ਸ਼ਹੀਦ-ਏ-ਆਜਮ ਕਰਤਾਰ ਸਿੰਘ ਸਰਾਭਾ ਦਾ ਜਨਮਦਿਨ ਰਕਬਾ ਭਵਨ ਵਿਖੇ ਮਨਾਇਆ
ਦਰਸ਼ਨ ਲਾਲ ਬਵੇਜਾ ਅਤੇ ਡੀ.ਆਰ ਭੱਟੀ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਬਣੇ ਅਤੇ ਆਈਨਾ ਆਹਲੂਵਾਲੀਆ ਫਾਊਂਡੇਸ਼ਨ ਦੀ ਮਹਿਲਾ ਵਿੰਗ ਪੰਜਾਬ ਦੀ ਕਨਵੀਨਰ ਬਣੀ
ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐੱਸ, ਡਾ. ਜਗਤਾਰ ਧੀਮਾਨ, ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਪ੍ਰਧਾਨ ਫਾਊਂਡੇਸ਼ਨ ਮਹਿਲਾ ਵਿੰਗ ਪੰਜਾਬ ਬੀਬੀ ਕਰਮਜੀਤ ਕੌਰ ਛੰਦੜਾਂ ਦੀ ਸਰਪ੍ਰਸਤੀ ਹੇਠ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਵਿਚਾਰਾਂ ਹੋਈਆਂ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਯੋਧੇ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ ਗਿਆ। ਇਸ ਸਮੇਂ ਉੱਘੇ ਸਮਾਜਸੇਵੀ ਦਰਸ਼ਨ ਲਾਲ ਬਵੇਜਾ ਅਤੇ ਰਿਟਾ. ਡੀ.ਜੀ.ਪੀ ਪੰਜਾਬ ਡੀ.ਆਰ ਭੱਟੀ ਨੂੰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਮੁੱਖ ਸਰਪ੍ਰਸਤ ਜਦਕਿ ਬੀਬੀ ਆਈਨਾ ਆਹਲੂਵਾਲੀਆ ਨੂੰ ਫਾਊਂਡੇਸ਼ਨ ਪੰਜਾਬ ਦੀ ਮਹਿਲਾ ਵਿੰਗ ਦੀ ਕਨਵੀਨਰ ਬਣਾਇਆ।
ਇਸ ਸਮੇਂ ਜਾਣਕਾਰੀ ਦਿੰਦਿਆਂ ਬਾਵਾ ਨੇ ਦੱਸਿਆ ਕਿ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ 9 ਜੂਨ ਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਸੰਢੌਰਾ ਹਰਿਆਣਾ ਵਿਖੇ ਅਤੇ ਕੁਰਕਸ਼ੇਤਰ ਬੈਰਾਗੀ ਧਰਮਸ਼ਾਲਾ ਵਿਖੇ ਮਨਾਵਾਂਗੇ ਜਦਕਿ 8 ਜੂਨ ਨੂੰ ਦਿੱਲੀ ਮਹਿਰੋਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਵਾਂਗੇ, ਜਿੱਥੇ 740 ਸਿੰਘਾਂ ਸਮੇਤ ਦਿੱਲੀ ਨੇੜੇ ਕੁਤਬ ਮੀਨਾਰ ਤਰਪੋਲੀਆ ਗਰਾਊਂਡ ਵਿਖੇ ਰੋਜ਼ਾਨਾ 100 ਸਿੰਘਾਂ ਦਾ ਕਤਲ ਕੀਤਾ ਜਾਂਦਾ ਸੀ ਅਤੇ ਉਸੇ ਹੀ ਥਾਂ ਬਾਬਾ ਜੀ ਦੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਸੀ। ਉਹਨਾਂ ਦੱਸਿਆ ਕਿ 7 ਜੂਨ ਨੂੰ ਰਕਬਾ ਭਵਨ ਵਿਖੇ ਸਵੇਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
ਇਸ ਸਮੇਂ ਬੁਲਾਰਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਨ ਸੁਤੰਤਰਤਾ ਸੰਗਰਾਮੀ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾ ਸਤਿਕਾਰ ਭੇਂਟ ਕੀਤਾ ਗਿਆ। ਇਸ ਸਮੇਂ "ਸਹਿਜ" ਵਿਸ਼ੇ 'ਤੇ ਵੀ ਵਿਚਾਰਾਂ ਹੋਈਆਂ। ਸਭ ਨੂੰ ਸਹਿਜ, ਸ਼ਾਂਤੀ ਅਤੇ ਸ਼ਹਿਨਸ਼ੀਲਤਾ ਨੂੰ ਜਿੰਦਗੀ ਦਾ ਗਹਿਣਾ ਬਣਾਉਣ ਲਈ ਕਿਹਾ। ਇਸ ਸਮੇਂ ਸਰਪੰਚ ਸਾਧੂ ਸਿੰਘ ਦਿਲਸ਼ਾਦ ਸ਼ੇਖੂਪੁਰਾ, ਗੁਰਦਿਆਲ ਸਿੰਘ, ਰਿਟਾ. ਡੀ.ਐੱਸ.ਪੀ ਗੁਰਚਰਨ ਸਿੰਘ, ਗੁਰਦਿੱਤ ਸਿੰਘ, ਜਸਵੀਰ ਕੌਰ ਸਰਾਂ, ਜਗਜੀਵਨ ਸਿੰਘ ਗਰੀਬ, ਸਾਹਿਲ ਆਹਲੂਵਾਲੀਆ, ਸਿਧਕ ਆਹਲੂਵਾਲੀਆ, ਦੀਪ ਲੁਧਿਆਣਵੀ, ਲੰਬੜਦਾਰ ਸੁਖਵੰਤ ਸਿੰਘ ਈਸੇਵਾਲ, ਪ੍ਰਿੰ. ਜਸਬੀਰ ਕੌਰ, ਨਵੀ ਰਕਬਾ, ਸੁਰਿੰਦਰ ਭਲਵਾਨ, ਅਸ਼ੋਕ ਥਾਪਰ, ਡਾ. ਵਿਸ਼ਾਲ, ਕਰਨਲ ਸੁਨੀਲ ਸ਼ਰਮਾ, ਅਸ਼ੋਕ ਥਾਪਰ, ਸਮਾਜਸੇਵੀ ਸਤੀਸ਼ ਬਜਾਜ, ਰਾਜ ਕੁਮਾਰ ਮਲਹੋਤਰਾ, ਜੋਗਿੰਦਰ ਮਹਿਰਾ ਆਦਿ ਹਾਜ਼ਰ ਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)