February 16, 2026 10:24:39

ਸ਼ਰੋਮਣੀ ਅਕਾਲੀ ਦਲ ਨੇ ਕੀਤਾ ਸ: ਮਨਪ੍ਰੀਤ ਸਿੰਘ ਅਯਾਲੀ ਦਾ ਸਨਮਾਨ

Dec5,2019 | Yashpal Sharma | Ludhiana

  ਸ਼ਰੋਮਣੀ ਅਕਾਲੀ ਦਲ ਦੇ ਕੋਮੀ ਮੀਤ ਪ੍ਰਧਾਨ ਅਤੇ ਨਗਰ ਨਿਗਮ, ਲੁਧਿਆਣਾ ਵਿੱਚ ਵਿਰੋਧੀ ਧਿਰ ਦੇ ਆਗੂ ਜਥੇਦਾਰ ਹਰਭਜਨ ਸਿੰਘ ਡੰਗ ਦੀ ਅਗਵਾਈ ਵਿੱਚ ਇੱਕ ਭਰਵੀਂ ਮੀਟਿੰਗ ਦਫਤਰ ਸ਼ਰੋਮਣੀ ਅਕਾਲੀ ਦਲ, ਮਾਡਲ ਟਾਊਨ, ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਹਲਕਾ ਦਾਖਾ ਤੋਂ ਬਹੁਤ ਵੱਡੇ ਫਰਕ ਨਾਲ ਚੋਣ ਜਿੱਤ ਕੇ ਆਏ ਸ: ਮਨਪ੍ਰੀਤ ਸਿੰਘ ਅਯਾਲੀ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਕੀਤੇ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪਾਰਟੀ ਦੇ ਕੋਮੀ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਇਸ ਮੌਕੇ ਪਾਰਟੀ ਦੀ ਪੀ ਏ ਸੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਬਾਬਾ ਬੋਹੜ ਬਾਬਾ ਅਜੀਤ ਸਿੰਘ ਨੇ ਕਿਹਾ ਕਿ ਸ: ਮਨਪ੍ਰੀਤ ਸਿੰਘ ਅਯਾਲੀ ਨੇ ਕਾਂਗਰਸ ਦੀ ਪਿੱਠ ਲਾ ਕੇ ਅਤੇ ਸਰਕਾਰੀ ਮਸ਼ੀਨਰੀ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਜਿਲਾ ਜਥੇਦਾਰ ਸ: ਰਣਜੀਤ ਸਿੰਘ ਢਿਲੋਂ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਤੋਂ ਅੱਜ ਹਰ ਵਰਗ ਦੁਖੀ ਹੈ। ਅਤੇ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ  ਕਾਂਗਰਸ ਨੂੰ ਹਰਾ ਕੇ ਸ਼ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਬਨਾਉਣਗੇ। ਅੱਜ ਦੇ ਇਸ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਸ: ਵਿੱਕੀ ਕੁਲਾਰ, ਸ: ਬਲਵਿੰਦਰ ਸਿੰਘ ਲਾਇਲਪੁਰੀ, ਗੁਰਿੰਦਰ ਪਾਲ ਸਿੰਘ ਪਪੂ,ਸੁਰਿੰਦਰ ਸਿੰਘ ਚੋਹਾਨ, ਸਿੰਘ ਭੁੱਲਰ, ਅਵਤਾਰ ਸਿੰਘ ਬਿੱਟਾ,ਤੇਜਿੰਦਰ ਸਿੰਘ ਡੰਗ, ਹਰਪ੍ਰੀਤ ਸਿੰਘ ਡੰਗ, ਇੰਦਰਜੀਤ ਸਿੰਘ ਗੋਲਾ, ਨੂਰਜੋਤ  ਸਿੰਘ ਮੱਕੜ, ਦਲੀਪ ਸਿੰਘ ਖੁਰਾਣਾ,ਗੁਲਵੰਤ ਸਿੰਘ ਭਾਂਬੀ, ਖੁਸ਼ਜੀਤ ਸਿੰਘ,ਅਰਵਿੰਦਰ ਸਿੰਘ ਟੋਨੀ, ਸੁਰਿੰਦਰ ਸਿੰਘ ਭੁਟਿਅਾਣੀ,ਕੰਵਰਦੀਪ ਸਿੰਘ ਬਹਿਲ,ਚਰਨਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ, ਜਥੇਦਾਰ ਕੇਵਲ ਸਿੰਘ ਸੰਧੂ,ਰਾਕੇਸ਼ਇੰਦਰ ਸਿੰਘ ਰੂਬੀ, ਗੁਰਿੰਦਰ ਸਿੰਘ ਜੋਲੀ, ਗੁਰਚਰਨ ਸਿੰਘ ਟੱਕਰ, ਅਜੀਤ ਸਿੰਘ ਹੀਰਾ, ਮਹਿਦਰ ਸਿੰਘ ਕਾਕਾ,ਦਰਸ਼ਨ ਸਿੰਘ ਪਰਧਾਨ,ਮਨਿੰਦਰ ਸਿੰਘ ਮਿੱਢਾ,ਗੁਰ ਸਿਮਰਨ ਸਿੰਘ,ਦਰਸ਼ਨ ਸਿੰਘ ਪਰਧਾਨ, ਇੰਦਰਜੀਤ ਸਿੰਘ ਕਾਲੂ,ਮਨਪ੍ਰੀਤ ਸਿੰਘ ਮੰਗਾ, ਕਿਰਪਾਲ ਸਿੰਘ ਕਾਕੂ,ਮਨਮੋਹਣ ਸਿੰਘ ਹੈਬੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਮੋਜੂਦ ਸਨ

Akali-Dal


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead