October 4, 2026 06:30:04

ਅਮਰਜੀਤ ਚਾਵਲਾ 'ਤੇ 8 ਮਹੀਨੇ ਸਰਾਂ 'ਚ ਸ਼ੋਸ਼ਣ ਦੇ ਦੋਸ਼, ਲੱਖਾਂ ਰੁਪਏ ਦੀ ਹੇਰਾਫੇਰੀ 'ਤੇ ਐਸਜੀਪੀਸੀ ਅਤੇ ਸੁਖਬੀਰ ਬਾਦਲ ਦੀ ਚੁੱਪ ਵੱਡੇ ਸਵਾਲ ਖੜ੍ਹੇ ਕਰਦੀ ਹੈ:ਬਲਤੇਜ ਪੰਨੂ

Oct3,2026 | Vazul Galhotra | Chandigarh

*ਦੇਸ਼-ਵਿਦੇਸ਼ 'ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਸਮੂਹ ਪੰਜਾਬੀਆਂ ਤੋਂ ਸੱਚਾਈ ਕਿਉਂ ਛੁਪਾਈ ਜਾ ਰਹੀ ਹੈ?ਬਲਤੇਜ ਪੰਨੂ**ਪੀੜਤਾ ਦੇ ਚਰਿੱਤਰ 'ਤੇ ਸਵਾਲ ਚੁੱਕਣ ਵਾਲੇ ਵਿਰਸਾ ਸਿੰਘ ਵਲਟੋਹਾ ਦੱਸਣ ਕਿ 8 ਮਹੀਨੇ ਮਹਿਲਾ ਨੂੰ ਸਰਾਂ 'ਚ ਰੱਖ ਕੇ ਐਸਜੀਪੀਸੀ ਦੇ ਨਿਯਮਾਂ ਦੀਆਂ ਧੱਜੀਆਂ ਕਿਉਂ ਉਡਾਈਆਂ ਗਈਆਂ?ਬਲਤੇਜ ਪੰਨੂ**ਐਸਜੀਪੀਸੀ ਦੇ ਨਿਯਮਾਂ ਦੇ ਵਿਰੁੱਧ ਇੱਕ ਇਕੱਲੀ ਔਰਤ ਨੂੰ ਇੰਨੇ ਮਹੀਨਿਆਂ ਤੱਕ ਸਰਾਂ 'ਚ ਕਮਰਾ ਕਿਵੇਂ ਮਿਲ ਗਿਆ? ਬਲਤੇਜ ਪੰਨੂ**ਪੰਜਾਬ ਪੁਲਿਸ ਦੀ ਜਾਂਚ 'ਚ ਸਹਿਯੋਗ ਕਰਨ ਦੀ ਬਜਾਏ ਸੀਬੀਆਈ ਜਾਂਚ ਦੀ ਮੰਗ ਕਰਕੇ ਆਖਿਰ ਕਿਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਲਤੇਜ ਪੰਨੂ**ਜੇ ਨੀਅਤ ਸਾਫ਼ ਸੀ ਤਾਂ ਕਿਸੇ ਸਾਬਕਾ ਗੁਰਸਿੱਖ ਜੱਜ ਜਾਂ ਸਾਬਕਾ ਗੁਰਸਿੱਖ ਆਈਪੀਐਸ ਅਫ਼ਸਰ ਤੋਂ ਜਾਂਚ ਕਿਉਂ ਨਹੀਂ ਕਰਵਾਈ ਗਈ:ਬਲਤੇਜ ਪੰਨੂ**ਧਾਮੀ ਸਾਹਿਬ ਜੂਨੀਅਰਾਂ ਦੀ ਜਾਂਚ ਕਮੇਟੀ ਬਣਾ ਕੇ ਮੁੱਦਾ ਦਬਾਉਣ ਦੀ ਕੋਸ਼ਿਸ਼ ਨਾ ਕਰੋ, ਆਪਣੇ ਬੈਗ 'ਚ ਪਿਆ ਘਪਲਿਆਂ ਦਾ ਕੱਚਾ-ਚਿੱਠਾ ਖੋਲ੍ਹ ਕੇ ਦੇਖੋ: ਬਲਤੇਜ ਪੰਨੂ**ਪੰਜਾਬ ਦੀ ਇਸ ਪਵਿੱਤਰ ਧਰਤੀ 'ਤੇ ਲੋਕ ਸੀਸ ਨਿਵਾਉਣ ਆਉਂਦੇ ਹਨ, ਉੱਥੇ ਕਿਸੇ ਔਰਤ ਨਾਲ 8 ਮਹੀਨੇ ਕੀ ਹੁੰਦਾ ਰਿਹਾ, ਧਾਮੀ ਸਾਹਿਬ ਨੂੰ ਇਸਦਾ ਜਵਾਬ ਦੇਣਾ ਹੀ ਪਵੇਗਾ:ਬਲਤੇਜ ਪੰਨੂ*


ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦੀ ਸਰਾਂ ਵਿੱਚ ਬਹਿਰੀਨ ਤੋਂ ਆਈ ਮਹਿਲਾ ਨਾਲ ਜੁੜੇ ਅਤਿ ਗੰਭੀਰ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਸ ਪੂਰੇ ਘਟਨਾਕ੍ਰਮ 'ਤੇ ਧਾਰੀ ਗਈ ਉਨ੍ਹਾਂ ਦੀ ਚੁੱਪ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਦੇਸ਼-ਵਿਦੇਸ਼ 'ਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਅਤੇ ਸਮੂਹ ਪੰਜਾਬੀਆਂ ਤੋਂ ਸੱਚਾਈ ਕਿਉਂ ਛੁਪਾਈ ਜਾ ਰਹੀ ਹੈ?ਸ਼ੁਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਬਲਤੇਜ ਪੰਨੂ ਨੇ ਖੁਲਾਸਾ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਨਾ ਸਿਰਫ ਵਿੱਤੀ ਹੇਰਾਫੇਰੀ ਹੋਈ ਹੈ, ਬਲਕਿ ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਤੋਂ ਵੀ ਪੈਸੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਸਵਾਲ ਕੀਤਾ ਕਿ ਧਾਮੀ ਸਾਹਿਬ ਆਪਣੀ ਪ੍ਰੈੱਸ ਕਾਨਫਰੰਸ 'ਚ ਇਹ ਦੱਸਣ ਤੋਂ ਕਿਉਂ ਭੱਜੇ ਕਿ ਅਸਲ 'ਚ ਕਿੰਨਾ ਪੈਸਾ ਟ੍ਰਾਂਸਫਰ ਹੋਇਆ, ਇਹ ਪੈਸਾ ਕਿੱਥੋਂ ਆਇਆ, ਕਿਸਨੂੰ ਦਿੱਤਾ ਗਿਆ ਅਤੇ ਇਹਦਾ ਹਿਸਾਬ-ਕਿਤਾਬ ਕੀ ਹੈ?ਮਾਮਲੇ ਨਾਲ ਜੁੜੀ ਵਿਰਸਾ ਸਿੰਘ ਵਲਟੋਹਾ ਅਤੇ ਮਹਿਲਾ ਦੀ ਇੱਕ ਆਡੀਓ ਕਲਿੱਪ ਦਾ ਹਵਾਲਾ ਦਿੰਦਿਆਂ ਪੰਨੂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਅਤੇ ਸ਼ਿਕਾਇਤਕਰਤਾ ਬੀਬੀ ਵਿਚਕਾਰ ਹੋਈ ਗੱਲਬਾਤ ਤੋਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਐਸਜੀਪੀਸੀ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ 'ਤੇ ਸਰਾਂ 'ਚ ਰੱਖ ਕੇ 8 ਮਹੀਨਿਆਂ ਤੱਕ ਬੀਬੀ ਦਾ ਸ਼ੋਸ਼ਣ ਕਰਨ ਦੇ ਬੇਹੱਦ ਗੰਭੀਰ ਦੋਸ਼ ਹਨ। ਐਸਜੀਪੀਸੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਇੱਕ ਇਕੱਲੀ ਔਰਤ ਨੂੰ ਇੰਨੇ ਮਹੀਨਿਆਂ ਤੱਕ ਸਰਾਂ 'ਚ ਕਮਰਾ ਕਿਵੇਂ ਮਿਲ ਗਿਆ? ਕੀ ਉਸ ਪਵਿੱਤਰ ਧਾਰਮਿਕ ਅਸਥਾਨ 'ਤੇ ਅਜਿਹੇ ਕਾਰਨਾਮੇ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ?ਪੰਨੂ ਨੇ ਵਲਟੋਹਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਨੇਤਾ ਸੋਸ਼ਲ ਮੀਡੀਆ ਅਤੇ ਚੈਨਲਾਂ 'ਤੇ ਪੀੜਤਾ ਦੇ ਚਰਿੱਤਰ 'ਤੇ ਸਵਾਲ ਚੁੱਕ ਰਹੇ ਹਨ ਅਤੇ ਉਸਦੇ 'ਸਤੀ-ਸਾਵਿਤਰੀ' ਨਾ ਹੋਣ ਦੇ ਤਾਅਨੇ ਦੇ ਕੇ ਪਰਚੇ ਦਰਜ ਹੋਣ ਦੀਆਂ ਗੱਲਾਂ ਕਰ ਰਹੇ ਹਨ, ਉਹ ਜਵਾਬ ਦੇਣ ਕਿ ਜਦੋਂ ਉਨ੍ਹਾਂ ਨੂੰ ਸਭ ਪਤਾ ਸੀ ਤਾਂ ਉਸ ਔਰਤ ਨੂੰ ਲਿਆ ਕੇ ਉੱਥੇ ਕਿਉਂ ਰੱਖਿਆ ਗਿਆ? ਝਿੰਜਰ ਦੀ ਕੀ ਮਜਬੂਰੀ ਸੀ ਅਤੇ ਉਸਨੇ ਕਿਸਦੇ ਕਹਿਣ 'ਤੇ ਟਿਕਟ ਕਰਵਾਈ?ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੂੰ 'ਜੂਨੀਅਰਾਂ ਦੀ ਕਮੇਟੀ' ਕਰਾਰ ਦਿੰਦਿਆਂ ਪੰਨੂ ਨੇ ਕਿਹਾ ਕਿ ਇਹ ਜੂਨੀਅਰ ਬੰਦੇ ਆਪਣੇ ਸੀਨੀਅਰਾਂ ਜਾਂ ਵਲਟੋਹਾ ਵਰਗੇ ਨੇਤਾਵਾਂ ਤੋਂ ਕੀ ਪੁੱਛਗਿੱਛ ਕਰਨਗੇ, ਜੋ ਉਲਟਾ ਗਾਲ੍ਹਾਂ ਕੱਢਣ ਅਤੇ ਸੋਸ਼ਲ ਮੀਡੀਆ 'ਤੇ ਚਰਿੱਤਰ ਹੰਨਣ ਕਰਨ ਦੇ ਆਦੀ ਹਨ,ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਕੀਤਾ ਗਿਆ। ਪੰਨੂ ਨੇ ਪੁੱਛਿਆ ਕਿ ਪੰਜਾਬ ਪੁਲਿਸ ਦੀ ਜਾਂਚ 'ਚ ਸਹਿਯੋਗ ਕਰਨ ਦੀ ਬਜਾਏ ਸੀਬੀਆਈ ਜਾਂਚ ਦੀ ਮੰਗ ਕਰਕੇ ਆਖਿਰ ਕਿਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਜੇ ਨੀਅਤ ਸਾਫ਼ ਸੀ ਤਾਂ ਕਿਸੇ ਸਾਬਕਾ ਗੁਰਸਿੱਖ ਜੱਜ ਜਾਂ ਸਾਬਕਾ ਗੁਰਸਿੱਖ ਆਈਪੀਐੱਸ ਅਫ਼ਸਰ ਤੋਂ ਜਾਂਚ ਕਿਉਂ ਨਹੀਂ ਕਰਵਾਈ ਗਈ?ਸੁਖਬੀਰ ਸਿੰਘ ਬਾਦਲ ਨੂੰ ਐਸਜੀਪੀਸੀ ਦਾ 'ਚੀਫ ਕਸਟੋਡੀਅਨ' ਦੱਸਦਿਆਂ ਬਲਤੇਜ ਪੰਨੂ ਨੇ ਚੇਤਾਵਨੀ ਦਿੱਤੀ ਕਿ ਚਾਰ-ਪੰਜ ਦਿਨ ਲੰਘਾ ਕੇ ਜਾਂ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰਕੇ ਇਹ ਮਾਮਲਾ ਖ਼ਤਮ ਹੋਣ ਵਾਲਾ ਨਹੀਂ ਹੈ। ਅੱਜ ਦੁਨੀਆ ਭਰ ਦਾ ਸਿੱਖ ਬੁੱਧੀਜੀਵੀ ਵਰਗ ਅਤੇ ਨੌਜਵਾਨ ਸਿੱਖ ਸਮਾਜ ਸਵਾਲ ਪੁੱਛ ਰਿਹਾ ਹੈ।ਹਰਜਿੰਦਰ ਸਿੰਘ ਧਾਮੀ ਨੂੰ ਚੇਤਾਵਨੀ ਦਿੰਦਿਆਂ ਪੰਨੂ ਨੇ ਕਿਹਾ ਕਿ ਧਾਮੀ ਸਾਹਿਬ, ਤੁਹਾਡੇ ਕੋਲ ਜੋ ਇੱਕ ਵੱਡਾ ਬੈਗ ਪਿਆ ਹੈ, ਉਸਨੂੰ ਖੋਲ੍ਹ ਕੇ ਦੇਖ ਲਵੋ। ਉਹਦੇ 'ਚ ਘਪਲਿਆਂ ਅਤੇ ਕਾਰਨਾਮਿਆਂ ਦਾ ਪੂਰਾ ਕੱਚਾ-ਚਿੱਠਾ ਹੈ। ਜੇ ਉਹ ਚੀਜ਼ਾਂ ਬਾਹਰ ਆ ਗਈਆਂ ਤਾਂ ਤੁਸੀਂ ਫਿਰ ਕਹੋਗੇ ਕਿ ਸੰਸਥਾਵਾਂ ਨੂੰ ਬਦਨਾਮ ਕੀਤਾ ਜਾ ਰਹਾ ਹੈ। ਜਿਸ ਸ਼ਹੀਦਾਂ ਦੀ ਪਵਿੱਤਰ ਧਰਤੀ 'ਤੇ ਲੋਕ ਸੀਸ ਨਿਵਾਉਣ ਆਉਂਦੇ ਹਨ, ਉੱਥੇ ਕਿਸੇ ਔਰਤ ਨਾਲ 8 ਮਹੀਨੇ ਕੀ ਹੁੰਦਾ ਰਿਹਾ, ਇਸਦਾ ਜਵਾਬ ਤਾਂ ਦੇਣਾ ਹੀ ਪਵੇਗਾ। ਜੇਕਰ ਸਿੱਖ ਸੰਗਤ ਇਕੱਠੀ ਹੋ ਕੇ ਜਵਾਬ ਮੰਗਣ ਆ ਗਈ, ਤਾਂ ਤੁਹਾਡੇ ਕੋਲ ਜਵਾਬ ਦੇਣੇ ਔਖੇ ਹੋ ਜਾਣਗੇ।

8-Months-Of-Alleged-Harassment-Of-Woman-At-Sarai-Sgpc-Sukhbir-Badal-s-Silence-Over-This-Financial-Transactions-Raise-Serious-Questions-Baltej-Pannu


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead ↑