-You-Will-Never-Become-Punjab-s-Chief-Minister
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)