February 16, 2026 09:02:50

ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ 7, 8, 9 ਜੂਨ ਨੂੰ ਰਕਬਾ ਭਵਨ, ਮਹਿਰੋਲੀ (ਦਿੱਲੀ), ਕੁਰੂਕਸ਼ੇਤਰ ਅਤੇ ਸੰਢੌਰਾ ਵਿਖੇ ਮਨਾਵਾਂਗੇ- ਬਾਵਾ

Jun4,2025 | Meenu Galhotra | Ludhiana

ਦਿੱਲੀ ਸਮਾਗਮ ਵਿੱਚ ਉਬਰਾਏ, ਸ. ਕਾਲਕਾ ਅਤੇ ਸੰਤ ਦਾਦੂਵਾਲ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ

ਪ੍ਰਬੰਧਕੀ ਕਮੇਟੀ ਵਿੱਚ ਗਿੱਲ, ਛੀਨਾ, ਛਾਪਾ, ਸੁਆਮੀ, ਬੀਬੀ ਦੀਪ, ਧੀਮਾਨ ਅਤੇ ਸ਼ਰਮਾ ਸ਼ਾਮਿਲ


ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ, ਦਿੱਲੀ (ਮਹਿਰੋਲੀ) ਬਾਬਾ ਜੀ ਦਾ ਸ਼ਹੀਦੀ ਅਸਥਾਨ, ਕੁਰੂਕਸ਼ੇਤਰ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਸੰਢੌਰਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀਆਂ ਸੰਗਤਾਂ, ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਸਰਪ੍ਰਸਤ ਜਗਤਾਰ ਸਿੰਘ ਧੀਮਾਨ ਅਤੇ ਸੁਨੀਲ ਸ਼ਰਮਾ ਦੀ ਸਰਪ੍ਰਸਤੀ ਹੇਠ ਸ਼ਮੂਲੀਅਤ ਕਰਨਗੀਆਂ।

ਬਾਵਾ ਨੇ ਦੱਸਿਆ ਕਿ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ 7 ਜੂਨ ਰਕਬਾ ਭਵਨ, 8 ਜੂਨ ਦਿੱਲੀ ਮਹਿਰੋਲੀ, 9 ਜੂਨ ਨੂੰ ਕੁਰੂਕਸ਼ੇਤਰ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਸੰਡੌਰਾ ਵਿਖੇ ਹੋਣਗੇ। ਉਨ੍ਹਾਂ ਕਿਹਾ ਕਿ ਰਕਬਾ ਸਮਾਗਮ ਵਿੱਚ ਸੰਤ ਸਰਬਜੋਤ ਸਿੰਘ ਜੀ ਅਤੇ ਸਿੱਖ ਇਤਿਹਾਸ ਪ੍ਰੇਮੀ ਕਮਲਜੀਤ ਸਿੰਘ ਬੋਪਾਰਾਏ, ਜਗਜੀਤ ਸਿੰਘ ਅਰੋੜਾ, ਤ੍ਰਿਲੋਚਨ ਸਿੰਘ ਸਫਰੀ, ਸਮਾਜਸੇਵੀ ਮਨਜੀਤ ਸਿੰਘ ਝੱਮਟ, ਦਿਲਜੀਤ ਸਿੰਘ ਯੂ.ਐੱਸ.ਏ., ਸਤੀਸ਼ ਬਜਾਜ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ ਜਦਕਿ ਦਿੱਲੀ ਮਹਿਰੋਲੀ ਵਿਖੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਐੱਸ.ਪੀ ਸਿੰਘ ਉਬਰਾਏ, ਜੱਥੇਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਬਲਜੀਤ ਸਿੰਘ ਦਾਦੂਵਾਲ, ਅਵਿਨਾਸ਼ ਜੈਸਵਾਲ ਸ਼ਾਮਿਲ ਹੋਣਗੇ ਜਦਕਿ ਕੁਰੂਕਸ਼ੇਤਰ ਵਿਖੇ ਰਿੰਕੂ ਬੈਰਾਗੀ, ਸ਼ਿਵ ਪਵਾਰ ਬੈਰਾਗੀ ਪ੍ਰਬੰਧ ਕਰਨਗੇ ਅਤੇ ਸੰਢੌਰਾ ਵਿਖੇ ਇੰਦਰਜੀਤ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਸਮਾਗਮ ਹੋ ਰਹੇ ਹਨ, ਉਹਨਾਂ ਨੂੰ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਉਪਰੋਕਤ ਸਮਾਗਮਾਂ ਦੀ ਦੇਖਰੇਖ ਅਤੇ ਪ੍ਰਬੰਧਾਂ ਲਈ ਵੀ ਬਣੀ ਕਮੇਟੀ ਵਿੱਚ ਇਕਬਾਲ ਸਿੰਘ ਗਿੱਲ ਰਿਟਾਇਰਡ ਆਈ.ਪੀ.ਐੱਸ, ਉਮਰਾਓ ਸਿੰਘ ਛੀਨਾ, ਜਸਵੰਤ ਸਿੰਘ ਛਾਪਾ, ਪ੍ਰਦੀਪ ਸੁਆਮੀ, ਜਗਤਾਰ ਸਿੰਘ ਧੀਮਾਨ, ਕਰਨਲ ਸੁਨੀਲ ਸ਼ਰਮਾ, ਦੀਪ ਲੁਧਿਆਣਵੀ, ਜਗਜੀਵਨ ਸਿੰਘ ਗਰੀਬ, ਬੀਬੀ ਕਰਮਜੀਤ ਕੌਰ ਛੰਦੜਾਂ, ਬੀਬੀ ਸਵਰਨਜੀਤ ਕੌਰ ਸ਼ਾਮਿਲ ਹਨ।

The-309th-Martyrdom-Day-Of-Shiromani-Shaheed-Baba-Banda-Singh-Bahadur-Ji-Will-Be-Celebrated-On-June-7-8-9-At-Rakba-Bhawan


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead