ਥਰੀਕੇ, ਰਾਜਗੁਰੂ ਨਗਰ, ਬੱਤਰਾ ਹੋਟਲ, ਡਾਬਰ, ਜਗਰਾਉਂ ਪੁਲ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਸ਼ਹੀਦਾਂ, ਰਾਜਪੂਤ ਫਾਊਂਡੇਸ਼ਨ, ਯੂਥ ਨੇਤਾ ਹੈਰੀ ਚੱਡਾ, ਸਕਲ ਦੇਵ (ਪ੍ਰਵਾਸੀ ਨੇਤਾ), ਭਾਜਪਾ ਨੇਤਾ ਸਾਨੀਆ ਸ਼ਰਮਾ, ਡੇਰਾ ਮੋਹਣ ਦਾਸ, ਰਾਜਾ ਢਾਬਾ, ਮਨਜਿੰਦਰ ਗਰੇਵਾਲ ਨੇ ਮਿਠਾਈਆਂ ਵੰਡਕੇ, ਛਬੀਲਾਂ ਲਗਾਕੇ ਅਤੇ ਫੁੱਲਾਂ ਦੀ ਵਰਖਾ ਕਰਦਿਆਂ ਖੁਸ਼ੀਆਂ ਸਾਂਝੀਆਂ ਕੀਤੀਆਂ
315ਵੇਂ ਸਰਹਿੰਦ ਫਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਰਕਬਾ ਭਵਨ ਤੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਆਰੰਭ ਹੋਏ ਫਤਿਹ ਮਾਰਚ ਦਾ ਥਰੀਕੇ, ਰਾਜਗੁਰੂ ਨਗਰ, ਬੱਤਰਾ ਹੋਟਲ, ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਜਗਰਾਉਂ ਪੁਲ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਸ਼ਹੀਦਾਂ, ਰਾਜਪੂਤ ਫਾਊਂਡੇਸ਼ਨ, ਯੂਥ ਨੇਤਾ ਹੈਰੀ ਚੱਡਾ, ਸਕਲ ਦੇਵ (ਪ੍ਰਵਾਸੀ ਨੇਤਾ), ਭਾਜਪਾ ਨੇਤਾ ਸਾਨੀਆ ਸ਼ਰਮਾ, ਡੇਰਾ ਮੋਹਣ ਦਾਸ, ਰਾਜਾ ਢਾਬਾ, ਮਨਜਿੰਦਰ ਗਰੇਵਾਲ ਨੇ ਮਿਠਾਈਆਂ ਵੰਡਕੇ, ਛਬੀਲਾਂ ਲਗਾਕੇ, ਫੁੱਲਾਂ ਦੀ ਵਰਖਾ ਕਰਦਿਆਂ ਸਿਰੋਪਾਓ ਪਾ ਕੇ ਸਵਾਗਤ ਕੀਤਾ।
ਇਸ ਸਮੇਂ ਬਾਵਾ ਨੇ ਸਭ ਸੰਸਥਾਵਾਂ ਅਤੇ ਨੇਤਾਵਾਂ ਦਾ ਸਵਾਗਤ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਰਸਤੇ 'ਤੇ ਚੱਲ ਕੇ ਸਮਾਜਿਕ ਬਰਾਬਰਤਾ ਅਤੇ ਜ਼ੁਲਮ ਖਿਲਾਫ ਟੱਕਰ ਲਈ। ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਵਡਮੁੱਲੀ ਸ਼ਹਾਦਤ ਦਾ ਬਦਲਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ।
ਇਸ ਸਮੇਂ ਸਵਾਗਤ ਕਰਨ ਵਾਲਿਆਂ ਵਿੱਚ ਸਰਬਜੀਤ ਮੰਨੂ ਪ੍ਰਧਾਨ ਰਾਜਪੂਤ ਫਾਊਂਡੇਸ਼ਨ ਪੰਜਾਬ, ਤਜਿੰਦਰ ਡੰਗ, ਪ੍ਰੇਮ ਕੁਮਾਰ ਗਰਗ ਰਿਟਾ. ਐੱਸ.ਪੀ. ਬਠਿੰਡਾ, ਰਿਟਾ. ਐੱਸ.ਪੀ. ਧਰਮਜੀਤ ਸਿੰਘ, ਡਾ. ਰਜਿੰਦਰ ਸਿੰਘ ਮਾਨ ਡੇਰਾ ਬੱਸੀ, ਦਿਨੇਸ਼ ਸਿੰਘ ਰਾਠੌਰ, ਉੱਘੇ ਬਿਜਨੈਸਮੈਨ ਅਨੂਪ ਗਰਗ, ਸ਼ਾਮ ਸੁੰਦਰ ਜਿੰਦਲ, ਪ੍ਰਦੀਪ ਕੁਮਾਰ, ਗੁਰਚਰਨ ਸਿੰਘ ਰਿਟਾਇਰਡ ਡੀ.ਐੱਸ.ਪੀ, ਨਿੱਕੀ ਕੋਹਲੀ, ਗੁਰਦਿਆਲ ਸਿੰਘ, ਅਵਤਾਰ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।
The-Devotees-Welcomed-The-Fateh-March-On-Its-Arrival-In-Ludhiana
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)