February 16, 2026 09:02:33

"ਤੁਹਾਡਾ ਪਿੰਡ, ਤੁਹਾਡਾ ਗਰੁੱਪ – ਹਰ ਬੂਥ ਤੱਕ ਤੁਹਾਡੀ ਆਵਾਜ਼" ਅਭਿਆਨ ਹੇਠ ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ

Jul25,2025 | Meenu Galhotra | Ludhiana

2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਈਆਂ ਸ਼ੁਰੂ


ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਵੱਲੋਂ ਅੱਜ ਸਰਕਟ ਹਾਊਸ ਵਿਖੇ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਦੀ ਅਗਵਾਈ ਸ਼ਹਿਰੀ ਜਤਿੰਦਰ ਖੰਗੂੜਾ ਵੱਲੋਂ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਪਾਰਟੀ ਦੇ ਸੰਗਠਨ ਢਾਂਚੇ ਨੂੰ ਵਧਾ ਕੇ ਹਰੇਕ ਵਾਰਡ ਤੋਂ ਬੂਥ ਪੱਧਰ ਤੱਕ ਲਿਜਾਣਾ ਸੀ, ਤਾਂ ਜੋ ਆਮ ਆਦਮੀ ਪਾਰਟੀ ਦੀ ਆਵਾਜ਼ ਸਿੱਧੀ ਤੌਰ 'ਤੇ ਹਰੇਕ ਘਰ, ਹਰੇਕ ਬੂਥ, ਹਰੇਕ ਨਾਗਰਿਕ ਤੱਕ ਪਹੁੰਚ ਸਕੇ।

ਜਤਿੰਦਰ ਖੰਗੂੜਾ ਨੇ ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ,"ਸਿਰਫ ਪਿੰਡ ਜਾਂ ਵਾਰਡ ਪੱਧਰ ਤੱਕ ਹੀ ਨਹੀਂ, ਸਾਨੂੰ ਆਪਣਾ ਸੰਗਠਨ ਹਰੇਕ ਬੂਥ ਤੱਕ ਮਜ਼ਬੂਤ ਕਰਨਾ ਹੋਵੇਗਾ। ਹਰੇਕ ਮੁਹੱਲਾ, ਹਰੇਕ ਵੋਟਰ ਤੱਕ ਸਿੱਧਾ ਸੰਪਰਕ ਬਣਾਉਣਾ ਤੇ ਪਾਰਟੀ ਦੀ ਨੀਤੀ ਤੇ ਸੋਚ ਉਥੇ ਲੈ ਜਾਣੀ ਹੈ"। ਉਨ੍ਹਾਂ ਨੇ ਇਸ ਅਭਿਆਨ ਨੂੰ ਆਮ ਆਦਮੀ ਪਾਰਟੀ ਦੀ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਲਾ ਕਦਮ ਕਰਾਰ ਦਿੱਤਾ।

ਇਸ ਮੁਹਿੰਮ ਤਹਿਤ ਹਰੇਕ ਵਾਰਡ 'ਚ ਬੂਥ ਪੱਧਰੀ ਟੀਮਾਂ ਦੀ ਬਣਤਰ, ਬੂਥ ਇੰਚਾਰਜ ਦੀ ਨਿਯੁਕਤੀ, ਤੇ ਜ਼ਮੀਨੀ ਪੱਧਰ 'ਤੇ ਚੋਣੀ ਤਿਆਰੀਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਹੋਈ। ਜਲਦੀ ਹੀ ਵੱਡੇ ਪੈਮਾਨੇ 'ਤੇ ਗ੍ਰਾਸਰੂਟ ਸਤਰ 'ਤੇ ਵਰਕਰ ਰੈਲੀਜ਼ ਅਤੇ ਜਨ ਸੰਪਰਕ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸ ਮੀਟਿੰਗ ਵਿੱਚ ਡਾਕਟਰ ਤੇਜਪਾਲ ਗਿੱਲ, ਵਿਜੇ ਬੇਕਟਰ, ਰਮਨਦੀਪ ਸੰਧੂ ਗਰੇਵਾਲ, ਪ੍ਰਿੰਸ ਜੋਹਰ, ਦਸ਼ਮੇਸ਼ ਸਿੰਘ, ਪੁਨੀਤ ਸਾਹਨੀ, ਸ਼ਰਨਪਾਲ ਸਿੰਘ, ਨਵਦੀਪ ਨਵੀ, ਹਰਨੇਕ ਸਿੰਘ ਸੇਖੋ, ਅਮਰਜੀਤ ਸਿੰਘ, ਮਨਜੀਤ ਸਿੰਘ ਹਰਮਨ, ਕਰਮਜੀਤ ਸਿੰਘ ਡੱਲਾ, ਗੁਰਵਿੰਦਰ ਸਿੰਘ ਤੂਰ ਅਤੇ ਹੋਰ ਵੀ ਸਾਥੀ ਮੌਜੂਦ ਸਨ।

Aam-Aadmi-Party-Special-Meeting-Under-The-Campaign-your-Village-Your-Group-Your-Voice-To-Every-Booth-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead