June 13, 2026 17:52:25

ਮਹਾ ਸ਼ਿਵਰਾਤਰੀ ਮੌਕੇ ਸ੍ਰੀ ਮਹਾਕਾਲ ਸੇਵਾ ਮੰਡਲ ਵੱਲੋਂ ਕੱਢੀ ਗਈ 7ਵੀਂ ਵਿਸ਼ਾਲ ਸ਼ੋਭਾ ਯਾਤਰਾ

Feb13,2026 | Abhi | Ludhiana

ਉਜੈਨ ਤੋਂ ਲਿਆਂਦੇ ਗਏ ਸ਼੍ਰੀ ਮਹਾਕਾਲ ਦੇ ਪਵਿੱਤਰ ਸਰੂਪ ਦੇ ਦਰਸ਼ਨਾਂ ਲਈ ਉਮੜੇ ਲੋਕ; ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਅਤੇ ਰੰਗ ਬਿਰੰਗੀ ਲਾਈਟਾਂ ਨਾਲ ਕੀਤਾ ਗਿਆ ਭਰਵਾਂ ਸਵਾਗਤ

ਲੁਧਿਆਣਾ: ਮਹਾ ਸ਼ਿਵਰਾਤਰੀ ਦੇ ਸ਼ੁਭ ਮੌਕੇ ਸ੍ਰੀ ਮਹਾਕਾਲ ਸੇਵਾ ਮੰਡਲ (ਰਜਿ.) ਵੱਲੋਂ ਧੂਮ ਧਾਮ ਨਾਲ 7ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ੍ਰੀ ਰਾਮ ਲੀਲਾ ਮੈਦਾਨ ਦਰੇਸੀ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਨੂਰ ਵਾਲਾ ਰੋਡ ਸਥਿਤ ਬਸੰਤ ਬਿਹਾਰ ਚੌਂਕ ਵਿੱਚ ਜਾ ਕੇ ਸੰਪੂਰਨ ਹੋਈ। ਸ਼ੋਭਾ ਯਾਤਰਾ ਮਾਰਗ ਨੂੰ ਰੰਗ ਬਰੰਗੇ ਫੁੱਲਾਂ, ਲਾਈਟਾਂ ਅਤੇ ਸੁੰਦਰ ਸਵਾਗਤੀ ਦਰਵਾਜ਼ਿਆਂ ਨਾਲ ਸਜਾਇਆ ਗਿਆ ਸੀ। ਸੁੰਦਰ ਅਤੇ ਮਨਮੋਹਕ ਝਾਂਕੀਆਂ ਦਾ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਜਾ ਰਿਹਾ ਸੀ। ਲੋਕ ਹਰ ਸਾਲ ਦੀ ਤਰ੍ਹਾਂ ਉਜੈਨ ਤੋਂ ਲਿਆਂਦੇ ਗਏ ਸ਼੍ਰੀ ਮਹਾਕਾਲ ਦੇ ਪਵਿੱਤਰ ਸਰੂਪ ਦੇ ਦਰਸ਼ਨਾਂ ਲਈ ਉਮੜ ਰਹੇ ਸਨ ਅਤੇ ਯਾਤਰਾ ਮਾਰਗ ਦੌਰਾਨ ਕਈ ਸ਼ਰਧਾਲੂ ਆਰਤੀ ਵੀ ਕਰ ਰਹੇ ਸਨ। ਇਸੇ ਤਰ੍ਹਾਂ, ਵੱਖ-ਵੱਖ ਥਾਈਂ ਕਈ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ।
ਸ੍ਰੀ ਮਹਾਕਾਲ ਸੇਵਾ ਮੰਡਲ ਦੇ ਸਰਪਰਸਤ ਡਾ. ਓਪੀ ਸ਼ਰਮਾ, ਰਮਨ ਜਬਦੰਬਾ ਅਤੇ ਮਨੂ ਅਰੋੜਾ ਨੇ ਦੱਸਿਆ ਕਿ ਸ਼੍ਰੀ ਮਹਾਕਾਲ ਸੇਵਾ ਮੰਡਲ ਵੱਲੋਂ ਭਗਵਾਨ ਸ਼ਿਵ ਦੀ ਅਪਾਰ ਕਿਰਪਾ ਨਾਲ ਇਹ 7ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ। ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਵਿੱਚ ਸੰਤ ਸਮਾਜ ਵਿਚੋ ਪਹੁੰਚੇ ਸਤਿਕਾਰਯੋਗ ਸੰਗਲਾ ਵਾਲਾ ਸ਼ਿਵਾਲਾ ਮੰਦਰ ਤੋਂ ਦਿਨੇਸ਼ ਪੁਰੀ, ਗੌਰਵ ਦਾਸ ਬਾਵਾ, ਦੀਪਕ ਨਈਅਰ ਸ਼੍ਰੀ ਬਗਲਾਮੁਖੀ ਧਾਮ ਫਗਵਾੜਾ, ਅਨੰਦ ਅੱਤਰੀ, ਮੀਨਾ ਸ਼ਾਹ, ਗੁਰਪ੍ਰੀਤ ਸਿੰਘ, ਪੰਡਿਤ ਅਜੇ ਵਿਸ਼ਿਸ਼ਟ ਆਦਿ ਦੀ ਪ੍ਰੇਰਨਾ ਸਦਕਾ ਅਸੀਂ ਇਹ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਵਿੱਚ ਸਫਲ ਰਹੇ।
ਉਹਨਾਂ ਦੱਸਿਆ ਕਿ ਸ਼ੋਭਾ ਯਾਤਰਾ ਦੀ ਸ਼ੁਰੂਆਤ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਐਮਐਲਏ ਅਸ਼ੋਕ ਪਰਾਸ਼ਰ ਪੱਪੀ, ਸਾਬਕਾ ਐਮਐਲਏ ਸੁਰਿੰਦਰ ਡਾਵਰ, ਸਾਬਕਾ ਐਮਐਲਏ ਰਣਜੀਤ ਸਿੰਘ ਢਿੱਲੋਂ, ਐਮਐਲਏ ਦਲਜੀਤ ਸਿੰਘ ਭੋਲਾ ਗਰੇਵਾਲ, ਐਮਐਲਏ ਮਦਨ ਲਾਲ ਬੱਗਾ, ਸਾਬਕਾ ਐਮਐਲਏ ਸੰਜੇ ਤਲਵਾੜ, ਕੌਂਸਲਰ ਵਿੱਕੀ ਡਾਵਰ ਆਦਿ ਵੱਲੋਂ ਕਰਵਾਈ ਗਈ। ਪੂਰੇ ਸ਼ੋਭਾ ਯਾਤਰਾ ਮਾਰਗ ਨੂੰ ਰੰਗ ਬਰੰਗੀਆਂ ਲਾਈਟਾਂ, ਫੁੱਲਾਂ ਅਤੇ ਸੁੰਦਰ ਸਵਆਗਤੀ ਦਰਵਾਜਿਆਂ ਨਾਲ ਦੁਲਹਣ ਵਾਂਗ ਸਜਾਇਆ ਗਿਆ ਸੀ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਵਾਲੇ, ਫੁੱਲਾਂ ਦੀ ਵਰਖਾ ਕਰਨ ਵਾਲੇ ਅਤੇ ਵੱਖ-ਵੱਖ ਥਾਈ ਲੰਗਰ ਲਗਾਉਣ ਵਾਲੇ ਸ਼ਰਧਾਲੂਆਂ ਅਤੇ ਸੰਸਥਾਵਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਆਯੋਜਕ ਕਮੇਟੀ ਦੇ ਸਰਪਰਸਤ ਡਾ. ਓਪੀ ਸ਼ਰਮਾ, ਰਮਨ ਜਗਦੰਬਾ, ਮਨੂ ਅਰੋੜਾ, ਅਸ਼ੋਕ ਥਾਪਰ, ਉਮਾ ਦੱਤ ਸ਼ਰਮਾ ਤੇ ਮਨਮੀਤ ਗਾਂਧੀ, ਪ੍ਰਧਾਨ ਐਡਵੋਕੇਟ ਦੀਪਕ, ਵਾਈਸ ਚੇਅਰਮੈਨ ਡਾ. ਬਾਂਕਾ, ਵਾਇਸ ਪ੍ਰਧਾਨ ਵੈਭਵ ਜੈਨ ਅਤੇ ਹੋਰਨਾ ਵੱਲੋਂ ਸਮੂਹ ਸੰਤ ਸਮਾਜ ਸਣੇ ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ।

7th-Grand-Procession-Taken-Out-By-Sri-Mahakal-Sewa-Mandal-On-The-Occasion-Of-Maha-Shivratri


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead