ਸਮਾਗਮ ਵਿੱਚ ਇੰਦਰਜੀਤ ਸਿੰਘ ਢਿੱਲੋਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਸਨਮਾਨ ਪ੍ਰਦਾਨ ਕੀਤਾ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜੱਥਾ ਜੋ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਅਗਵਾਈ ਵਿੱਚ ਰਕਬਾ ਭਵਨ ਤੋਂ ਚੱਲ ਕੇ ਦਿੱਲੀ, ਸੋਨੀਪਤ, ਕੁਰੂਕਸ਼ੇਤਰ, ਸੰਢੌਰਾ ਅਤੇ ਪੀਰ ਬੁੱਧੂ ਸ਼ਾਹ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਤਿਆ। ਦਿੱਲੀ ਤੋਂ ਬਾਅਦ ਕੁਰੂਕਸ਼ੇਤਰ ਵਿਖੇ ਬੈਰਾਗੀ ਧਰਮਸ਼ਾਲਾ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਹਰਿਆਣਾ ਬੈਰਾਗੀ ਸਮਾਜ ਦੇ ਮੁਖੀ ਸ਼ਿਵ ਪਵਾਰ ਬੈਰਾਗੀ ਨੇ ਕਿਹਾ ਕਿ ਪੰਜਾਬ ਤੋਂ ਕ੍ਰਿਸ਼ਨ ਕੁਮਾਰ ਬਾਵਾ ਨੇ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਨ ਦੀ ਸ਼ੁਰੂਆਤ ਕੀਤੀ ਹੈ ਉਹ ਹੁਣ ਦੇਸ਼ ਵਿਦੇਸ਼ ਤੱਕ ਪਹੁੰਚ ਗਈ ਹੈ। ਉਹਨਾਂ ਕਿਹਾ ਕਿ ਵੀਰ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਕਰਕੇ ਹੀ ਅਸੀਂ ਜਮੀਨਾਂ ਦੇ ਮਾਲਕ ਹਾਂ।
ਬਾਵਾ ਨੇ ਗੁਰਦੁਆਰਾ ਸਾਹਿਬ ਸੰਢੌਰਾ ਵਿਖੇ ਬੋਲਦੇ ਹੋਏ ਕਿਹਾ ਕਿ ਸੰਢੌਰਾ ਦੀ ਇਤਿਹਾਸਿਕ ਮਹੱਤਤਾ ਦਾ ਅਹਿਸਾਸ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਨਾਲ ਪੀਰ ਬੁੱਧੂ ਸ਼ਾਹ ਦਾ ਵੀ ਅਸਥਾਨ ਇਸੇ ਸ਼ਹਿਰ ਵਿੱਚ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਸਾਨੂੰ ਕੁਝ ਕਹਿ ਰਹੀ ਹੈ ਜਿਸ ਨੂੰ ਸੋਚਣ, ਸਮਝਣ, ਵਿਚਾਰਨ ਅਤੇ ਹਿਰਦੇ ਅੰਦਰ ਧਾਰਨ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬੈਰਾਗੀ ਜੀਵਨ ਛੱਡ ਕੇ ਮਾਲਾ ਛੱਡੀ। ਮੁਗਲਾਂ ਦੇ ਜ਼ੁਲਮ ਖਿਲਾਫ ਤਲਵਾਰ ਉਠਾਈ। ਅੱਜ ਜਮੀਨਾਂ ਦੇ ਮਾਲਕ ਕਿਸਾਨ ਬਾਬਾ ਬੰਦਾ ਸਿੰਘ ਜੀ ਦੀ ਬਦੌਲਤ ਹਨ ਪਰ ਸਾਡੇ ਘਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਵੀ ਸੁਸ਼ੋਭਿਤ ਨਾ ਹੋਣਾ ਸਾਡੀ ਉਸ ਮਹਾਨ ਯੋਧੇ ਪ੍ਰਤੀ ਆਸਥਾ ਅਤੇ ਵਿਸ਼ਵਾਸ ਨੂੰ ਕਲੰਕਿਤ ਕਰਦਾ ਹੈ।
ਉਹਨਾਂ ਕਿਹਾ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਇੰਦਰਜੀਤ ਸਿੰਘ ਢਿੱਲੋਂ ਦੀਆਂ ਸਿੱਖ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦੀ ਹੋਈ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਪ੍ਰਦਾਨ ਕਰਦੀ ਹੈ। ਇਸ ਤੋਂ ਸੰਗਤਾਂ ਪੀਰ ਬੁੱਧੂ ਸ਼ਾਹ ਦੇ ਗੁਰਦੁਆਰਾ ਸਾਹਿਬ ਨਤਮਸਤਕ ਹੋਈਆਂ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਲਛਮਣ ਸਿੰਘ ਖਾਲਸਾ ਨੇ ਬਾਵਾ ਨੂੰ ਸਨਮਾਨ ਪ੍ਰਦਾਨ ਕੀਤਾ। ਇਸ ਸਮੇਂ ਜਸਵੀਰ ਸਿੰਘ, ਗੁਰਵਿੰਦਰ ਸਿੰਘ, ਸਾਹਿਬ ਸਿੰਘ, ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦਾ ਵੀ ਵਿਸ਼ੇਸ਼ ਤੌਰ 'ਤੇ ਆਏ। ਇਸ ਸਮੇਂ ਗੁਰਭਜਨ ਸਿੰਘ, ਕੁਲਵਿੰਦਰ ਸਿੰਘ ਚੱਡਾ, ਹਰਭਜਨ ਸਿੰਘ, ਗਿਆਨੀ ਬਲਦੇਵ ਸਿੰਘ ਨੇ ਵਿਚਾਰ ਪੇਸ਼ ਕੀਤੇ।
ਇਸ ਸਮੇਂ ਜੱਥੇ ਵਿੱਚ ਡਾ. ਜਗਤਾਰ ਸਿੰਘ ਧੀਮਾਨ, ਕਰਨਲ ਸੁਨੀਲ ਸ਼ਰਮਾ, ਬੀਬੀ ਦੀਪ ਲੁਧਿਆਣਵੀ ਵਾਈਸ ਪ੍ਰਧਾਨ ਮਹਿਲਾ ਵਿੰਗ, ਜਗਜੀਵਨ ਸਿੰਘ ਗਰੀਬ, ਬਿੱਟੂ ਬਾਵਾ, ਢਾਡੀ ਬਲਦੇਵ ਸਿੰਘ ਰਕਬਾ ਦਾ ਜੱਥਾ, ਗੁਲਸ਼ਨ ਬਾਵਾ, ਮਨਜੀਤ ਕੌਰ ਧੀਮਾਨ, ਸੀਰਤ ਕੌਰ, ਲਖਵਿੰਦਰ ਕੌਰ, ਨਵੀ ਮਾਣਕ, ਗੁਰਦਿੱਤ ਸਿੰਘ ਜਗਰਾਉ, ਪਰਮੇਸ਼ਵਰ ਸਿੰਘ, ਜਤਿੰਦਰ ਸਿੰਘ ਰਕਬਾ, ਜੋਰਾ ਸਿੰਘ ਮੁੱਲਾਪੁਰ, ਹਰਦੀਪ ਸਿੰਘ ਸਵੱਦੀ ਹਾਜ਼ਰ ਸਨ।
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)