February 16, 2026 09:03:59

ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ ਦਿੱਲੀ (ਮਹਿਰੋਲੀ), ਕੁਰੂਕਸ਼ੇਤਰ ਅਤੇ ਸੰਡੌਰਾ ਵਿਖੇ ਮਨਾਉਣ ਲਈ ਰਕਬਾ ਭਵਨ ਤੋਂ ਜੈਕਾਰਿਆਂ ਦੀ ਗੂੰਜ ਨਾਲ ਬਾਵਾ ਦੀ ਅਗਵਾਈ 'ਚ ਜੱਥਾ ਹੋਇਆ ਰਵਾਨਾ

Jun7,2025 | Meenu Galhotra | Ludhiana

ਕਿਹਾ- 9 ਜੂਨ 1716 ਨੂੰ ਮਹਿਰੋਲੀ ਵਿਖੇ 740 ਸਿੰਘਾਂ (ਸਾਥੀਆਂ) ਅਤੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਲਾ-ਮਿਸਾਲ ਹੈ

ਪੰਜਾਬ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ'ਤੇ ਡਾਕੂਮੈਂਟਰੀ ਫਿਲਮ ਬਣਾਏ ਅਤੇ ਖੇਤੀ ਯੂਨੀਵਰਸਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਰੱਖਿਆ ਜਾਵੇ- ਬਾਵਾ

ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਰਕਬਾ ਭਵਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜੱਥਾ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਰਹਿਨੁਮਾਈ ਹੇਠ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ ਜਿਸ ਨੂੰ ਰਵਾਨਾ ਕਰਨ ਦੀ ਰਸਮ ਸੰਤ ਸਰਬਜੋਤ ਸਿੰਘ (ਮੁਖੀ ਨਾਨਕਸਰ ਠਾਠ ਡਾਗੋਂ), ਵਾਇਸ ਪ੍ਰਧਾਨ ਜਸਵੰਤ ਸਿੰਘ ਛਾਪਾ, ਦਲਜੀਤ ਸਿੰਘ, ਰਜਿੰਦਰ ਕੌਰ ਯੂ.ਐੱਸ.ਏ, ਸਤੀਸ਼ ਬਜਾਜ, ਮਨਜੀਤ ਸਿੰਘ ਝੱਮਟ, ਤ੍ਰਿਲੋਚਨ ਸਿੰਘ ਸਫਰੀ, ਸਵਰਨਜੀਤ ਕੌਰ, ਕਰਮਜੀਤ ਕੌਰ ਛੰਦੜਾਂ ਪ੍ਰਧਾਨ ਮਹਿਲਾ ਵਿੰਗ ਫਾਊਂਡੇਸ਼ਨ, ਲਖਵਿੰਦਰ ਸਿੰਘ, ਕਰਨਲ ਸੁਨੀਲ ਸ਼ਰਮਾ, ਨੀਲਮ ਬਾਵਾ, ਪ੍ਰੋ. ਗੁਰਸ਼ਰਨ ਕੌਰ, ਰਿੱਕੀ ਬਾਵਾ ਨੇ ਅਦਾ ਕੀਤੀ। ਇਸ ਸਮੇਂ ਘਣਸ਼ਾਮ ਲੋਟੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਬਾਵਾ ਅਤੇ ਸੰਤ ਸਰਬਜੋਤ ਸਿੰਘ ਨੂੰ ਭੇਂਟ ਕੀਤਾ।

ਇਸ ਸਮੇਂ ਬਾਵਾ ਨੇ ਦੱਸਿਆ ਕਿ ਮਹਾਨ ਯੋਧੇ, ਜਰਨੈਲ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 9 ਜੂਨ 1716 ਦਿੱਲੀ ਮਹਿਰੋਲੀ ਵਿਖੇ 740 ਸਿੰਘਾਂ (ਸਾਥੀਆਂ) ਅਤੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ (ਜਿਸ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ) ਇਹ ਲਾ-ਮਿਸਾਲ ਸ਼ਹਾਦਤ ਲੂ-ਕੰਡੇ ਖੜੇ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਡਾਕੂਮੈਂਟਰੀ ਫਿਲਮ ਤਿਆਰ ਕਰਵਾਏ ਅਤੇ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦਾ ਨਾਮ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਰੱਖੇ।

ਇਸ ਸਮੇਂ ਉਹਨਾਂ ਕਿਹਾ ਕਿ ਜੱਥਾ ਖੰਨਾ, ਰਾਮਪੁਰਾ, ਕੁਰੂਕਸ਼ੇਤਰ, ਸੋਨੀਪਤ ਰੁਕਦਾ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਮੋਤੀਬਾਗ ਦਿੱਲੀ ਵਿਖੇ ਪਹੁੰਚੇਗਾ। ਫਿਰ ਸ਼ਾਮ ਨੂੰ ਵਿਖੇ ਹੋ ਰਹੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਵਿੱਚ ਸ਼ਾਮਿਲ ਹੋਵੇਗਾ ਜੋ ਬੈਰਾਗੀ, ਵੈਸ਼ਨਵ, ਸੁਆਮੀ ਸਮਾਜ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਸਮੇਂ ਜੱਥੇ ਵਿਚ ਬਿੱਟੂ ਬਾਵਾ, ਗਿਆਨੀ ਬਲਦੇਵ ਸਿੰਘ ਦਾ ਢਾਡੀ ਜੱਥਾ, ਜਗਜੀਵਨ ਸਿੰਘ ਗਰੀਬ, ਗੁਲਸ਼ਨ ਬਾਵਾ, ਦੀਪ ਲੁਧਿਆਣਵੀ ਪੰਥਕ ਕਵਿਤਰੀ, ਮਨਜੋਤ ਕੌਰ ਧੀਮਾਨ, ਸੀਰਤ ਕੌਰ, ਰਾਹੁਲ, ਲਖਵਿੰਦਰ ਕੌਰ, ਨਵੀ ਮਾਣਕ, ਪਰਮੇਸ਼ਵਰ ਸਿੰਘ, ਜਤਿੰਦਰ ਸਿੰਘ ਰਕਬਾ, ਜੋਰਾ ਸਿੰਘ ਮੁੱਲਾਂਪੁਰ, ਹਰਦੀਪ ਸਿੰਘ ਸਵੱਦੀ ਆਦਿ ਸ਼ਾਮਿਲ ਸਨ। ਇਸ ਮੌਕੇ ਅੰਕਿਤਾ ਬਾਵਾ, ਸੁਰਿੰਦਰ ਭਲਵਾਨ, ਹੇਮੰਤ ਬਾਵਾ, ਅਰਜੁਨ ਬਾਵਾ ਹਾਜ਼ਰ ਸਨ।

A-Procession-Led-By-Bawa-Left-From-Rakba-Bhawan-To-Celebrate-The-309th-Martyrdom-Day-Of-Shiromani-Shaheed-Baba-Banda-Singh-Bahadur-Ji-In-Delhi-mehroli-Kurukshetra-And-Sandaura-


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead