March 15, 2026 01:03:43

ਸੁਖਪਾਲ ਖਹਿਰਾ ਦੀ ਵਿਵਾਦਿਤ ਟਿੱਪਣੀ ਤੋਂ ਬਾਅਦ ‘ਆਪ’ ਮਹਿਲਾ ਵਲੰਟੀਅਰਜ ਨੇ ਕੀਤਾ ਰੋਸ ਪ੍ਰਦਰਸ਼ਨ

Mar11,2026 | Abhi | Ludhiana

-ਕਿਹਾ! ਸਮੁੱਚੀ ਨਾਰੀ ਸ਼ਕਤੀ ਨੂੰ ਕੀਤਾ ਸ਼ਰਮਸਾਰ, ਖਹਿਰਾ ਤੁਰੰਤ ਮੰਗੇ ਮੁਆਫੀ- ਜ਼ਿਲ੍ਹਾ ਪ੍ਰਧਾਨਜਤਿੰਦਰਸਿੰਘਖੰਗੂੜਾਨੇ ਪ੍ਰੈਸ ਕਾਨਫਰੰਸ ਰਾਹੀਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ

ਸੁਖਪਾਲ ਖਹਿਰਾ ਦੇ ਮਹਿਲਾਵਾਂ ਪ੍ਰਤੀ ਵਿਵਾਦਿਤ ਟਿੱਪਣੀ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਲੰਟੀਅਰਜ਼ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਮਹਿਲਾ ਵਲੰਟੀਅਰ ਮਨਪ੍ਰੀਤ ਖੰਗੂੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਵਿੱਚ ਬੌਖਲਾਹਟ ਸਾਫ ਨਜ਼ਰ ਆ ਰਹੀ ਹੈ।ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਵੱਲੋਂ ਕੀਤੀ ਭੱਦੀ ਟਿੱਪਣੀ ਨੇ ਸਮੁੱਚੀ ਨਾਰੀ ਸ਼ਕਤੀ ਨੂੰ ਸ਼ਰਮਸਾਰ ਕੀਤਾ ਹੈ ਅਤੇ ਖਹਿਰਾ ਨੂੰ ਇਸ ਸਬੰਧੀ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।ਇਸੇ ਲੜੀ ਤਹਿਤ ‘ਆਪ’ ਦੇਜ਼ਿਲ੍ਹਾਪ੍ਰਧਾਨਜਤਿੰਦਰਸਿੰਘਖੰਗੂੜਾਵੱਲੋਂਇੱਕਪ੍ਰੈੱਸਕਾਨਫਰੰਸਰਾਹੀਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਖੰਗੂੜਾ ਦੇ ਨਾਲ ਗੁਰਦਰਸ਼ਨ ਪੁਰੀ, ਤੇਜਪਾਲ ਸਿੰਘ ਗਿੱਲ, ਮਨੀਸ਼ਾ ਕਪੂਰ, ਅਜਿੰਦਰਪਾਲ ਕੌਰ ਵੀ ਮੌਜੂਦ ਸਨ।ਜ਼ਿਲ੍ਹਾਪ੍ਰਧਾਨਜਤਿੰਦਰਸਿੰਘਖੰਗੂੜਾਨੇ ਕਿਹਾ ਕਿ ਆਮ ਆਦਮੀ ਪਾਰਟੀ ਜੁਮਲੇਬਾਜੀ ਤੋਂ ਉੱਪਰ ਉੱਠ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਵੀ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਗਿਆ ਸੀ ਅਤੇ ਹੁਣ ਪੰਜਾਬ ਸੂਬੇ ਵਿੱਚ ਵੀ ਮਹਿਲਾਵਾਂ ਨੂੰ 1000 ਰੁਪਏ ਦੀ ਗਰੰਟੀ ਨਾਲ ਹਰ ਵਾਅਦਾ ਪੂਰਾ ਕੀਤਾ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਵੱਧ ਜਨਰਲ ਕੈਟਾਗਰੀ ਦੀ ਮਹਿਲਾ ਨੂੰ 1000 ਰੁਪਏ ਤੇ ਐਸ ਸੀ ਕੈਟਾਗਰੀ ਦੀ ਮਹਿਲਾਵਾਂ ਦੇ ਖਾਤਿਆਂ ਵਿੱਚ 1500 ਰੁਪਏ ਪਾਏ ਜਾਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਇੱਕ ਐਸ ਸੀ ਪਰਿਵਾਰ ਵਿੱਚ ਤਿੰਨ ਮਹਿਲਾਵਾਂ ਹਨ ਤਾਂ ਹਰ ਮਹੀਨੇ ਪਰਿਵਾਰ ਨੂੰ 4500 ਰੁਪਏ ਮਿਲਣਗੇ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜਾਰਾ ਠੀਕ ਢੰਗ ਨਾਲ ਚੱਲ ਸਕੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਬਿਜਲੀ ਪਹਿਲਾਂ ਹੀ ਮੁਫ਼ਤ ਦਿੱਤੀ ਜਾ ਰਹੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਔਰਤਾਂ ਨੂੰ ਮੁਫ਼ਤ ਬੱਸ ਸਹੂਲਤ, ਇਲਾਜ਼ ਲਈ ਮੁਹੱਲਾ ਕਲੀਨਿਕ, 10 ਲੱਖ ਰੁਪਏ ਤੱਕ ਦੀ ਕੈਸ਼ਲੈਸ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸਦੇ ਉਲਟ ਮੋਦੀ ਵੱਲੋਂ ਆਮ ਲੋਕਾਂ ਦੇ ਖਾਤਿਆਂ ਵਿੱਚ 15-15 ਲੱਖ ਰੁਪਏ ਪਾਉਣ ਦਾ ਕੂੜ ਪ੍ਰਚਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਲਦ ਹਰ-ਘਰ ਰੋਸਈ ਮੁਹਿੰਮ ਤਹਿਤ ਲੋਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।
ਜ਼ਿਲ੍ਹਾ
ਪ੍ਰਧਾਨਜਤਿੰਦਰਸਿੰਘਖੰਗੂੜਾਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਿਆ ਕਰਨ ਲਈ ਵਚਨਬੱਧ ਹੈ।

Aap-Women-Volunteers-Protest-After-Sukhpal-Khaira-s-Controversial-Remarks


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead